ਅਨੰਦ ਈਸ਼ਰ ਦਰਬਾਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਅਗਵਾਈ ’ਚ 29 ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ
ਬੱਧਨੀ ਕਲਾਂ, 26 ਅਕਤੂਬਰ (ਸੰਜੀਵ ਕੋਛੜ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਨਾਨਕਸਰ ਸੰਪਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਉਨ੍ਹਾਂ ਦੇ ਨਾਨਕੇ ਨਗਰ ਅਨੰਦ ਈਸ਼ਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ’ਚ 29 ਅਕਤੂਬਰ (13 ਕੱਤਕ) ਦਿਨ ਵੀਰਵਾਰ ਨੂੰ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਬੱਧਨੀ ਕਲਾਂ ਵਿਖੇ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਬਾਬਾ ਗੁਰਬਖ਼ਸ਼ ਸਿੰਘ, ਬਾਬਾ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਗੁਰਮੁਖ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਚਰਨ ਸਿੰਘ ਕੈਨੇਡਾ, ਭੁਪਿੰਦਰ ਸਿੰਘ ਮੋਗਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ 29 ਅਕਤੂਬਰ ਦਿਨ ਵੀਰਵਾਰ ਨੂੰ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਅ
ਅਨੰਦ ਈਸ਼ਰ ਦਰਬਾਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਤੇ ਬਾਬਾ ਜਗਤਾਰ ਸਿੰਘ। ਤਸਵੀਰਾਂ : ਸੰਜੀਵ ਕੋਛੜ
27-10-2026
ਬੱਧਨੀ ਕਲਾਂ, 26 ਅਕਤੂਬਰ (ਸੰਜੀਵ ਕੋਛੜ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਨਾਨਕਸਰ ਸੰਪਰਦਾਇ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਉਨ੍ਹਾਂ ਦੇ ਨਾਨਕੇ ਨਗਰ ਅਨੰਦ ਈਸ਼ਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ’ਚ 29 ਅਕਤੂਬਰ (13 ਕੱਤਕ) ਦਿਨ ਵੀਰਵਾਰ ਨੂੰ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਬੱਧਨੀ ਕਲਾਂ ਵਿਖੇ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਬਾਬਾ ਗੁਰਬਖ਼ਸ਼ ਸਿੰਘ, ਬਾਬਾ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਗੁਰਮੁਖ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਚਰਨ ਸਿੰਘ ਕੈਨੇਡਾ, ਭੁਪਿੰਦਰ ਸਿੰਘ ਮੋਗਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ 29 ਅਕਤੂਬਰ ਦਿਨ ਵੀਰਵਾਰ ਨੂੰ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਗ੍ਹਾ-ਜਗ੍ਹਾ ਸੁਆਗਤੀ ਗੇਟ ਬਣਾਉਣ, ਸ਼ਹਿਰ ਨੂੰ ਰੰਗ ਬਰੰਗੀਆਂ ਲੜੀਆਂ ਤੇ ਕੇਸਰੀ ਝੰਡਿਆਂ ਨਾਲ ਸਜਾਉਣ ਲਈ ਸੇਵਾਦਾਰਾਂ ਨੇ ਆਪੋ-ਆਪਣੀਆਂ ਡਿਊਟੀਆਂ ਬਾਖ਼ੂਬੀ ਸੰਭਾਲ ਲਈਆਂ ਹਨ, ਇਸ ਨਗਰ ਕੀਰਤਨ ਸਬੰਧੀ ਦੇਸ਼ ਵਿਦੇਸ਼ ਤੋਂ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕੈਨੇਡਾ, ਆਸਟ੍ਰੇਲੀਆ ਆਦਿ ਸਮੇਤ ਹੋਰਨਾਂ ਦੇਸ਼ਾਂ ਵਿਦੇਸ਼ਾਂ ’ਚੋਂ ਵੱਡੀ ਗਿਣਤੀ ’ਚ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਵਿਸ਼ਾਲ ਨਗਰ ਕੀਰਤਨ ਤੋਂ ਇਲਾਵਾ 30 ਅਕਤੂਬਰ ਤੋਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਆਰੰਭਤਾ ਹੋਵੇਗੀ ਜਿੰਨਾਂ ਦੇ ਭੋਗ 3 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪਾਏ ਜਾਣਗੇ ਤੇ 30 ਅਕਤੂਬਰ ਤੋਂ 2 ਨਵੰਬਰ ਤੱਕ 8-30 ਵਜੇ ਤੋਂ 10-30 ਵਜੇ ਤੱਕ ਬਾਹਰਲੀ ਠਾਠ ਵਿਖੇ ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਨਾਨਕਸਰ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰਨਾਂ ਵੱਖ-ਵੱਖ ਸੰਪਰਦਾਵਾਂ ਤੋਂ ਪਹੁੰਚੇ ਮਹਾਂਪੁਰਖ, ਵਿਦਵਾਨ, ਕਥਾ ਵਾਚਕ, ਰਾਗੀ ਤੇ ਢਾਡੀ ਜਥੇ ਜਿੱਥੇ ਸੰਗਤਾਂ ਨੂੰ ਨਿਹਾਲ ਕਰਨਗੇ ਉੱਥੇ ਹੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਧਾਰਮਿਕ ਪ੍ਰਵਚਨਾਂ ਰਾਹੀਂ ਅਤੇ ਬਾਬਾ ਗੁਰਬਖ਼ਸ਼ ਸਿੰਘ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਘਰ ਨਾਲ ਜੋੜਨਗੇ। ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਨਗਰ ਕੀਰਤਨ ਅਤੇ ਧਾਰਮਿਕ ਦੀਵਾਨਾਂ ’ਚ ਆਪਣੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦੀ ਅਪੀਲ ਕੀਤੀ।