17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ਼ਰਧਾਲੂਆਂ ਨਾਲ ਭਰੀ ਜੀਪ ਹਾਦਸੇ ਦਾ ਸ਼ਿਕਾਰ -2 ਨਾਬਾਲਗ ਲੜਕਿਆਂ ਸਮੇਤ 3 ਮੌਤਾਂ

ਮਾਛੀਵਾੜਾ ਸਾਹਿਬ, 17 ਨਵੰਬਰ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਲੰਘੀ ਰਾਤ ਕਰੀਬ 11 ਵਜੇ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਜੀਪ ਪਵਾਤ ਪੁਲ ਨੇੜ੍ਹੇ ਇਕ ਟਿੱਪਰ ਨਾਲ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇਕ ਔਰਤ ਮਧੂ ਦੇਵੀ (35) ਅਤੇ 2 ਨਾਬਾਲਗ ਲੜਕਿਆਂ ਗੌਰਵ (17) ਅਤੇ ਮੁੰਨਾ (13) ਵਾਸੀਆਨ ਗੁਰੋਂ ਕਾਲੋਨੀ ਦੀ ਮੌਤ ਹੋ ਗਈ। ਇਹ ਹਾਦਸਾ ਐਨਾ ਜ਼ਬਰਦਸਤ ਸੀ ਕਿ ਕਈ ਸ਼ਰਧਾਲੂ ਤਾਂ ਜੀਪ ’ਚੋਂ ਉਛਲ ਕੇ ਸੜਕੇ ’ਤੇ ਜਾ ਗਿਰੇ ਅਤੇ ਕਈ ਜੀਪ ਅੰਦਰ ਹੀ ਇਕ ਦੂਜੇ ਵਿਚ ਵੱਜ ਕੇ ਜ਼ਖ਼ਮੀ ਹੋ ਗਏ।

Ad Position 21
No active advertisement
ਮ੍ਰਿਤਕ ਮਧੂ ਦੇਵੀ, ਗੌਰਵ ਤੇ ਮੁੰਨਾ 18-11-2026
ਮਾਛੀਵਾੜਾ ਸਾਹਿਬ, 17 ਨਵੰਬਰ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਲੰਘੀ ਰਾਤ ਕਰੀਬ 11 ਵਜੇ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਮਹਿੰਦਰਾ ਪਿਕਅੱਪ ਜੀਪ ਪਵਾਤ ਪੁਲ ਨੇੜ੍ਹੇ ਇਕ ਟਿੱਪਰ ਨਾਲ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇਕ ਔਰਤ ਮਧੂ ਦੇਵੀ (35) ਅਤੇ 2 ਨਾਬਾਲਗ ਲੜਕਿਆਂ ਗੌਰਵ (17) ਅਤੇ ਮੁੰਨਾ (13) ਵਾਸੀਆਨ ਗੁਰੋਂ ਕਾਲੋਨੀ ਦੀ ਮੌਤ ਹੋ ਗਈ। ਇਹ ਹਾਦਸਾ ਐਨਾ ਜ਼ਬਰਦਸਤ ਸੀ ਕਿ ਕਈ ਸ਼ਰਧਾਲੂ ਤਾਂ ਜੀਪ ’ਚੋਂ ਉਛਲ ਕੇ ਸੜਕੇ ’ਤੇ ਜਾ ਗਿਰੇ ਅਤੇ ਕਈ ਜੀਪ ਅੰਦਰ ਹੀ ਇਕ ਦੂਜੇ ਵਿਚ ਵੱਜ ਕੇ ਜ਼ਖ਼ਮੀ ਹੋ ਗਏ। ਜੀਪ ਵਿਚ ਅੱਗੇ ਚਾਲਕ ਨਾਲ ਬੈਠੀ ਔਰਤ ਮਧੂ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਨਾਲ ਬੈਠੇ ਦੋ ਨਾਬਾਲਗ ਲੜਕੇ ਗੌਰਵ ਤੇ ਮੁੰਨਾ ਹਸਪਤਾਲ ਵਿਚ ਜਾ ਕੇ ਦਮ ਤੋੜ ਗਏ। ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਕਮਲੇਸ਼ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਇਸ ਤੋਂ ਇਲਾਵਾ ਜੀਪ ਵਿਚ ਸਵਾਰ ਸਾਰੇ ਜ਼ਖ਼ਮੀ ਸ਼ਰਧਾਲੂਆਂ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਵਾਇਆ ਹੋਇਆ ਹੈ ਅਤੇ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਉਨ੍ਹਾਂ ਨੂੰ ਰੈਫ਼ਰ ਕੀਤਾ ਜਾ ਰਿਹਾ ਹੈ। ਪੁਲਿਸ ਵਲੋਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਨੇ ਵਧਾਈ ਸਿਆਸੀ ਹਲਚਲ 24 ਘੰਟਿਆਂ ’ਚ ਪੰਜਾਬ ਭਾਜਪਾ... ਅਗਲੀ ਖ਼ਬਰ ਸਤਨਾਮ ਸਿੰਘ ਮਾਣਕ ਦਾ ਕਾਵਿ ਸੰਗ੍ਰਹਿ ‘ਅਹਿਸਾਸ’ ਕੀਤਾ ਲੋਕ ਅਰਪਣ ਰਿਲੀਜ਼ ਸਮਾਗਮ ਦੌਰਾਨ ਲੇਖਕ ਦੀ ਪੱਤਰਕਾਰੀ ਤੇ ਸ਼ਾਇਰੀ...
Ad Position 24