22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪੰਜਾਬ ਭਾਜਪਾ ਨੇ ਸੂਬਾ ਐਮ.ਐਸ.ਐਮ.ਈ. ਵਿੰਗ ਦੇ 10 ਸੂਬਾ ਕੋ ਕਨਵੀਨਰ ਐਲਾਨੇ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ-ਹੀਰਾ

ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਪੰਜਾਬ ਵਲੋਂ 2027 ਦੀਆਂ ਚੋਣਾਂ ਲਈ ਕਮਰ ਕੱਸ ਲਈ ਗਈ ਹੈ, ਜਿਸ ਕਾਰਨ ਮਿਹਨਤੀ ਵਰਕਰਾਂ ਨੂੰ ਪਾਰਟੀ ’ਚ ਬਣਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ । ਇਹ ਗੱਲ ਅੱਜ ਭਾਜਪਾ ਦੇ ਐਮ.

Ad Position 21
No active advertisement
ਪੰਜਾਬ ਦੇ ਸੂਬਾ ਭਾਜਪਾ ਵਿੰਗਾਂ ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਅਤੇ ਸੂਬਾ ਕਨਵੀਨਰ ਐਮ. ਐਸ. ਐਮ. ਈ. ਵਿੰਗ ਰਣਜੀਤ ਸਿੰਘ ਹੀਰਾ। 23-11-2026
ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਪੰਜਾਬ ਵਲੋਂ 2027 ਦੀਆਂ ਚੋਣਾਂ ਲਈ ਕਮਰ ਕੱਸ ਲਈ ਗਈ ਹੈ, ਜਿਸ ਕਾਰਨ ਮਿਹਨਤੀ ਵਰਕਰਾਂ ਨੂੰ ਪਾਰਟੀ ’ਚ ਬਣਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ । ਇਹ ਗੱਲ ਅੱਜ ਭਾਜਪਾ ਦੇ ਐਮ. ਐਸ. ਐਮ. ਈ. ਵਿੰਗ ਦੇ ਸੂਬਾ ਕਨਵੀਨਰ ਰਣਜੀਤ ਸਿੰਘ ਹੀਰਾ ਨੇ ਵਿੰਗ ਦੀ ਸੂਬਾ ਪੱਧਰ ਦੀ ਟੀਮ ਦਾ ਐਲਾਨ ਕਰਨ ਸਮੇਂ ਕਹੀ । ਹੀਰਾ ਨੇ ਕਿਹਾ ਕਿ ਪੰਜਾਬ ਦੀ ਟੀਮ ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜਨਰਲ ਸਕੱਤਰ (ਸੰਗਠਨ) ਮੰਤਰੀ ਸ੍ਰੀਨਿਵਾਸੁਲੂ ਤੇ ਪੰਜਾਬ ਦੇ ਭਾਜਪਾ ਵਿੰਗਾਂ ਦੇ ਕੁਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਦੀ ਪ੍ਰਵਾਨਗੀ ਨਾਲ ਐਲਾਨੀ ਗਈ ਹੈ । ਇਸ ਮੌਕੇ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਮਿਹਨਤੀ ਨੇਤਾਵਾਂ ਤੇ ਵਰਕਰਾਂ ਨੂੰ ਸੂਬਾ ਕੋ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇੰਨ੍ਹਾਂ ਵਿਚ ਮੋਹਨ ਗੁਪਤਾ ਸ੍ਰੀ ਫਤਹਿਗੜ੍ਹ ਸਾਹਿਬ, ਦਰਸ਼ਨ ਲਾਲ ਵਧਵਾ ਫਾਜ਼ਿਲਕਾ, ਵਿਵੇਕ ਗੁਪਤਾ ਹੁਸ਼ਿਆਪੁਰ, ਹਿਤੇਸ਼ ਸਿਆਲ ਜਲੰਧਰ, ਕੁਮਦ ਸ਼ਰਮਾ ਜਲੰਧਰ, ਸਾਹਿਲ ਦੁੱਗਲ ਲੁਧਿਆਣਾ, ਜਤਿਨ ਜੁਲਕਾ ਲੁਧਿਆਣਾ, ਹਰਮਨ ਪ੍ਰਿੰਸ ਨਵਾਂ ਸ਼ਹਿਰ, ਅਸ਼ਵਨੀ ਗਿਰਧਰ ਸ੍ਰੀ ਮੁਕਤਸਰ ਸਾਹਿਬ, ਸੰਜੀਵ ਲਹਿਲ ਖੰਨਾ ਮਾਛੀਵਾੜਾ ਸਾਹਿਬ ਸਾਰੇ ਸੂਬਾ ਕੋ ਕਨਵੀਨਰ ਬਣਾਏ ਗਏ ਹਨ, ਜਦੋਂ ਕਿ ਨਰ ਹਰੀ ਵਿਸ਼ਨੂੰ ਖੰਨਾ ਨੂੰ ਸੂਬਾ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿਚ ਹੋਈਆਂ ਤਰੱਕੀਆਂ ਵਿਚ ਦੋਵਾਂ ਬਾਹਾਂ ਤੋਂ ਸੱਖਣੇ ਅਧਿਆਪਕ ਨੂੰ ਛੱਡ ਕੇ ਜੂਨੀਅਰ ਅਧ... ਅਗਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਨ ’ਤੇ ਪੰਜਾਬ ਹਰ ਖੇਤਰ ’ਚ ਤਰੱਕੀ ਕਰੇਗਾ-ਬੰਨੀ ਕੰਗ
Ad Position 24