03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬ੍ਰਿਟਿਸ਼ ਕੋਲੰਬੀਆ ’ਚ ਪੰਜਾਬੀ ਪੁਲਿਸ ਅਧਿਕਾਰੀ ਨੂੰ ਮਿਲਿਆ ਅਹਿਮ ਅਹੁਦਾ

ਐਬਟਸਫੋਰਡ, 3 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਪੁਲਿਸ ਅਧਿਕਾਰੀ ਚੀਫ਼ ਸੁਪਰਡੈਂਟ ਮਨਦੀਪ ਸਿੰਘ ਮੁੱਕਰ ਨੂੰ ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਬ੍ਰਿਟਿਸ਼ ਕੋਲੰਬੀਆ ਅਤੇ ‘ਆਰਗੇਨਾਈਜ਼ਡ ਕਰਾਈਮ ਏਜੰਸੀ’ ਬੀ.ਸੀ. ਦੇ ਮੁੱਖ ...

Ad Position 21
No active advertisement
ਅਜੀਤ ਡੈਸਕ 03-11-2026

ਐਬਟਸਫੋਰਡ, 3 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਪੁਲਿਸ ਅਧਿਕਾਰੀ ਚੀਫ਼ ਸੁਪਰਡੈਂਟ ਮਨਦੀਪ ਸਿੰਘ ਮੁੱਕਰ ਨੂੰ ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਬ੍ਰਿਟਿਸ਼ ਕੋਲੰਬੀਆ ਅਤੇ ‘ਆਰਗੇਨਾਈਜ਼ਡ ਕਰਾਈਮ ਏਜੰਸੀ’ ਬੀ.ਸੀ. ਦੇ ਮੁੱਖ ਅਧਿਕਾਰੀ ਨਿਯੁਕਤ ਕੀਤਾ ਹੈ। ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 13 ਪੁਲਿਸ ਏਜੰਸੀਆਂ ਦੀ ਸਾਂਝੀ ਗੈਂਗ ਵਿਰੋਧੀ ਏਜੰਸੀ ਹੈ, ਜਿਸ ਵਿਚ 450 ਪੁਲਿਸ ਅਧਿਕਾਰੀ ਗੈਂਗ ਹਿੰਸਾ ਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਦੀ ਰੋਕਥਾਮ ਵਾਸਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ

। ਚੀਫ਼ ਸੁਪਰਡੈਂਟ ਮਨਦੀਪ ਸਿੰਘ ਮੁੱਕਰ ਸੰਨ 2003 ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਭਰਤੀ ਹੋਏ ਸਨ ਤੇ 2008 ’ਚ ਉਹ ਜਾਂਚ ਏਜੰਸੀ ‘ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ’ ਟੀਮ ’ਚ ਸ਼ਾਮਿਲ ਹੋਏ, ਜਿੱਥੇ ਉਨ੍ਹਾਂ ਨੇ ਕਈ ਗੁੰਝਲਦਾਰ ਕਤਲਾਂ ਅਤੇ ਵੱਡੇ ਅਪਰਾਧਾਂ ਦੀ ਜਾਂਚ ਕਰ ਕੇ ਹੱਲ ਕਰਨ ਵਿਚ ਅਹਿਮ ਯੋਗਦਾਨ ਪਾਇਆ। ਮਨਦੀਪ ਸਿੰਘ ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦੇ ਇੰਚਾਰਜ ਅਧਿਕਾਰੀ ਸਨ। ਮੁੱਖ ਅਧਿਕਾਰੀ ਮੁੱਕਰ ਨੂੰ ਗੈਂਗ ਗਤੀਵਿਧੀਆਂ ਨੂੰ ਰੋਕਣ ਅਤੇ ਸੂਬੇ ਵਿਚ ਸੰਗਠਿਤ ਅਪਰਾਧ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਲੋੜੀਂਦੀ ਗੁੰਝਲਦਾਰ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਹੈ।

 

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਸਿਰਫ਼ ‘ਮੌਕ ਸੰਸਦ’ ’ਚ ਹੀ ਪ੍ਰਧਾਨ ਮੰਤਰੀ ਬਣ ਸਕਦੇ ਹਨ- ਹੇਮੰਤਾ ਅਗਲੀ ਖ਼ਬਰ ਰਾਜਕੁਮਾਰੀ ਲੈਂਚੇਨਬੀ ਚਾਨੂ ਨੇ ਰਚਿਆ ਇਤਿਹਾਸ, ਯੂਥ ਓਲੰਪਿਕ ’ਚ ਭਾਰਤ ਲਈ ਜਿੱਤਿਆ ਪਹਿਲਾ ਵੁਸ਼ੂ ਤਮਗਾ
Ad Position 24