26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜਥੇਦਾਰ 96 ਕਰੋੜੀ ਦੀ ਅਗਵਾਈ ’ਚ ਨਿਹੰਗ ਸਿੰਘ ਫ਼ੌਜਾਂ ਨੇ ਹੈਦਰਾਬਾਦ (ਤੇਲੰਗਾਨਾ) ’ਚ ਦਿਖਾਏ ਘੋੜ ਸਵਾਰੀ, ਨੇਜ਼ੇਬਾਜ਼ੀ ਤੇ ਗਤਕੇ ਦੇ ਜੰਗਜੂ ਜੌਹਰ

ਅੰਮ੍ਰਿਤਸਰ, 26 ਅਕਤੂਬਰ (ਜਸਵੰਤ ਸਿੰਘ ਜੱਸ)-ਸੈਂਟਰਲ ਸਿੱਖ ਗੁਰਦੁਆਰਾ ਸਾਹਿਬ, ਹੈਦਰਾਬਾਦ ਦੀ 100 ਸਾਲਾ ਸਥਾਪਨਾ ਸ਼ਤਾਬਦੀ ਅਤੇ ਦੁਸਹਿਰਾ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਆਸਾ ਸਿੰਘ ਬਾਗ਼ ਸ਼ਹੀਦ ਸਿੰਘਾਂ ਤੋਂ ਹੋਈ।

Ad Position 21
No active advertisement
ਅਜੀਤ ਡੈਸਕ 27-10-2026
ਅੰਮ੍ਰਿਤਸਰ, 26 ਅਕਤੂਬਰ (ਜਸਵੰਤ ਸਿੰਘ ਜੱਸ)-ਸੈਂਟਰਲ ਸਿੱਖ ਗੁਰਦੁਆਰਾ ਸਾਹਿਬ, ਹੈਦਰਾਬਾਦ ਦੀ 100 ਸਾਲਾ ਸਥਾਪਨਾ ਸ਼ਤਾਬਦੀ ਅਤੇ ਦੁਸਹਿਰਾ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਆਸਾ ਸਿੰਘ ਬਾਗ਼ ਸ਼ਹੀਦ ਸਿੰਘਾਂ ਤੋਂ ਹੋਈ। ਇਹ ਨਗਰ ਕੀਰਤਨ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਸੈਂਟਰਲ ਗੁਰਦੁਆਰਾ ਸਾਹਿਬ, ਗੌਲਿਗੁੜਾ ਵਿਖੇ ਸੰਪੰਨ ਹੋਇਆ। ਨਿਹੰਗ ਸਿੰਘਾਂ ਨੇ ਰਵਾਇਤੀ ਬਾਣਿਆਂ ਤੇ ਸ਼ਸਤਰਾਂ ਨਾਲ ਘੋੜਿਆਂ ਤੇ ਹਾਥੀਆਂ ’ਤੇ ਸਵਾਰ ਹੋ ਕੇ ਖਾਲਸਾਈ ਸ਼ਾਨ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਘੋੜ ਸਵਾਰੀ, ਨੇਜੇਬਾਜ਼ੀ ਤੇ ਗਤਕੇ ਦੇ ਜੰਗਜੂ ਕਰਤੱਬ ਦਿਖਾਏ ਗਏ। ਸੰਗਤਾਂ ਵਲੋਂ ਥਾਂ-ਥਾਂ ਲੰਗਰ ਲਗਾਏ ਗਏ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ । ਲਗਭਗ 200 ਮੋਟਰਸਾਈਕਲਾਂ ਦਾ ਕਾਫ਼ਲਾ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਇਆ। ਬੁੱਢਾ ਦਲ ਵਲੋਂ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ ਤੇ ਗਿਆਨੀ ਸੁਖਜੀਤ ਸਿੰਘ ਕਨ੍ਹੱਈਆ ਨੇ ਗੁਰਬਾਣੀ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਨਗਰ ਕੀਰਤਨ ਦੇ ਪ੍ਰਬੰਧਕਾਂ ਵਿਚ ਗੁਰਚਰਨ ਸਿੰਘ ਬੱਗਾ ਚੇਅਰਮੈਨ ਤੇਲੰਗਾਨਾ, ਮਨਜੀਤ ਸਿੰਘ ਪਾਲਾ ਜਨਰਲ ਸਕੱਤਰ, ਤਰਲੋਕ ਸਿੰਘ ਪ੍ਰਧਾਨ ਸੈਂਟਰਲ ਗੁਰਦੁਆਰਾ ਸਾਹਿਬ, ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਅਮੀਰਪੇਟ ਸਾਹਿਬ, ਚੇਤਨ ਸਿੰਘ ਸ਼ਿਕਾਰ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮੁਬਾਲਾ ਸਾਹਿਬ, ਹਰਪਾਲ ਸਿੰਘ ਰੰਜਨ ਪ੍ਰਧਾਨ ਪੁਰਾਤਨ ਗੁਰਦੁਆਰਾ ਆਸਾ ਸਿੰਘ ਬਾਗ਼ ਆਦਿ ਤੋਂ ਇਲਾਵਾ ਸੁਖਦੇਵ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਮੱਘਰ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਲਛਮਣ ਸਿੰਘ, ਇੰਦਰਪਾਲ ਸਿੰਘ ਰਿੱਕੀ ਅਤੇ ਬੇਅੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਤੇਲੰਗਾਨਾਂ ਦੀਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 28 ਨੂੰ ਸਮੂਹ ਗੁਰਦੁਆਰਾ ਸਾਹਿਬਾਨ ’ਚ ਅਰਦਾਸ ਸਮਾਗਮ ਕਰਾਉਣ ਲਈ ਨਿਰਦ... ਅਗਲੀ ਖ਼ਬਰ ਪਾਕਿ ’ਚ ਅਗਵਾ ਕੀਤੀ ਹਿੰਦੂ ਲੜਕੀ ਸ਼ਾਂਤੀ ਮੇਘਵਾਰ ਪਰਿਵਾਰ ਨੂੰ ਮਿਲੀ
Ad Position 24