05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਰੇਲਵੇ ਫਲਾਈਓਵਰ 'ਤੇ ਚਾਰ ਗੱਡੀਆਂ ਆਪਸ 'ਚ ਟਕਰਾਈਆਂ, ਵੱਡਾ ਹਾਦਸਾ ਟਲਿਆ

ਡੇਰਾਬੱਸੀ (ਮੁਹਾਲੀ), 6 ਨਵੰਬਰ - ਡੇਰਾਬੱਸੀ ਵਿਖੇ ਡੀ.ਏ.ਵੀ. ਸਕੂਲ ਦੇ ਸਾਹਮਣੇ ਰੇਲਵੇ ਲਾਈਨਾਂ ਉੱਪਰ ਬਣੇ ਫਲਾਈਓਵਰ 'ਤੇ ਅੱਜ ਸਵੇਰੇ...

Ad Position 21
No active advertisement
ਅਜੀਤ ਡੈਸਕ 05-11-2026

ਡੇਰਾਬੱਸੀ (ਮੁਹਾਲੀ), 6 ਨਵੰਬਰ - ਡੇਰਾਬੱਸੀ ਵਿਖੇ ਡੀ.ਏ.ਵੀ. ਸਕੂਲ ਦੇ ਸਾਹਮਣੇ ਰੇਲਵੇ ਲਾਈਨਾਂ ਉੱਪਰ ਬਣੇ ਫਲਾਈਓਵਰ 'ਤੇ ਅੱਜ ਸਵੇਰੇ ਚੰਡੀਗੜ੍ਹ ਵੱਲ ਜਾ ਰਹੀਆਂ ਕਰੀਬ ਚਾਰ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਚੰਡੀਗੜ੍ਹ ਦੇ ਜੀ.ਐੱਸ.ਟੀ. ਕਮਿਸ਼ਨਰ ਦੀ ਦੱਸੀ ਜਾ ਰਹੀ ਇਕ ਇਨੋਵਾ ਗੱਡੀ ਵੀ ਮੌਕੇ 'ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਵੀ.ਆਈ.ਪੀ. ਗੱਡੀ ਅੱਗੇ ਨਿਕਲ ਗਈ, ਜਦਕਿ ਉਸ ਦੇ ਪਿੱਛੇ ਆ ਰਹੀਆਂ ਗੱਡੀਆਂ ਆਪਸ ਵਿਚ ਟਕਰਾ ਗਈਆਂ। ਹਾਦਸੇ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਦਿੱਲੀ ਚ 350 ਤੋਂ 400 ਦੇ ਪੱਧਰ ਤੱਕ ਪਹੁੰਚਣ ਦੇ ਨੇੜੇ ਹੈ ਹਵਾ ਗੁਣਵੱਤਾ ਸੂਚਕ ਅੰਕ - ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨਦਾਰ ਦਾ ਕਤਲ
Ad Position 24