26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੰਜਾਬ ’ਚ ਬੀਤੇ ਸਮੇਂ ਦੀ ਗੱਲ ਬਣੀ ‘ਕਿਰਾਏ ਦੇ ਸਾਈਕਲ’ ਦੀ ਸਵਾਰੀ ਸੁਰਿੰਦਰ ਕੋਛੜ

ਅੰਮ੍ਰਿਤਸਰ, 26 ਅਕਤੂਬਰ : ਸਮੇਂ ਦੇ ਬਦਲਾਅ ਤੇ ਆਧੁਨਿਕ ਆਵਾਜਾਈ ਦੇ ਸਾਧਨਾਂ ਨੇ ਪੰਜਾਬ ਦੇ ਪੁਰਾਣੇ ਜੀਵਨ ਢੰਗ ਨੂੰ ਕਾਫ਼ੀ ਹੱਦ ਤੱਕ ਬਦਲ ਦਿੱਤਾ ਹੈ। ਇਨ੍ਹਾਂ ਤਬਦੀਲੀਆਂ ਕਾਰਨ ਕਦੇ ਆਮ ਲੋਕਾਂ ਦੀ ਲੋੜ ਤੇ ਬੱਚਿਆਂ ਦੇ ਮਨੋਰੰਜਨ ਦਾ ਅਹਿਮ ਸਾਧਨ ਰਹੇ ਕਿਰਾਏ ਦੇ ਸਾਈਕਲ ਅੱਜ ਪੰਜਾਬ ਦੇ ਸ਼ਹਿਰਾਂ ਵਿਚੋਂ ਲਗਭਗ ਅਲੋਪ ਹੋ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 27-10-2026
ਅੰਮ੍ਰਿਤਸਰ, 26 ਅਕਤੂਬਰ : ਸਮੇਂ ਦੇ ਬਦਲਾਅ ਤੇ ਆਧੁਨਿਕ ਆਵਾਜਾਈ ਦੇ ਸਾਧਨਾਂ ਨੇ ਪੰਜਾਬ ਦੇ ਪੁਰਾਣੇ ਜੀਵਨ ਢੰਗ ਨੂੰ ਕਾਫ਼ੀ ਹੱਦ ਤੱਕ ਬਦਲ ਦਿੱਤਾ ਹੈ। ਇਨ੍ਹਾਂ ਤਬਦੀਲੀਆਂ ਕਾਰਨ ਕਦੇ ਆਮ ਲੋਕਾਂ ਦੀ ਲੋੜ ਤੇ ਬੱਚਿਆਂ ਦੇ ਮਨੋਰੰਜਨ ਦਾ ਅਹਿਮ ਸਾਧਨ ਰਹੇ ਕਿਰਾਏ ਦੇ ਸਾਈਕਲ ਅੱਜ ਪੰਜਾਬ ਦੇ ਸ਼ਹਿਰਾਂ ਵਿਚੋਂ ਲਗਭਗ ਅਲੋਪ ਹੋ ਚੁੱਕੇ ਹਨ। 80ਵਿਆਂ ਦੇ ਦੌਰ ’ਚ ਸੂਬੇ ਦੇ ਹਰ ਵੱਡੇ ਸ਼ਹਿਰ ਦੇ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਨੇੜੇ ਕਿਰਾਏ ’ਤੇ ਸਾਈਕਲ ਦੇਣ ਵਾਲੀਆਂ ਕਈ ਦੁਕਾਨਾਂ ਹੁੰਦੀਆਂ ਸਨ। ਪਿੰਡਾਂ ਤੋਂ ਸ਼ਹਿਰ ਆਉਣ ਵਾਲੇ ਲੋਕ ਬੱਸ ਜਾਂ ਰੇਲਗੱਡੀ ਤੋਂ ਉਤਰ ਕੇ ਮਾਮੂਲੀ ਰਕਮ ਜਾਂ ਕੋਈ ਪਛਾਣ ਪੱਤਰ ਜਮ੍ਹਾਂ ਕਰਵਾ ਕੇ ਸਾਈਕਲ ਕਿਰਾਏ ’ਤੇ ਲੈ ਲੈਂਦੇ ਸਨ । ਇਸ ਰਾਹੀਂ ਉਹ ਦਿਨ ਭਰ ਬਾਜ਼ਾਰਾਂ ਵਿਚ ਖਰੀਦਦਾਰੀ ਕਰਨ, ਦਫ਼ਤਰੀ ਕੰਮ ਨਿਬੇੜਨ, ਕਚਿਹਰੀਆਂ ਜਾਣ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਵਰਗੇ ਕੰਮ ਆਸਾਨੀ ਨਾਲ ਕਰ ਲੈਂਦੇ ਸਨ। ਕੰਮ ਮੁਕੰਮਲ ਹੋਣ ਮਗਰੋਂ ਸਾਈਕਲ ਵਾਪਸ ਕਰਕੇ ਬੱਸ ਜਾਂ ਰੇਲ ਰਾਹੀਂ ਆਪਣੇ ਪਿੰਡ ਪਰਤ ਜਾਂਦੇ ਸਨ। ਇਹ ਸਾਧਨ ਸਸਤਾ ਹੋਣ ਦੇ ਨਾਲ-ਨਾਲ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਆਉਣ-ਜਾਣ ਲਈ ਵੀ ਕਾਫ਼ੀ ਸੁਵਿਧਾਜਨਕ ਸੀ। ਕਿਰਾਏ ਦੇ ਸਾਈਕਲ ਬੱਚਿਆਂ ਲਈ ਵੀ ਖਿੱਚ ਦਾ ਕੇਂਦਰ ਹੁੰਦੇ ਸਨ। ਬੱਚੇ ਆਪਣੀ ਜੇਬ ਖ਼ਰਚ ਵਿਚੋਂ ਪੰਜਾਹ ਪੈਸੇ ਜਾਂ ਇੱਕ-ਦੋ ਰੁਪਏ ਬਚਾ ਕੇ ਇੱਕ ਘੰਟੇ ਲਈ ਸਾਈਕਲ ਕਿਰਾਏ ’ਤੇ ਲੈਂਦੇ ਤੇ ਮੁਹੱਲਿਆਂ ਦੀਆਂ ਗਲੀਆਂ ਵਿਚ ਗੇੜੀਆਂ ਲਾ ਕੇ ਖ਼ੁਸ਼ੀ ਮਨਾਉਂਦੇ ਸਨ। ਕਈ ਬੱਚਿਆਂ ਨੇ ਸਾਈਕਲ ਚਲਾਉਣਾ ਵੀ ਇਨ੍ਹਾਂ ਕਿਰਾਏ ਦੇ ਸਾਈਕਲਾਂ ਤੋਂ ਹੀ ਸਿੱਖਿਆ। ਅੱਜ ਮੋਟਰਸਾਈਕਲਾਂ, ਸਕੂਟਰਾਂ, ਈ-ਰਿਕਸ਼ਿਆਂ ਅਤੇ ਕਾਰਾਂ ਦੀ ਵਧਦੀ ਵਰਤੋਂ ਕਾਰਨ ਇਹ ਬੀਤੇ ਸਮੇਂ ਦੀ ਗੱਲ ਬਣ ਗਈ ਹੈ। ਇਨ੍ਹਾਂ ਦੁਕਾਨਾਂ ਦੀ ਥਾਂ ਹੁਣ ਹੋਰ ਵਪਾਰਾਂ ਨੇ ਲੈ ਲਈ ਹੈ। ਹਾਲਾਂਕਿ, ਦਿੱਲੀ, ਜੈਪੁਰ, ਇੰਦੌਰ, ਬੰਗਲੌਰ ਤੇ ਮੁੰਬਈ ਵਰਗੇ ਸ਼ਹਿਰਾਂ ਵਿਚ ਆਧੁਨਿਕ ਸਾਈਕਲ ਕਿਰਾਏ ਦੀਆਂ ਸਹੂਲਤਾਂ ਅਜੇ ਵੀ ਮੌਜੂਦ ਹਨ। ਪੰਜਾਬ ਦੇ ਬਜ਼ੁਰਗਾਂ ਲਈ ਕਿਰਾਏ ਦੇ ਸਾਈਕਲਾਂ ਦਾ ਉਹ ਦੌਰ ਅੱਜ ਵੀ ਸਾਦਗੀ, ਕਿਫ਼ਾਇਤ ਤੇ ਸੁਨਹਿਰੀ ਯਾਦਾਂ ਦਾ ਪ੍ਰਤੀਕ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਸਬ-ਕਮੇਟੀ ਦੀ ਇਕੱਤਰਤਾ ਅਗਲੀ ਖ਼ਬਰ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 28 ਨੂੰ ਸਮੂਹ ਗੁਰਦੁਆਰਾ ਸਾਹਿਬਾਨ ’ਚ ਅਰਦਾਸ ਸਮਾਗਮ ਕਰਾਉਣ ਲਈ ਨਿਰਦ...
Ad Position 24