03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਨੂੰ ਹਜ਼ਾਰਾਂ ਸ਼ਖ਼ਸੀਅਤਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ’ਚ ਕੀਤਾ ਗਿਆ ਅੰਤਿਮ ਸੰਸਕਾਰ

ਜਲੰਧਰ, 3 ਨਵੰਬਰ (ਜਤਿੰਦਰ ਪੰਮੀ)-ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ, ਜਿਸ ਦੀ ਬੀਤੇ ਦਿਨੀਂ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਦਾ ਅੱਜ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਚ ਹਜ਼ਾਰਾਂ ਸ਼ਖ਼ਸੀਅਤਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ਪੰਜਾਬੀ ਦੇ ਗਾਇਕ-ਕਲਾਕਾਰਾਂ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਨੇ ਵਿਛੜੀ ਰੂਹ ਦੇ ਆਖਰੀ ਦਰਸ਼ਨ ਕੀਤੇ ਅਤੇ ਪਰਿਵਾਰ ਦੇ ਦੁੱਖ ’ਚ ਸ਼ਾਮਿਲ ਹੋ ਕੇ ਦਰਦ ਵੰਡਾਇਆ।

Ad Position 21
No active advertisement
ਦਿਵਿਤ ਔਲਖ ਦੀ ਪੁਰਾਣੀ ਤਸਵੀਰ 04-11-2026

ਜਲੰਧਰ, 3 ਨਵੰਬਰ (ਜਤਿੰਦਰ ਪੰਮੀ)-ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ, ਜਿਸ ਦੀ ਬੀਤੇ ਦਿਨੀਂ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਦਾ ਅੱਜ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਚ ਹਜ਼ਾਰਾਂ ਸ਼ਖ਼ਸੀਅਤਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ਪੰਜਾਬੀ ਦੇ ਗਾਇਕ-ਕਲਾਕਾਰਾਂ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਨੇ ਵਿਛੜੀ ਰੂਹ ਦੇ ਆਖਰੀ ਦਰਸ਼ਨ ਕੀਤੇ ਅਤੇ ਪਰਿਵਾਰ ਦੇ ਦੁੱਖ ’ਚ ਸ਼ਾਮਿਲ ਹੋ ਕੇ ਦਰਦ ਵੰਡਾਇਆ। ਦਿਵਿਤ ਔਲਖ ਦੀ ਦੀ ਮ੍ਰਿਤਕ ਦੇਹ ਸਵੇਰੇ ਉਨ੍ਹਾਂ ਦੀ ਸੇਠ ਹੁਕਮ ਚੰਦ ਕਾਲੋਨੀ ਸਥਿਤ ਰਿਹਾਇਸ਼ ’ਤੇ ਲਿਆਂਦੀ ਗਈ, ਜਿੱਥੋਂ ਅੰਤਿਮ ਰਸਮਾਂ ਨਿਭਾਉਣ ਉਪਰੰਤ 12.30 ਵਜੇ ਉਸ ਦੀ ਅੰਤਿਮ ਸ਼ਵ ਯਾਤਰਾ ਰਵਾਨਾ ਹੋਈ, ਜਿਸ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗਾਇਕ ਜੈਜ਼ੀ ਬੀ, ਸਤਿੰਦਰ ਸਰਤਾਜ, ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਪ੍ਰੀਤ ਹਰਪਾਲ ਵੀ ਸ਼ਵ-ਵਾਹਨ ’ਚ ਨਾਲ ਹੀ ਸ਼ਮਸ਼ਾਨਘਾਟ ਪੁੱਜੇ। ਅੰਤਿਮ ਰਸਮਾਂ ਨਿਭਾਉਣ ਉਪਰੰਤ ਮਰਹੂਮ ਦਿਵਿਤ ਔਲਖ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਦਿਨੇਸ਼ ਤੇ ਵੱਡੇ ਭਰਾ ਨੇ ਦਿਖਾਈ। ਦਿਵਿਤ ਔਲਖ ਨੂੰ ਅੰਤਿਮ ਵਿਦਾਈ ਦੇਣ ਵਾਲਿਆਂ ’ਚ ਦਿਨੇਸ਼ ਔਲਖ ਦੇ ਸਪੀਡ ਰਿਕਾਰਡ ਦੇ ਭਾਈਵਾਲ ਸਤਿੰਦਰ ਕੋਹਲੀ, ਪੀ. ਟੀ. ਸੀ. ਪੰਜਾਬੀ ਦੀ ਸੀ. ਈ. ਓ. ਰਾਜ਼ੀ ਐੱਮ. ਸ਼ਿੰਦੇ, ਹਨੀ ਸਿੰਘ, ਬੱਬੂ ਮਾਨ, ਵਾਮਿਕਾ ਗੱਬੀ, ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਹਰਬੀ ਸੰਘਾ, ਅੰਮ੍ਰਿਤ ਮਾਨ, ਰਾਏ ਜੁੁਝਾਰ, ਕੁਲਵਿੰਦਰ ਕੈਲੀ, ਜਰਨੈਲ ਸਿੰਘ ਰੌਣੀ, ਪ੍ਰਿੰਸ ਕਨਵਲਜੀਤ, ਕੁਲਜਿੰਦਰ ਸਿੱਧੂ, ਅਲਫਾਜ਼, ਮੰਗੀ ਮਾਹਲ, ਬਲਰਾਜ ਬਿਲਗਾ, ਦਲਵਿੰਦਰ ਦਿਆਲਪੁਰੀ, ਬਲਵੀਰ ਬੋਪਾਰਾਏ, ਪਰਵੇਜ਼ ਪੇਜੀ, ਦੀਪਕ ਰਾਜਾ, ਰਛਪਾਲ ਸਿੰਘ ਪਾਲ, ‘ਦੈਨਿਕ ਸਵੇਰਾ’ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ, ਵਿਧਾਇਕ ਦੇਵ ਮਾਨ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਪੰਜਾਬ ਦੇ ਸਲਾਹਕਾਰ ਦੀਪਕ ਬਾਲੀ, ਸੇਂਟ ਸੋਲਜਰ ਗਰੁੱਪ ਤੋਂ ਰਾਜਨ ਚੋਪੜਾ, ਚੇਅਰਮੈਨ ਚੰਦਨ ਗਰੇਵਾਲ, ਮੇਅਰ ਵਿਨੀਤ ਧੀਰ, ਕਾਂਗਰਸੀ ਵਿਧਾਇਕ ਬਾਵਾ ਹੈਨਰੀ, ਸਾਬਕਾ ਐੱਮ. ਪੀ. ਸੁਸ਼ੀਲ ਰਿੰਕੂ, ਕੇ. ਡੀ. ਭੰਡਾਰੀ ਅਤੇ ਹੋਰ ਵੱਡੀ ਗਿਣਤੀ ਲੋਕ ਸ਼ਾਮਲ ਸਨ। ਦਿਵਿਤ ਔਲਖ ਦੀ ਅੰਤਿਮ ਅਰਦਾਸ ਤੇ ਪਾਠ ਦਾ ਭੋਗ 5 ਨਵੰਬਰ ਨੂੰ ਜਲੰਧਰ-ਫਗਵਾੜਾ ਹਾਈਵੇ ’ਤੇ ਸਥਿਤ ਬਾਠ ਕੈਸਲ ਵਿਖੇ ਦੁਪਹਿਰ 1 ਵਜੇ ਤੋਂ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ 7 ਤੋਂ 15 ਨਵੰਬਰ ਤੱਕ ਹੋਣਗੇ ਵੱਡੇ ਪੱਧਰ ’ਤੇ ਸਮਾਗਮ ਅਗਲੀ ਖ਼ਬਰ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ 17 ਤੱਕ ਨਿਆਂਇਕ ਹਿਰਾਸਤ ’ਚ ਭੇਜੇ
Ad Position 24