25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਚੇਅਰਮੈਨ ਬਣੇ ਕ੍ਰਿਸ਼ਨ ਕੁਮਾਰ ਬਾਵਾ

ਡਾਬਾ/ਲੁਹਾਰਾ, 24 ਅਕਤੂਬਰ (ਕੁਲਵੰਤ ਸਿੰਘ ਸੱਪਲ)- ਕੁੱਲ ਹਿੰਦ ਕਾਂਗਰਸ ਦੇ ਓ. ਬੀ.

Ad Position 21
No active advertisement
ਅਜੀਤ ਡੈਸਕ 25-10-2026
ਡਾਬਾ/ਲੁਹਾਰਾ, 24 ਅਕਤੂਬਰ (ਕੁਲਵੰਤ ਸਿੰਘ ਸੱਪਲ)- ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਚੇਅਰਮੈਨ ਡਾ. ਅਨਿਲ ਜੈ ਹਿੰਦ ਨੇ ਪੱਤਰ ਜਾਰੀ ਕਰਕੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ.) ਵਿਭਾਗ ਦਾ ਵਰਕਿੰਗ ਚੇਅਰਮੈਨ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਨਿਯੁਕਤ ਕੀਤਾ । ਇਸ ਸਮੇਂ ਕਾਂਗਰਸੀ ਵਰਕਰਾਂ ਨੇ ਹਲਕਾ ਦੱਖਣੀ ਵਿਚ ਲੱਡੂ ਵੰਡ ਕੇ, ਬਾਵਾ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਹਾਰ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ । ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਜੋ ਕਾਂਗਰਸ ਹਾਈਕਮਾਂਡ ਨੇ ਮੇਰੇ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ, ਉਸ ਲਈ ਮੈਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ, ਸਚਿਨ ਪਾਇਲਟ, ਡਾ. ਅਨਿਲ ਜੈ ਹਿੰਦ, ਪ੍ਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ, ਕੰਵਰਦੀਪ ਸਿੰਘ ਸੈਣੀ ਵਾਈਸ ਪ੍ਰਧਾਨ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਪੰਜਾਬ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਾ ਹਾਂ । ਇਸ ਸਮੇਂ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆਂ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਪੰਜਾਬ ਚੈਪਟਰ ਅਮਰੀਕਾ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਡਾਇਰੈਕਟਰ ਮਾਰਕਫੈੱਡ ਕਰਨੈਲ ਸਿੰਘ ਗਿੱਲ, ਜ਼ਿਲਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ, ਗੁਰਦੇਵ ਸਿੰਘ ਲਾਪਰਾਂ, ਪਵਨ ਦੀਵਾਨ ਐਡਵੋਕੇਟ ਰਾਹੁਲ ਪੁਹਾਲ ਪ੍ਰਧਾਨ ਜਿਲ੍ਹਾ ਕਾਂਗਰਸ ਐੱਸ/ਸੀ. ਸੈੱਲ, ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ, ਮਾਸਟਰ ਹਰੀਦੇਵ ਬਾਵਾ, ਸੋਨੂ ਪੰਡਿਤ, ਸੁਰਜੀਤ ਸਿੰਘ, ਵੀਰਪਾਲ ਸਿੰਘ, ਇੰਦਰਜੀਤ ਸਿੰਘ ਗਿੱਲ, ਕੁਲਵੰਤ ਰਾਏ, ਕਮਲਜੀਤ ਸ਼ੁਕਲਾ, ਜੀ.ਐੱਸ ਕਲੇਰ, ਦਰਸ਼ਨ ਸਿੰਘ, ਦੀਪਕ ਪੰਡਿਤ, ਬਲਜੀਤ ਮਾਲੜਾ, ਜੋਗਿੰਦਰ ਸਿੰਘ, ਕਿਰਪਾਲ ਸਿੰਘ ਸਰਾਭਾ, ਰਾਕੇਸ਼ ਗੋਇਲ, ਮਨਿੰਦਰ ਊਭੀ, ਬਲਵਿੰਦਰ ਗੋਰਾ, ਮਨਮਿੰਦਰ ਸਿੰਘ, ਤਰਸੇਮ ਜਸੁਜਾ, ਬਲਜੀਤ ਸਿੰਘ, ਸ਼ਿਵਾ, ਮਮਤਾ ਰਾਣੀ, ਲਲਿਤਾ ਦੇਵੀ, ਕਿਰਨ ਕਪੂਰ, ਵੀਨਾ ਰਾਣੀ, ਅਮਰਜੀਤ ਕੌਰ, ਰਿੰਕਾ ਗੁਪਤਾ, ਨੀਲਮ ਸ਼ਰਮਾ, ਮੰਜੂ ਕੁਮਾਰੀ ਆਦਿ ਹਾਜ਼ਰ ਸਨ, ਜਿਨਾਂ ਨੇ ਬਾਵਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਫਲਿੱਪਕਾਰਟ ਦੇ ਗੁਦਾਮ ’ਚੋਂ 4 ਕਰੋੜ ਤੋਂ ਵੱਧ ਕੀਮਤ ਦੇ ਮੋਬਾਈਲ ਫੋਨ ਚੋਰੀ ਅਗਲੀ ਖ਼ਬਰ ਤੇਜਿੰਦਰਪਾਲ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਨਿਯੁਕਤ
Ad Position 24