ਜੀਬੀ ਰੀਅਲਟੀ ਵਲੋਂ ਪੰਜਾਬ ਦੇ ਪਹਿਲੇ ਜੈਕਬ ਐਂਡ ਕੰਪਨੀ ਬ੍ਰਾਂਡੇਡ ਰੇਜਿਡੇਸ ਦਾ ਐਲਾਨ
ਚੰਡੀਗੜ੍ਹ, 30 ਅਕਤੂਬਰ (ਅ. ਬ.)
ਚੰਡੀਗੜ੍ਹ, 30 ਅਕਤੂਬਰ (ਅ. ਬ.)-ਪੰਜਾਬ ਦੀ ਰੀਅਲ ਅਸਟੇਟ ਕੰਪਨੀ ਜੀਬੀ ਰਿਆਲਟੀ ਨੇ ਵਿਸ਼ਵ ਦੇ ਮਸ਼ਹੂਰ ਲਗਜਰੀ ਘੜੀ ਅਤੇ ਜਿਊਲਰੀ ਬ੍ਰਾਂਡ ਜੈਕਬ ਐਂਡ ਕੰਪਨੀ ਨਾਲ ਮਿਲ ਕੇ ਮੁਹਾਲੀ ਏਅਰਪੋਰਟ ਰੋਡ ‘ਤੇ ਇਕ ਲਗਜ਼ਰੀ ਰਿਹਾਇਸ਼ੀ ਯੋਜਨਾ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਇਸ ਪ੍ਰੋਜੈਕਟ ਨੂੰ ਪੰਜਾਬ ਦੀ ਪਹਿਲੀ ਬ੍ਰਾਂਡ ਰਿਹਾਇਸ਼ੀ ਪ੍ਰੋਜੈਕਟ ਦੇ ਰੂਪ ਵਿਚ ਪੇਸ਼ ਕਰ ਰਹੀ ਹੈ।ਇਹ ਪ੍ਰੋਜੈਕਟ ਜੀਬੀ ਰਿਅਲਟੀ ਬ੍ਰਾਂਡ ਰੇਜਿਡੇਂਸ ਸੇਗਮੈਂਟ ਵਿਚ ਪਹਿਲੀ ਸ਼ੁਰੂਆਤ ਹੈ। ਇਸ ਦੇ ਨਾਲ ਹੀ ਕੰਪਨੀ ਉੱਤਰ ਭਾਰਤ ਵਿਚ ਲਗਜਰੀ ਅਤੇ ਅਲਟਰਾ-ਲਗਜ਼ਰੀ ਰਿਹਾਇਸ਼ੀ ਯੋਜਨਾ ਦੇ ਵਿਸਥਾਰ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਇਸ ਪ੍ਰੋਜੈਕਟ ਵਿਚ ਜੈਕਬ ਐਂਡ ਕੰਪਨੀ ਦੀ ਡਿਜ਼ਾਈਨ ਸ਼ੈਲੀ ਅਤੇ ਜੀਬੀ ਰਿਆਲਟੀ ਦੇ ਵਿਕਾਸ ਸੰਬੰਧੀ ਅਨੁਭਵ ਦਾ ਮੇਲ ਦੇਖਣ ਨੂੰ ਮਿਲੇਗਾ।ਜੀਬੀ ਰੀਅਲ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੇਕਟਰ ਗੁਰਿੰਦਰ ਭੱਟੀ ਨੇ ਕਿਹਾ ਕਿ ਪੰਜਾਬ ਵਿਚ ਹਮੇਸ਼ਾ ਹੀ ਵੱਡੇ ਸੁਪਨੇ ਅਤੇ ਖਾਸ ਅੰਦਾਜ਼ ’ਚ ਜ਼ਿੰਦਗੀ ਜੀਣ ਦੀ ਪਰੰਪਰਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਸ ਸੋਚ ਨੂੰ ਅਜਿਹੀ ਰਿਹਾਇਸ਼ੀ ਯੋਜਨਾ ’ਚ ਬਦਲਣਾ ਹੈ, ਜਿਸ ਦੀ ਆਪਣੀ ਵੱਖ ਪਛਾਣ ਹੋਵੇ।ਉਨ੍ਹਾਂ ਕਿਹਾ ਕਿ ਅਸੀ ਜ਼ਮੀਨ ’ਤੇ 1000 ਕਰੋੜ ਤੋਂ ਵੱਧ ਦਾ ਨਿਵੇਸ਼ ਸਮੇਤ ਕਰੀਬ 2,400 ਤੋਂ 2,500 ਕਰੋੜ ਰੁਪਏ ਦਾ ਸਾਡਾ ਪ੍ਰਸਤਾਵਿਤ ਨਿਵੇਸ਼ ਟ੍ਰਾਈਸਿਟੀ ਦੀ ਸੰਭਾਵਨਾਵਾਂ ਵਿਚ ਸਾਡੇ ਵਿਸ਼ਵਾਸ ਅਤੇ ਉੱਤਰ ਭਾਰਤ ਵਿਚ ਲਗਜ਼ਰੀ ਜੀਵਨਸ਼ੈਲੀ ਲਈ ਇਕ ਨਵਾਂ ਮਿਆਰ ਸਥਾਪਤ ਕਰਨ ਦੀ ਹੈ।