ਨਵੀਂ ਦਿੱਲੀ, 26 ਅਕਤੂਬਰ (ਪੀ.ਟੀ.ਆਈ.)-ਮਾਈਕ੍ਰੋਸਾਫਟ ਨੇ ਸੋਮਵਾਰ ਨੂੰ ਭਾਰਤ, ਅਮਰੀਕਾ, ਬਰਤਾਨੀਆ ਅਤੇ ਕੈਨੇਡਾ ’ਚ ਯੋਗ ਮੁਲਾਜ਼ਮਾਂ ਲਈ ਸਵੈ-ਇੱਛੁਕ ਨਿਕਾਸ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਤਹਿਤ ਜਿਹੜੇ ਮੁਲਾਜ਼ਮ ਆਪਣੀ ਮਰਜ਼ੀ ਨਾਲ ਨੌਕਰੀ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੰਪਨੀ ਵਲੋਂ ਪੈਸਿਆਂ ਦੀ ਮਦਦ ਤੇ ਅੱਗੇ ਨਵੀਂ ਨੌਕਰੀ ਲੱਭਣ ਲਈ ਸਲਾਹ ਤੇ ਸਹਾਇਤਾ ਦਿੱਤੀ ਜਾਵੇਗੀ। ਇਹ ਜਾਣਕਾਰੀ ਕੰਪਨੀ ਨੇ ਆਪਣੀ ਬਲੌਗ ਪੋਸਟ ’ਚ ਦਿੱਤੀ ਹੈ। ਮਾਈਕ੍ਰੋਸਾਫਟ ’ਚ ਭਾਰਤ ਦੇ ਲਗਭਗ 23,000 ਮੁਲਾਜ਼ਮ ਕੰਮ ਕਰਦੇ ਹਨ।
ਅੱਜ ਤੋਂ ਰੇਲਵੇ ਕਾਊਂਟਰ ਟਿਕਟ ’ਤੇ ਯਾਤਰਾ ਬੀਮੇ ਲਈ ਡਿਜੀਟਲ ਭੁਗਤਾਨ ਲਾਜ਼ਮੀ
ਨਵੀਂ ਦਿੱਲੀ, 26 ਅਕਤੂਬਰ (ਪੀ.ਟੀ.ਆਈ.)-ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਤੋਂ ਟਿਕਟ ਖਰੀਦਣ ਸਮੇਂ ਜਿਹੜੇ ਯਾਤਰੀ ਸਫ਼ਰ ਦਾ ਬੀਮਾ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ 27 ਅਕਤੂਬਰ ਤੋਂ ਟਿਕਟ ਦੀ ਪੂਰੀ ਰਕਮ ਡਿਜੀਟਲ ਤਰੀਕੇ ਨਾਲ ਦੇਣੀ ਪਵੇਗੀ। ਇਸ ’ਚ ਬੀਮੇ ਦੀ 45 ਪੈਸੇ ਦੀ ਫੀਸ ਸ਼ਾਮਲ ਹੈ। ਬੀਮੇ ਦੀ ਇਹ ਫੀਸ ਨਕਦ ਨਹੀਂ ਲਈ ਜਾ ਸਕਦੀ। ਅਧਿਕਾਰੀਆਂ ਨੇ ਦੱਸਿਆ ਕਿ 5, 10, 20 ਤੇ 25 ਪੈਸੇ ਦੇ ਸਿੱਕੇ ਹੁਣ ਕਾਨੂੰਨੀ ਤੌਰ ’ਤੇ ਲੈਣ-ਦੇਣ ਲਈ ਮਾਨਤਾ ਪ੍ਰਾਪਤ ਨਹੀਂ ਹਨ। ਇਸ ਕਰਕੇ ਟਿਕਟ ਦੀ ਕੀਮਤ ਤੇ ਬੀਮੇ ਦੀ ਫੀਸ ਆਨਲਾਈਨ ਜਾਂ ਡਿਜੀਟਲ ਤਰੀਕੇ ਨਾਲ ਹੀ ਦੇਣੀ ਪਵੇਗੀ। ਰੇਲਵੇ ਬੋਰਡ ਨੇ ਸਾਰੇ ਜ਼ੋਨਲ ਰੇਲਵੇ ਦਫ਼ਤਰਾਂ ਨੂੰ ਭੇਜੇ ਪੱਤਰ ’ਚ ਕਿਹਾ ਹੈ ਕਿ ਜੇ ਕੋਈ ਯਾਤਰੀ ਬੀਮਾ ਕਰਵਾਉਣਾ ਚਾਹੁੰਦਾ ਹੈ, ਤਾਂ ਟਿਕਟ ਦੀ ਕੀਮਤ ਦੇ ਨਾਲ ਬੀਮੇ ਦੀ ਫੀਸ ਵੀ ਡਿਜੀਟਲ ਤਰੀਕੇ ਨਾਲ ਹੀ ਲਈ ਜਾਵੇ। ਸਟਾਫ਼ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਬੀਮਾ ਲੈਣ ਵਾਲੇ ਯਾਤਰੀ ਵੱਲੋਂ ਭੁਗਤਾਨ ਡਿਜੀਟਲ ਤਰੀਕੇ ਨਾਲ ਕੀਤਾ ਜਾਵੇ।
ਮਾਈਕ੍ਰੋਸਾਫਟ ਵਲੋਂ ਭਾਰਤ ਸਮੇਤ 4 ਦੇਸ਼ਾਂ ’ਚ ਮੁਲਾਜ਼ਮਾਂ ਨੂੰ ਮਰਜ਼ੀ ਨਾਲ ਨੌਕਰੀ ਛੱਡਣ ਦੀ ਪੇਸ਼ਕਸ਼
ਨਵੀਂ ਦਿੱਲੀ, 26 ਅਕਤੂਬਰ (ਪੀ. ਟੀ.
ਅਜੀਤ ਡੈਸਕ
27-10-2026