ਬਟਾਲਾ ’ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਕਾਰ ਸ਼ਿੰਗਾਰ ਦੁਕਾਨ ਨੂੰ ਬਣਾਇਆ ਨਿਸ਼ਾਨਾ
ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)- ਸਥਾਨਕ ਜਲੰਧਰ ਰੋਡ ’ਤੇ ਸ਼ਿਵ ਆਡੀਟੋਰੀਅਮ ਨੇੜੇ ਸਥਿਤ ਸ਼ਰਮਾ ਕਾਰ ਸ਼ਿੰਗਾਰ ਦੀ ਦੁਕਾਨ ’ਤੇ ਦੋ ਅਣਪਛਾਤੇ ਨੌਜਵਾਨਾਂ ਵਲੋਂ ਦਿਨ-ਦਿਹਾੜੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਤੇ ਅੰਦਰ ਪਿਆ ਕੁਝ ਸਾਮਾਨ ਨੁਕਸਾਨਿਆ ਗਿਆ।
ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)- ਸਥਾਨਕ ਜਲੰਧਰ ਰੋਡ ’ਤੇ ਸ਼ਿਵ ਆਡੀਟੋਰੀਅਮ ਨੇੜੇ ਸਥਿਤ ਸ਼ਰਮਾ ਕਾਰ ਸ਼ਿੰਗਾਰ ਦੀ ਦੁਕਾਨ ’ਤੇ ਦੋ ਅਣਪਛਾਤੇ ਨੌਜਵਾਨਾਂ ਵਲੋਂ ਦਿਨ-ਦਿਹਾੜੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਤੇ ਅੰਦਰ ਪਿਆ ਕੁਝ ਸਾਮਾਨ ਨੁਕਸਾਨਿਆ ਗਿਆ। ਦੁਕਾਨ ਦੇ ਮਾਲਕ ਨਰੇਸ਼ ਕੁਮਾਰ ਪੁੱਤਰ ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਸਵੇਰੇ ਦੁਕਾਨ ’ਤੇ ਕਾਰਾਂ ਦਾ ਕੰਮ ਕਰ ਰਹੇ ਸਨ, ਜਦੋਂ ਅਚਾਨਕ ਟਾਇਰ ਫਟਣ ਵਰਗੀ ਆਵਾਜ਼ ਸੁਣਾਈ ਦਿੱਤੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਦੁਕਾਨ ਦੇ ਸ਼ੀਸ਼ਿਆਂ ’ਤੇ ਗੋਲੀਆਂ ਲੱਗੀਆਂ ਸਨ । ਉਸ ਸਮੇਂ ਉਨ੍ਹਾਂ ਦੇ 75 ਸਾਲਾ ਪਿਤਾ ਜਸਵਿੰਦਰ ਸ਼ਰਮਾ ਕੁਰਸੀ ’ਤੇ ਬੈਠੇ ਹੋਏ ਸਨ ਤੇ ਗੋਲੀਆਂ ਉਨ੍ਹਾਂ ਦੇ ਮੂੰਹ ਦੇ ਅੱਗੋਂ ਲੰਘ ਕੇ ਦੁਕਾਨ ਦੇ ਸਾਮਾਨ ਵਿਚ ਜਾ ਵੱਜੀਆਂ। ਨਰੇਸ਼ ਕੁਮਾਰ ਅਨੁਸਾਰ, ਦੋ ਨੌਜਵਾਨ ਦੋਪਹੀਆ ਵਾਹਨ ’ਤੇ ਸਥਾਨਕ ਬੱਸ ਅੱਡੇ ਵਲੋਂ ਆਏ, ਫਾਇਰਿੰਗ ਕੀਤੀ ਤੇ ਕਾਦੀਆਂ ਚੂੰਗੀ ਵੱਲ ਫਰਾਰ ਹੋ ਗਏ । ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਨੂੰ ਫਿਰੌਤੀ ਲਈ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆਂ ਸਨ ਤੇ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧੀ ਬਟਾਲਾ ਦੇ ਐੱਸ.ਐੱਸ.ਪੀ. ਦਫ਼ਤਰ ਨੂੰ ਵੀ ਸੂਚਿਤ ਕੀਤਾ ਗਿਆ ਸੀ। ਸੂਚਨਾ ਮਿਲਣ ’ਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਗੁਰਇਕਬਾਲ ਸਿੰਘ ਪੁਲਿਸ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।