ਮਹਿਲਾ ਚਾਂਗਕੁਆਨ ਮੁਕਾਬਲੇ ’ਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਵਧਾਇਆ ਮਾਣ
ਨਵੀਂ ਦਿੱਲੀ, 3 ਨਵੰਬਰ (ਇੰਟ)-ਭਾਰਤੀ ਖਿਡਾਰਨ ਰਾਜਕੁਮਾਰੀ ਲੈਂਚੇਨਬੀ ਚਾਨੂ ਨੇ ਡਕਾਰ 2026 ਯੂਥ ਓਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਮਹਿਲਾ ਚਾਂਗਕੁਆਨ ਸੰਯੁਕਤ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਯੂਥ ਓਲੰਪਿਕ ਵਿਚ ਭਾਰਤ ਲਈ ਪਹਿਲਾ ਵੁਸ਼ੂ ਤਮਗਾ ਹਾਸਲ ਕੀਤਾ।
ਰਾਜਕੁਮਾਰੀ ਨੇ ਮੁਕਾਬਲੇ ਵਿਚ ਕੁੱਲ 18.039 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਕਾਂਸੀ ਦੇ ਤਮਗੇ ’ਤੇ ਕਬਜ਼ਾ ਕੀਤਾ। ਇਸ ਇਤਿਹਾਸਕ ਜਿੱਤ ਨਾਲ ਭਾਰਤ ਦੀ ਯੂਥ ਓਲੰਪਿਕ ਤਮਗਾ ਸੂਚੀ ਵਿਚ ਇਕ ਹੋਰ ਤਮਗਾ ਜੁੜ ਗਿਆ ਹੈ ਅਤੇ ਦੇਸ਼ ਦੀ ਕੁੱਲ ਤਮਗਾ ਗਿਣਤੀ ਤਿੰਨ ਹੋ ਗਈ ਹੈ। ਰਾਜਕੁਮਾਰੀ ਦੀ ਇਸ ਪ੍ਰਾਪਤੀ ਨਾਲ ਭਾਰਤੀ ਖੇਡ ਜਗਤ ਵਿਚ ਖੁਸ਼ੀ ਦੀ ਲਹਿਰ ਹੈ।