ਹਠੂਰ 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ) - ਹਠੂਰ ਵਿਖੇ ਇਕ ਹੋਰ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਜਾਣਕਾਰੀ24 ਸਾਲਾ ਬਲਕਰਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਹਠੂਰ ਵਜੋਂ ਹੋਈ ਹੈ। ਬਲਕਰਨ ਸਿੰਘ ਖੇਡਾਂ ਨੂੰ ਸਮਰਪਿਤ ਸੀ ਜੋ ਕਿ ਬੈਲ ਗੱਡੀਆਂ ਦੀਆਂ ਦੌੜਾਂ ਮੂਹਰੇ ਹੋ ਕੇ ਕਰਵਾਉਂਦਾ ਸੀ। ਪਿਛਲੇ ਇਕ ਸਾਲ ਤੋਂ ਉਹ ਚਿੱਟੇ ਨਸ਼ੇ ਦਾ ਆਦੀ ਹੋ ਗਿਆ ਸੀ। ਉਸ ਨੂੰ ਨਸ਼ਾ ਛਡਾਊ ਕੇਂਦਰ ਵਿਚ ਵੀ ਛੱਡਿਆ ਗਿਆ ਸੀ, ਪਰ ਹਫ਼ਤੇ ਕੁ ਮਗਰੋਂ ਉਹ ਫਿਰ ਘਰ ਆ ਗਿਆ ਸੀ ਅਤੇ ਅੱਜ ਉਹ ਸਵੇਰੇ ਮ੍ਰਿਤਕ ਪਾਇਆ ਗਿਆ। ਮ੍ਰਿਤਕ ਵਿਆਹਿਆ ਹੋਇਆ ਸੀ। ਉਸਦੀ ਪਤਨੀ ਕਨੇਡਾ ਵਿਖੇ ਹੈ, ਜਿਸ ਨਾਲ ਉਸ ਦਾ ਵਿਵਾਦ ਚੱਲਦਾ ਸੀ।
ਤਾਜ਼ਾ ਖ਼ਬਰਾਂ
Free
ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹੋਈ ਮੌਤ
ਹਠੂਰ 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ) - ਹਠੂਰ ਵਿਖੇ ਇਕ ਹੋਰ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ, ਜਿਸ...
ਅਜੀਤ ਡੈਸਕ
25-10-2026