17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਬਕਾ ਰਾਜਦੂਤ ਨਵਦੀਪ ਸੂਰੀ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਬ੍ਰਿਜਿੰਗ ਦਾ ਗ਼ਲਫ਼ : ਦਾ ਰੀਮੇਕਿੰਗ ਆਫ਼ ਦਾ ਇੰਡੀਆ-ਯੂ.ਏ.ਈ. ਰਿਲੇਸ਼ਨਸ਼ਿਪ’ ਦੁਬਈ ’ਚ ਲੋਕ ਅਰਪਨ

ਅੰਮ੍ਰਿਤਸਰ, 17 ਨਵੰਬਰ (ਜਸਵੰਤ ਸਿੰਘ ਜੱਸ)-ਯੂ. ਏ.

Ad Position 21
No active advertisement
ਅਜੀਤ ਡੈਸਕ 18-11-2026
ਅੰਮ੍ਰਿਤਸਰ, 17 ਨਵੰਬਰ (ਜਸਵੰਤ ਸਿੰਘ ਜੱਸ)-ਯੂ.ਏ.ਈ. ਤੇ ਮਿਸਰ ਸਮੇਤ ਵੱਖ-ਵੱਖ ਮੁਲਕਾਂ ਵਿਚ ਭਾਰਤ ਦੇ ਰਾਜਦੂਤ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਅਤੇ ਪੰਜਾਬੀ ਦੇ ਪ੍ਰਮੁੱਖ ਨਾਵਲਕਾਰ ਸ: ਨਾਨਕ ਸਿੰਘ ਦੇ ਪੋਤਰੇ, ਸ੍ਰੀ ਨਵਦੀਪ ਸੂਰੀ ਵਲੋਂ ਹਾਲ ਹੀ ਵਿਚ ਰਚਿਤ ਵੱਡ ਅਕਾਰੀ ਅੰਗਰੇਜ਼ੀ ਪੁਸਤਕ ‘ਬ੍ਰਿਜਿੰਗ ਦਾ ਗ਼ਲਫ਼ : ਦਾ ਰੀਮੇਕਿੰਗ ਆਫ਼ ਦਾ ਇੰਡੀਆ-ਯੂ.ਏ.ਈ. ਰਿਲੇਸ਼ਨਸ਼ਿਪ’ ਦੁਬਈ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਯੂ.ਏ.ਈ. ਦੇ ਸਹਿਣਸ਼ੀਲਤਾ ਅਤੇ ਸਹਿਹੋਂਦ ਮੰਤਰੀ ਜਨਾਬ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਵਲੋਂ ਲੋਕ ਅਰਪਨ ਕੀਤੀ ਗਈ। ਸ਼੍ਰੋਮਣੀ ਬਾਲ ਸਾਹਿਤਕਾਰ ਡਾ: ਕੁਲਬੀਰ ਸਿੰਘ ਸੂਰੀ ਵਲੋਂ ਪ੍ਰਾਪਤ ਵੇਰਵਿਆਂ ਅਨੁਸਾਰ ‘ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ’ ਦੁਆਰਾ ਆਯੋਜਿਤ ਇਸ ਸਮਾਗਮ ਦੌਰਾਨ ਮੰਤਰੀ ਜਨਾਬ ਸ਼ੇਖ ਨਾਹਯਾਨ ਨੇ ਆਪਣੇ ਪੁਰਾਣੇ ਦੋਸਤ ਨਵਦੀਪ ਸੂਰੀ ਦੁਆਰਾ ਲਿਖੀ ਪੁਸਤਕ ਲੋਕ ਅਰਪਨ ਕਰਨ ਦੀ ਰਸਮ ਅਦਾ ਕਰਦਿਆਂ ਯੂ.ਏ.ਈ. ਅਤੇ ਭਾਰਤ ਦਰਮਿਆਨ ਉਸ ਪੱਕੀ ਦੋਸਤੀ ਦਾ ਜ਼ਿਕਰ ਕੀਤਾ, ਜੋ ਪੀੜ੍ਹੀਆਂ ਤੋਂ ਚੱਲੇ ਆ ਰਹੇ ਆਪਸੀ ਭਰੋਸੇ ’ਤੇ ਕਾਇਮ ਹੈ। ਸਮਾਗਮ ਵਿਚ ਭਾਰਤ ਦੇ ਦੁਬਈ ’ਚ ਕੌਂਸਲ ਜਨਰਲ ਡਾ: ਏਮਾਦੀ ਵਿਸ਼ਨੂੰ ਵਰਧਾਨ ਰੈਡੀ, ਕੌਸਲ ਦੇ ਮੈਂਬਰਾਂ, ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ ਦੇ ਚੇਅਰਮੈਨ ਸੁਨੀਲ ਸਿਨਹਾ ਅਤੇ ਅੰਕੁਰ ਗੁਪਤਾ ਸਮੇਤ ਦੋਵਾਂ ਮੁਲਕਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਵਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ, ਮੰਗਾਂ ਦੇ ਜਲਦ ਨਿਪਟਾਰੇ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਭਗਵੰਤ... ਅਗਲੀ ਖ਼ਬਰ ਕੇਂਦਰੀ ਮੰਤਰੀ ਚੌਹਾਨ ਨੇ ਰਾਜੇਵਾਲ ਨੂੰ ਪੰਜਾਬ ਤੋਂ 20 ਲੱਖ ਟਨ ਝੋਨਾ ਹੋਰ ਖਰੀਦਣ ਬਾਰੇ ਦਿੱਤਾ ਭਰੋਸਾ
Ad Position 24