27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ‘ਹਰ ਘਰ ਗੁਰਮਤਿ’ ਸਮਾਗਮ ਸੰਬੰਧੀ ਸ੍ਰੀ ਹਜ਼ੂਰ ਸਾਹਿਬ ਵਿਖੇ ਇਕੱਤਰਤਾ

ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)-ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਿਚਲਨਗਰ, ਨਾਂਦੇੜ ਦੇ ਪੰਜ ਪਿਆਰਿਆਂ ਦੀ ਸਰਪ੍ਰਸਤੀ ਤੇ ਪ੍ਰਸ਼ਾਸਕ ਸਾਹਿਬ ਡਾ. ਵਿਜੇ ਸਤਬੀਰ ਸਿੰਘ ਦੇ ਮਾਰਗ ਦਰਸ਼ਨ ਹੇਠ ਗੁਰਮਤਿ ਦੇ ਪ੍ਰਚਾਰ, ਪ੍ਰਸਾਰ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਵਾਉਣ ਲਈ ‘ਹਰ ਘਰ ਗੁਰਮਤਿ’ ਇਸ ਮਿਸ਼ਨ ਨੂੰ ਚਲਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਪੰਜਾਬ ਦੇ ਬਟਾਲਾ ਸ਼ਹਿਰ ਤੋਂ ਹੋਈ ਹੈ ।

Ad Position 21
No active advertisement
ਮੀਟਿੰਗ ਦੌਰਾਨ ਸੰਬੋਧਨ ਕਰਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਤੇ ਨਾਲ ਹੋਰ। ਅਜੀਤ ਤਸਵੀਰ 27-10-2026
ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)-ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਿਚਲਨਗਰ, ਨਾਂਦੇੜ ਦੇ ਪੰਜ ਪਿਆਰਿਆਂ ਦੀ ਸਰਪ੍ਰਸਤੀ ਤੇ ਪ੍ਰਸ਼ਾਸਕ ਸਾਹਿਬ ਡਾ. ਵਿਜੇ ਸਤਬੀਰ ਸਿੰਘ ਦੇ ਮਾਰਗ ਦਰਸ਼ਨ ਹੇਠ ਗੁਰਮਤਿ ਦੇ ਪ੍ਰਚਾਰ, ਪ੍ਰਸਾਰ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਵਾਉਣ ਲਈ ‘ਹਰ ਘਰ ਗੁਰਮਤਿ’ ਇਸ ਮਿਸ਼ਨ ਨੂੰ ਚਲਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਪੰਜਾਬ ਦੇ ਬਟਾਲਾ ਸ਼ਹਿਰ ਤੋਂ ਹੋਈ ਹੈ । ਇਸ ਨਸ਼ੇ ਦੇ ਗੰਭੀਰ ਪ੍ਰਸ਼ਨ ਨੂੰ ਸਿਰੇ ਚੜ੍ਹਾਉਣ ਲਈ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਜਥੇਦਾਰ ਸਾਹਿਬ ਜੀ ਦੇ ਨਿਵਾਸ ਅਸਥਾਨ ‘ਦਿਉਡੀ’ ’ਤੇ ਇਕ ਇਕੱਤਰਤਾ ਹੋਈ, ਜਿਸ ਵਿਚ ਪੰਥ ਦੇ ਰਤਨ ਪੰਜ ਪਿਆਰੇ ਸਾਹਿਬਾਨ, ਸੰਤ ਮਹਾਂਪੁਰਸ਼, ਦਲ ਪੰਥ ਦੇ ਮੁਖੀ ਹਾਜ਼ਰ ਸਨ । ਇਸ ਇਕੱਤਰਤਾ ਵਿਚ ਸਾਰੇ ਮਹਾਂਪੁਰਖਾਂ ਵਲੋਂ ਇਕ ਮੱਤ ਦਰਸਾਉਂਦੇ ਹੋਏ ਪੰਜਾਬ ਅਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਆਦਤ ਤੋਂ ਮੋੜ ਕੇ ਗੁਰੂ ਘਰ ਨਾਲ ਜੋੜਨ ਅਤੇ ਉਨ੍ਹਾਂ ਵਿਚ ਚੰਗੇ ਸੰਸਕਾਰ ਤੇ ਨੈਤਿਕਤਾ ਵਧਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਸਿੰਘ ਸਾਹਿਬ ਭਾਈ ਰਾਮ ਸਿੰਘ ਮੀਤ ਜਥੇਦਾਰ, ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਹੈੱਡ ਗ੍ਰੰਥੀ, ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਧੂਪੀਆ, ਬਾਬਾ ਬਲਬੀਰ ਸਿੰਘ ਜਥੇਦਾਰ ਬੁੱਢਾ ਦਲ 96 ਕਰੋੜੀ, ਬਾਬਾ ਅਵਤਾਰ ਸਿੰਘ ਦਲ ਬਾਬਾ ਬਿੱਧੀ ਚੰਦ ਜੀ, ਬਾਬਾ ਗੁਰਦੇਵ ਸਿੰਘ ਤਰਨਾ ਦਲ, ਬਾਬਾ ਜੋਗਾ ਸਿੰਘ ਤਰਨਾ ਦਲ, ਬਾਬਾ ਮੇਜਰ ਸਿੰਘ ਸੋਢੀ ਮਿਸਲ ਤਰਨਾ ਦਲ, ਬਾਬਾ ਹਰੀ ਸਿੰਘ ਮਿਸਲ ਤਰਨਾ ਦਲ, ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ, ਬਾਬਾ ਕੇਹਰ ਸਿੰਘ ਮੱਡੀਆਂ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਮੇਹਰ ਸਿੰਘ ਨਬਿਯਾਬਾਦ ਵਾਲੇ, ਭਾਈ ਸੁਖਪਾਲ ਸਿੰਘ ਭੈਰੋ ਮਾਜਰਾ ਵਾਲੇ, ਭਾਈ ਸਰਬਜੀਤ ਸਿੰਘ ਭੱਲਾ ਫਤਿਹਗੜ੍ਹ ਸਾਹਿਬ, ਬਾਬਾ ਪਰਮਜੀਤ ਸਿੰਘ ਮਹਿਲਪੁਰ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਨਾਂਦੇੜ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ ਨਾਂਦੇੜ, ਸੰਤ ਬਾਬਾ ਗੁਰਚਰਨ ਸਿੰਘ ਭੈਰੋ ਮਾਜਰਾ ਵਾਲੇ, ਕਥਾਕਾਰ ਗਿਆਨੀ ਤੇਜਬੀਰ ਸਿੰਘ, ਭੁਪਿੰਦਰ ਸਿੰਘ ਸੰਗਤਪੁਰਾ, ਸੁਖਬੀਰ ਸਿੰਘ ਦਮਦਮੀ ਟਕਸਾਲ, ਮੁੱਖ ਪ੍ਰਬੰਧਕ ਦੇ ਸਲਾਹਕਾਰ ਜਸਵੰਤ ਸਿੰਘ ਬੌਬੀ (ਦਿੱਲੀ) ਅਤੇ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਰਵਿੰਦਰ ਸਿੰਘ ਕਪੂਰ, ਸਹਾ. ਸੁਪਰਡੈਂਟ ਜੈਮਲ ਸਿੰਘ ਢਿੱਲੋਂ, ਸਹਾ. ਸੁਪਰਡੈਂਟ ਬਲਵਿੰਦਰ ਸਿੰਘ ਫੌਜੀ, ਪੀ.ਏ. ਪਰਵਿੰਦਰ ਸਿੰਘ ਵਾਸਰੀਕਰ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਲਨ ਟੈਲੇਂਟੈਕਸ: 27 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 3.47 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ ਅਗਲੀ ਖ਼ਬਰ ਬਟਾਲਾ ’ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਕਾਰ ਸ਼ਿੰਗਾਰ ਦੁਕਾਨ ਨੂੰ ਬਣਾਇਆ ਨਿਸ਼ਾਨਾ
Ad Position 24