08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬੈਂਗਲੁਰੂ ’ਚ ਮੁੱਖ ਚੋਣ ਕਮਿਸ਼ਨਰ ਵਿਰੁੱਧ ਸੀ.ਜੀ.ਪੀ. ਦਾ ਪ੍ਰਦਰਸ਼ਨ

ਬੈਂਗਲੁਰੂ, 8 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 09-10-2026
ਬੈਂਗਲੁਰੂ, 8 ਅਕਤੂਬਰ (ਪੀ.ਟੀ.ਆਈ.)-ਸੀ.ਜੀ.ਪੀ. (ਕਾਕਰੋਚ ਜਨਤਾ ਪਾਰਟੀ) ਦੇ ਸੰਸਥਾਪਕ ਅਭਿਜੀਤ ਦਿਪਕੇ, ਯੂਟਿਊਬਰ ਧਰੁਵ ਰਾਠੀ ਤੇ ਅਦਾਕਾਰ ਪ੍ਰਕਾਸ਼ ਰਾਜ ਨੇ ਵੀਰਵਾਰ ਨੂੰ ਇੱਥੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਇਕ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਨ੍ਹਾਂ ਨੇ ਚੋਣ ਸੂਚੀਆਂ ਦੀ ਐਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਪ੍ਰਕਿਰਿਆ ’ਚ ਕਥਿਤ ਬੇਨਿਯਮੀਆਂ ਕਾਰਨ ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ। ਜਿੱਥੇ ਔਰਤਾਂ ਤੇ ਵੱਡੀ ਗਿਣਤੀ ਵਿਦਿਆਰਥੀਆਂ ਸਮੇਤ ਵੱਖ-ਵੱਖ ਵਰਗਾਂ ਦੇ ਪ੍ਰਦਰਸ਼ਨਕਾਰੀ ‘ਫਰੀਡਮ ਪਾਰਕ’ ਵਿਖੇ ਇਕੱਠੇ ਹੋਏ। ਪੁਲਿਸ ਵਲੋਂ ਵੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਇਸ ਦੌਰਾਨ ਦਿਪਕੇ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਂਅ ਕਥਿਤ ਤੌਰ ’ਤੇ ਵੋਟਰ ਸੂਚੀਆਂ ਤੋਂ ਹਟਾ ਦਿੱਤੇ ਗਏ ਸਨ, ਉਹ ਇਸ ਸਮਾਗਮ ’ਚ ਇਹ ਦਿਖਾਉਣ ਲਈ ਮੌਜੂਦ ਹਨ ਕਿ ਉਹ ਜ਼ਿੰਦਾ ਹਨ। ਇਸ ਤਰ੍ਹਾਂ ਵੋਟਰ ਸੂਚੀਆਂ ’ਚੋਂ ਨਾਂਅ ਕੱਟਣਾ ਇਹ ਇਸ ਦੇਸ਼ ਦੇ ਲੋਕਤੰਤਰ ਦੀ ਹੱਤਿਆ ਹੈ। ਅਦਾਕਾਰ ਪ੍ਰਕਾਸ਼ ਰਾਜ ਨੇ ਚੱਲ ਰਹੇ ਐਸ.ਆਈ.ਆਰ. ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਕਿ ਇਹ ਸਿਰਫ਼ ਵੋਟਾਂ ਨੂੰ ਮਿਟਾਉਣ ਬਾਰੇ ਨਹੀਂ ਹੈ, ਸਗੋਂ ਨਾਗਰਿਕਾਂ ਦੀ ਅਧਿਕਾਰਾਂ ’ਤੇ ਹਮਲਾ ਹੈ। ਯੂਟਿਊਬਰ ਧਰੁਵ ਰਾਠੀ ਨੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਕਿ ਐਸ.ਆਈ.ਆਰ. ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਜ਼ੀਰੋ ਪਾਰਦਰਸ਼ਤਾ ਤੇ ਜ਼ੀਰੋ ਜਵਾਬਦੇਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਦਾਨ ’ਚ ਮੁਕਾਬਲੇ ਤੋਂ ਪਹਿਲਾਂ ‘ਕਟਆਫ਼’ ਦੀ ਦੌੜ ’ਚ ਫਸੇ ਪੰਜਾਬ ਦੇ ਜੂਨੀਅਰ ਅਥਲੀਟ ਅਗਲੀ ਖ਼ਬਰ ਏਅਰ ਇੰਡੀਆ ਵਿਦੇਸ਼ ਯਾਤਰਾ ਲਈ ਦੇਵੇਗੀ ‘ਟ੍ਰੈਵਲ ਸਿਮ ਕਾਰਡ’
Ad Position 24