05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਐਨ.ਆਈ.ਏ. ਵਲੋਂ ਜਾਅਲੀ ਭਾਰਤੀ ਕਰੰਸੀ ਦੇ ਮਾਮਲੇ ’ਚ ਕਈ ਰਾਜਾਂ ’ਚ ਛਾਪੇਮਾਰੀ

ਨਵੀਂ ਦਿੱਲੀ, 4 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 05-11-2026
ਨਵੀਂ ਦਿੱਲੀ, 4 ਨਵੰਬਰ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ ਵਲੋਂ ਬੁੱਧਵਾਰ ਨੂੰ ਬਿਹਾਰ ’ਚ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕਈ ਰਾਜਾਂ ’ਚ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਅੱਠ ਥਾਵਾਂ ’ਤੇ ਤਲਾਸ਼ੀ ਲਈ ਗਈ, ਜਿਨ੍ਹਾਂ ’ਚ ਔਰੰਗਾਬਾਦ ’ਚ ਦੋ, ਬਿਹਾਰ ਦੇ ਗਯਾ ’ਚ ਤਿੰਨ, ਝਾਰਖੰਡ ਦੇ ਹਜ਼ਾਰੀਬਾਗ ’ਚ ਦੋ ਅਤੇ ਪੱਛਮੀ ਬੰਗਾਲ ਦੇ ਮਾਲਦਾ ’ਚ ਇਕ ਥਾਂ ਸ਼ਾਮਿਲ ਹੈ। ਐਨ. ਆਈ. ਏ. ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਮਾਮਲਾ ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਮਦਨਪੁਰ ਥਾਣਾ ਖੇਤਰ ’ਚੋਂ 2,48,500 ਰੁਪਏ ਮੁੱਲ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਣ ਨਾਲ ਸੰਬੰਧਿਤ ਹੈ। ਬਿਆਨ ਅਨੁਸਾਰ ਤਲਾਸ਼ੀ ਦੌਰਾਨ ਡਿਜੀਟਲ ਯੰਤਰ, ਇਤਰਾਜ਼ਯੋਗ ਦਸਤਾਵੇਜ਼ ਅਤੇ ਬੰਗਲਾਦੇਸ਼ੀ ਕਰੰਸੀ ਸਮੇਤ ਹੋਰ ਸਾਮਾਨ ਜ਼ਬਤ ਕੀਤਾ ਗਿਆ। ਬਿਆਨ ’ਚ ਦੱਸਿਆ ਗਿਆ ਹੈ ਕਿ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਣ ਤੋਂ ਬਾਅਦ, ਸਥਾਨਕ ਪੁਲਿਸ ਨੇ 15 ਅਗਸਤ ਨੂੰ ਚਾਰ ਮੁਲਜ਼ਮਾਂ, ਸੁਰੇਂਦਰ ਕੁਮਾਰ, ਵਿਜੇ ਯਾਦਵ, ਰੰਜਨ ਅਤੇ ਪ੍ਰਦੀਪ ਸਾਓ ਉਰਫ਼ ਪ੍ਰਦੀਪ ਕੁਮਾਰ ਸਾਓ, ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਐਨ. ਆਈ. ਏ. ਨੇ 18 ਅਕਤੂਬਰ ਨੂੰ ਇਸ ਮਾਮਲੇ ਨੂੰ ਦੁਬਾਰਾ ਦਰਜ ਕੀਤਾ ਤੇ ਜਾਂਚ ਆਪਣੇ ਹੱਥ ’ਚ ਲੈ ਲਈ।
Ad Position 22
No active advertisement
ਪਿਛਲੀ ਖ਼ਬਰ ਗ਼ੈਰ ਮਾਨਤਾ ਪ੍ਰਾਪਤ ਡਿਗਰੀਆਂ ਦੇ ਆਧਾਰ ’ਤੇ ਤਰੱਕੀ ਲੈਣ ਵਾਲੇ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰਾਂ ਨੂੰ ‘ਕਾਰਨ ਦੱਸੋ... ਅਗਲੀ ਖ਼ਬਰ ਵਿਦੇਸ਼ ਸਕੱਤਰ ਮਿਸਰੀ ਵਲੋਂ ਨਿਪਾਲ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ
Ad Position 24