03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ 7 ਤੋਂ 15 ਨਵੰਬਰ ਤੱਕ ਹੋਣਗੇ ਵੱਡੇ ਪੱਧਰ ’ਤੇ ਸਮਾਗਮ

ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਲੋਂ ਇਸ ਸਾਲ ਵੀ ਤਖ਼ਤ ਇਸ਼ਨਾਨ, ਦੀਪਮਾਲਾ, ਦੀਪਮਾਲਾ ਮਹੱਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਗੁਰਪੁਰਬ 7 ਤੋਂ 15 ਨਵੰਬਰ ਤੱਕ ਪੰਜਪਿਆਰੇ ਸਾਹਿਬਾਨ, ਸੰਤ ਮਹਾਂਪੁਰਖ, ਸਾਧ-ਸੰਗਤ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਮੀਤ ਪ੍ਰਧਾਨ ਸ: ਗੁਰਿੰਦਰ ਸਿੰਘ ਬਾਵਾ, ਸਕੱਤਰ ਰਵਿੰਦਰ ਸਿੰਘ ਬੁੰਗਈ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਹਾਜ਼ਰੀ ਵਿਚ ਇਹ ਸਮਾਗਮ ਹੋਣਗੇ। ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 7 ਨਵੰਬਰ ਨੂੰ ਤਖਤ ਇਸ਼ਨਾਨ, 8 ਨਵੰਬਰ ਬੰਦੀਛੋੜ ਦਿਵਸ (ਦੀਪਮਾਲਾ), 9 ਨਵੰਬਰ ਮਹੱਲਾ ਦੀਪਮਾਲਾ, 11 ਨਵੰਬਰ ਗੁਰਪੁਰਬ ਦੂਜ-ਗੁਰਤਾਗੱਦੀ ਨਸ਼ੀਨੀ ਨਗਰ ਕੀਰਤਨ ਸਵੇਰੇ 8:00 ਵਜੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦੀ ਰਸਮ ਅਦਾ ਹੋਵੇਗੀ।

Ad Position 21
No active advertisement
ਅਜੀਤ ਡੈਸਕ 04-11-2026
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਲੋਂ ਇਸ ਸਾਲ ਵੀ ਤਖ਼ਤ ਇਸ਼ਨਾਨ, ਦੀਪਮਾਲਾ, ਦੀਪਮਾਲਾ ਮਹੱਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਗੁਰਪੁਰਬ 7 ਤੋਂ 15 ਨਵੰਬਰ ਤੱਕ ਪੰਜਪਿਆਰੇ ਸਾਹਿਬਾਨ, ਸੰਤ ਮਹਾਂਪੁਰਖ, ਸਾਧ-ਸੰਗਤ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਮੀਤ ਪ੍ਰਧਾਨ ਸ: ਗੁਰਿੰਦਰ ਸਿੰਘ ਬਾਵਾ, ਸਕੱਤਰ ਰਵਿੰਦਰ ਸਿੰਘ ਬੁੰਗਈ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਹਾਜ਼ਰੀ ਵਿਚ ਇਹ ਸਮਾਗਮ ਹੋਣਗੇ। ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 7 ਨਵੰਬਰ ਨੂੰ ਤਖਤ ਇਸ਼ਨਾਨ, 8 ਨਵੰਬਰ ਬੰਦੀਛੋੜ ਦਿਵਸ (ਦੀਪਮਾਲਾ), 9 ਨਵੰਬਰ ਮਹੱਲਾ ਦੀਪਮਾਲਾ, 11 ਨਵੰਬਰ ਗੁਰਪੁਰਬ ਦੂਜ-ਗੁਰਤਾਗੱਦੀ ਨਸ਼ੀਨੀ ਨਗਰ ਕੀਰਤਨ ਸਵੇਰੇ 8:00 ਵਜੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦੀ ਰਸਮ ਅਦਾ ਹੋਵੇਗੀ। ਸ਼ਾਮ 7:30 ਵਜੇ ਤੋਂ ਗੁਰਤਾਗੱਦੀ ਗੁਰਮਤਿ ਸਮਾਗਮ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਵੇਗੀ। 14 ਨਵੰਬਰ ਪੰਚਮੀ - ਸੱਚਖੰਡ ਗਮਨ ਪਾ. 10ਵੀਂ ਅਤੇ ਸ਼ਾਮ 4:15 ਵਜੇ 15 ਮਿੰਟਾਂ ਲਈ ਮੂਲਮੰਤਰ ਦਾ ਸਿਮਰਨ ਹੋਵੇਗਾ। 15 ਨਵੰਬਰ ਨੂੰ ਸਮਾਪਤੀ ਗੁਰਮਤਿ ਸਮਾਗਮ ਅਤੇ ਸ਼ਾਮ 4:00 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਨਮਿਤ ਪਰੰਪਰਾਗਤ ਚਲੀ ਆ ਰਹੀ ਰਵਾਇਤ ਅਨੁਸਾਰ ਇਸ ਸਮਾਗਮ ਲਈ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕਾ) ਵਿਖੇ ਸਮਾਗਮ ਮਨਾਉਣ ਲਈ ਵਿਸ਼ੇਸ਼ ਰੇਲ ਰਾਹੀਂ ਚੌਕੀ 23 ਨਵੰਬਰ ਨੂੰ ਸਵੇਰੇ 7 ਵਜੇ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਨਾਨਕ ਝੀਰਾ ਸਾਹਿਬ ਬਿਦਰ ਲਈ ਰਵਾਨਾ ਹੋਵੇਗੀ ਅਤੇ 23 ਨਵੰਬਰ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਇਹ ਚੌਕੀ 25 ਨਵੰਬਰ ਨੂੰ ਦੁਪਹਿਰ 1:30 ਵਜੇ ਬਿਦਰ ਰੇਲਵੇ ਸਟੇਸ਼ਨ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਵੇਗੀ। ਸਮੂਹ ਸਾਧ-ਸੰਗਤ ਨੂੰ ਗੁਰਿੰਦਰ ਸਿੰਘ ਬਾਵਾ, ਰਵਿੰਦਰ ਸਿੰਘ ਬੁੰਗਈ, ਸਮੂਹ ਮੈਂਬਰਾਂ ਅਤੇ ਸੁਪਰਡੈਂਟ ਰਵਿੰਦਰ ਸਿੰਘ ਕਪੂਰ ਨੇ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ ਵਿਚ ਦਰਸ਼ਨ ਦੇ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਅਨਾਜ ਭੰਡਾਰਨ ਦੀ ਘਾਟ ਬਣੀ ਵੱਡੀ ਸਮੱਸਿਆ, 40 ਲੱਖ ਮੀਟ੍ਰਿਕ ਟਨ ਸਮਰੱਥਾ ਵਧਾਉਣ ਦੀ ਤਿਆਰੀ ਅਗਲੀ ਖ਼ਬਰ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਨੂੰ ਹਜ਼ਾਰਾਂ ਸ਼ਖ਼ਸੀਅਤਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਮਾਡਲ ਟਾਊਨ ਸਥਿਤ...
Ad Position 24