27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬੜੂ ਸਾਹਿਬ ਟਰੱਸਟ ਨੇ ਅਕਾਲ ਅਕੈਡਮੀ ਬੜੂ ਸਾਹਿਬ ਦੇ 40ਵੇਂ ਸਥਾਪਨਾ ਦਿਵਸ ਮੌਕੇ ਕਰਵਾਇਆ ਪੰਜ ਰੋਜ਼ਾ ਸਮਾਗਮ

ਸੰਗਰੂਰ, ਚੀਮਾ ਮੰਡੀ, 26 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਅਕਾਲ ਅਕੈਡਮੀ ਬੜੂ ਸਾਹਿਬ (1986-2026) ਦੇ 40ਵੇਂ ਸਥਾਪਨਾ ਦਿਵਸ ਮੌਕੇ ਪੰਜ ਰੋਜ਼ਾ ਸਮਾਗਮ ਸੱਚਖੰਡ ਵਾਸੀ ਪਦਮ ਸ੍ਰੀ ਬਾਬਾ ਇਕਬਾਲ ਸਿੰਘ ਦੀ 100ਵੀਂ ਜਨਮ ਵਰ੍ਹੇਗੰਢ (1926–2026) ਨੂੰ ਸਮਰਪਿਤ ਕਰਵਾਇਆ। ਸੰਨ 1986 ’ਚ ਕੇਵਲ ਪੰਜ ਵਿਦਿਆਰਥੀਆਂ ਨਾਲ ਸ਼ੁਰੂ ਹੋਈ ਅਕਾਲ ਅਕੈਡਮੀ ਬੜੂ ਸਾਹਿਬ ਅੱਜ ਇਕ ਵਿਸ਼ਾਲ ਸਿੱਖਿਆ ਲਹਿਰ ਬਣ ਚੁੱਕੀ ਹੈ ਕਿਉਂਕਿ ਅੱਜ 130 ਅਕਾਲ ਅਕੈਡਮੀਆਂ ਰਾਹੀਂ ਲਗਭਗ 75 ਹਜ਼ਾਰ ਵਿਦਿਆਰਥੀਆਂ ਦੁਨਿਆਵੀ ਅਤੇ ਅਧਿਆਤਮਿਕ ਵਿੱਦਿਆ ਗ੍ਰਹਿਣ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 27-10-2026
ਸੰਗਰੂਰ, ਚੀਮਾ ਮੰਡੀ, 26 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਅਕਾਲ ਅਕੈਡਮੀ ਬੜੂ ਸਾਹਿਬ (1986-2026) ਦੇ 40ਵੇਂ ਸਥਾਪਨਾ ਦਿਵਸ ਮੌਕੇ ਪੰਜ ਰੋਜ਼ਾ ਸਮਾਗਮ ਸੱਚਖੰਡ ਵਾਸੀ ਪਦਮ ਸ੍ਰੀ ਬਾਬਾ ਇਕਬਾਲ ਸਿੰਘ ਦੀ 100ਵੀਂ ਜਨਮ ਵਰ੍ਹੇਗੰਢ (1926–2026) ਨੂੰ ਸਮਰਪਿਤ ਕਰਵਾਇਆ। ਸੰਨ 1986 ’ਚ ਕੇਵਲ ਪੰਜ ਵਿਦਿਆਰਥੀਆਂ ਨਾਲ ਸ਼ੁਰੂ ਹੋਈ ਅਕਾਲ ਅਕੈਡਮੀ ਬੜੂ ਸਾਹਿਬ ਅੱਜ ਇਕ ਵਿਸ਼ਾਲ ਸਿੱਖਿਆ ਲਹਿਰ ਬਣ ਚੁੱਕੀ ਹੈ ਕਿਉਂਕਿ ਅੱਜ 130 ਅਕਾਲ ਅਕੈਡਮੀਆਂ ਰਾਹੀਂ ਲਗਭਗ 75 ਹਜ਼ਾਰ ਵਿਦਿਆਰਥੀਆਂ ਦੁਨਿਆਵੀ ਅਤੇ ਅਧਿਆਤਮਿਕ ਵਿੱਦਿਆ ਗ੍ਰਹਿਣ ਕਰ ਰਹੇ ਹਨ। ਕਲਗ਼ੀਧਰ ਟਰੱਸਟ ਦਾ ਵਿਸ਼ਾਲ ਮਿਸ਼ਨ ਉੱਚ ਸਿੱਖਿਆ, ਸਿਹਤ ਸੇਵਾਵਾਂ, ਨਸ਼ਾ ਛੁਡਾਊ ਮੁਹਿੰਮਾਂ ਤੇ ਪੇਂਡੂ ਖੇਤਰਾਂ ‘ਚ ਮਹਿਲਾ ਸਸ਼ਕਤੀਕਰਨ ਤੱਕ ਫੈਲਿਆ ਹੋਇਆ ਹੈ। ਬੜੂ ਸਾਹਿਬ ਵਿਖੇ ਕਰਵਾਏ ਇਸ ਸਮਾਗਮ ਦੌਰਾਨ ਅਧਿਆਤਮਿਕਤਾ, ਸਮਾਜ ਸੇਵਾ, ਨਵੀਨਤਾ ਅਤੇ ਸਭਿਆਚਾਰਕ ਪ੍ਰਗਟਾਵੇ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ, ਜਿਸ ਦੇ ਮੁੱਖ ਆਕਰਸ਼ਣਾਂ ’ਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂ.ਕੇ.) ਵਲੋਂ ਤਿਆਰ ਅਤੇ ਸਪਾਂਸਰ ਕੀਤੀ ਗਈ ‘ਵਾਕ ਫਾਰ ਚੇਂਜ’ ਮੁਹਿੰਮ, 21 ਅਕਾਲ ਅਕੈਡਮੀਆਂ ਦੇ 150 ਤੋਂ ਵੱਧ ਵਿਦਿਆਰਥੀ ਉੱਦਮੀਆਂ ਦੀ ਸ਼ਮੂਲੀਅਤ ਵਾਲਾ ‘ਅਕਾਲ ਫਿਊਚਰ ਫਾਊਂਡਰਜ਼ ਸਮਿਟ’, ‘ਹੌਨਰਿੰਗ ਪੀਸ ਅੰਬੈਸਡਰਜ਼’ ਸਮਾਰੋਹ ਅਤੇ ‘ਅਕਾਲ ਵਾਇਸ ਫੈਸਟ’ ਸ਼ਾਮਲ ਸਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਕਲਾ, ਨਵੀਆਂ ਤਕਨੀਕਾਂ ਅਤੇ ਆਈ.ਬੀ. ਪ੍ਰਾਇਮਰੀ ਯੀਅਰਜ਼ ਪ੍ਰੋਗਰਾਮ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੇ ਅਖੀਰਲੇ ਦਿਨ ਅਕਾਲ ਅਕੈਡਮੀ ਦੇ 24 ਅਕਤੂਬਰ ਨੂੰ ਮਨਾਏ ਗਏ ਸਥਾਪਨਾ ਦਿਵਸ ਮੌਕੇ ਵਿਦਿਆਰਥੀਆਂ ਨੇ ਅਕਾਦਮਿਕ ਪ੍ਰਾਪਤੀਆਂ, ਸੰਗੀਤਕ ਪੇਸ਼ਕਾਰੀਆਂ, ਖੇਡਾਂ, ਸਿੱਖ ਮਾਰਸ਼ਲ ਆਰਟਸ ਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਲਗ਼ੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ, ਉੱਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਤੇ ਡਾ. ਨੀਲਮ ਕੌਰ ਬੜੂ ਸਾਹਿਬ ਨੇ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਨੰਦ ਈਸ਼ਰ ਦਰਬਾਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਅਗਵਾਈ ’ਚ 29 ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਖਰੀਦ ਹੱਦਾਂ ਤੇ ਮੀਂਹ ਦੀ ਦੋਹਰੀ ਮਾਰ ਹੇਠ ਪੰਜਾਬ ਦਾ ਝੋਨਾ
Ad Position 24