29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਾਨਸਾ ਜ਼ਿਲ੍ਹੇ ਦੇ ਕਈ ਥਾਣਾ ਮੁਖੀ ਤੇ ਹੋਰ ਥਾਣੇਦਾਰ ਬਦਲੇ

ਮਾਨਸਾ, 29 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਜਿਲ੍ਹਾ ਪੁਲਿਸ ਮੁਖੀ ਮਾਨਸਾ ਵੈਭਵ ਚੌਧਰੀ ਨੇ ਜ਼ਿਲ੍ਹੇ ਦੇ ਕਈ ਥਾਣਾ ਮੁਖੀਆਂ...

Ad Position 21
No active advertisement
ਅਜੀਤ ਡੈਸਕ 29-11-2026

ਮਾਨਸਾ, 29 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਜਿਲ੍ਹਾ ਪੁਲਿਸ ਮੁਖੀ ਮਾਨਸਾ ਵੈਭਵ ਚੌਧਰੀ ਨੇ ਜ਼ਿਲ੍ਹੇ ਦੇ ਕਈ ਥਾਣਾ ਮੁਖੀਆਂ ਤੋਂ ਇਲਾਵਾ ਥਾਣੇਦਾਰਾਂ ਨੂੰ ਇੱਧਰੋਂ ਉੱਧਰ ਤਬਦੀਲ ਕੀਤਾ ਹੈ। ਇੰਸਪੈਕਟਰ ਤਰਨਦੀਪ ਸਿੰਘ ਨੂੰ ਪੁਲਿਸ ਲਾਈਨ ਮਾਨਸਾ ਤੋਂ ਥਾਣਾ ਮੁਖੀ ਸਰਦੂਲਗੜ੍ਹ, ਇੰਸਪੈਕਟਰ ਜਸਪ੍ਰੀਤ ਸਿੰਘ ਥਾਣਾ ਮੁਖੀ ਬਰੇਟਾ ਨੂੰ ਪੁਲਿਸ ਲਾਈਨ ਮਾਨਸਾ, ਸਬ ਇੰਸਪੈਕਟਰ ਰਘਵੀਰ ਸਿੰਘ ਨੂੰ ਪੁਲਿਸ ਲਾਈਨ ਮਾਨਸਾ ਤੋਂ ਥਾਣਾ ਮੁਖੀ ਬਰੇਟਾ, ਸਬ ਇੰਸਪਕੈਟਰ ਗਣੇਸ਼ਵਰ ਕੁਮਾਰ ਨੂੰ ਥਾਣਾ ਮੁਖੀ ਝੁਨੀਰ ਤੋਂ ਪੁਲਿਸ ਲਾਈਨ ਮਾਨਸਾ, ਸਬ ਇੰਸਪੈਕਟਰ ਅਮਰਿੰਦਰ ਸਿੰਘ ਨੂੰ ਪੁਲਿਸ ਲਾਈਨ ਮਾਨਸਾ ਤੋਂ ਥਾਣਾ ਮੁਖੀ ਝੁਨੀਰ, ਸਬ ਇੰਸਪੈਕਟਰ ਨਿਰਮਲਜੀਤ ਸਿੰਘ ਨੂੰ ਪੁਲਿਸ ਲਾਈਨ ਮਾਨਸਾ ਤੋਂ ਥਾਣਾ ਸ਼ਹਿਰੀ ਮੁਖੀ ਬੁਢਲਾਡਾ, ਸਬ ਇੰਸਪੈਕਟਰ ਫਰਵਿੰਦਰ ਸਿੰਘ ਨੂੰ ਪੁਲਿਸ ਲਾਈਨ ਮਾਨਸਾ ਤੋਂ ਥਾਣਾ ਮੁਖੀ ਸਦਰ ਮਾਨਸਾ, ਸਬ ਇੰਸਪੈਕਟਰ ਜਸਵੀਰ ਸਿੰਘ ਨੂੰ ਥਾਣਾ ਸ਼ਹਿਰੀ ਮਾਨਸਾ ਤੋਂ ਥਾਣਾ ਮੁਖੀ ਜੋਗਾ, ਭੁਪਿੰਦਰਜੀਤ ਸਿੰਘ ਐਸ.ਐਚ.ਓ. ਸਦਰ ਮਾਨਸਾ ਨੂੰ ਪੁਲਿਸ ਲਾਈਨ ਮਾਨਸਾ, ਸਬ ਇੰਸਪੈਕਟਰ ਜਗਸੀਰ ਸਿੰਘ ਪੁਲਿਸ ਲਾਈਨ ਮਾਨਸਾ ਤੋਂ ਥਾਣਾ ਮੁਖੀ ਸਦਰ ਬੁਢਲਾਡਾ, ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਲਾਈਨ ਮਾਨਸਾ ਤੋਂ ਸਹਾਇਕ ਐਸ.ਐਚ.ਓ. ਥਾਣਾ ਸ਼ਹਿਰੀ-1 ਮਾਨਸਾ, ਇੰਸਪੈਕਟਰ ਗੁਰਵਿੰਦਰ ਸਿੰਘ ਲਾਈਨ ਅਫ਼ਸਰ ਪੁਲਿਸ ਲਾਈਨ ਤੋਂ ਪੁਲਿਸ ਲਾਈਨ ਮਾਨਸਾ, ਇੰਸਪਕੈਟਰ ਗੁਰਪਾਲ ਸਿੰਘ ਨੂੰ ਲਾਈਨ ਅਫ਼ਸਰ ਪੁਲਿਸ ਮਾਨਸਾ, ਇੰਸਪੈਕਟਰ ਭੁਪਿੰਦਰ ਸਿੰਘ ਨੂੰ ਪੁਲਿਸ ਕੰਟਰੋਲ ਰੂਮ ਤੋਂ ਪੁਲਿਸ ਲਾਈਨ ਮਾਨਸਾ, ਇੰਸਪੈਕਟਰ ਵਿਪਨ ਚਹਿਲ ਨੂੰ ਪੁਲਿਸ ਲਾਈਨ ਮਾਨਸਾ ਤੋਂ ਇੰਚਾਰਜ ਵੂਮਨ ਸੈੱਲ ਮਾਨਸਾ, ਇੰਸਪੈਕਟਰ ਸੁਖਵੀਰ ਸਿੰਘ ਨੂੰ ਪੁਲਿਸ ਲਾਈਨ ਮਾਨਸਾ ਤੋਂ ਮੁੱਖ ਅਫ਼ਸਰ ਪੀ.ਐੱਸ. ਸਾਈਬਰ ਕ੍ਰਾਇਮ ਮਾਨਸਾ ਲਗਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ, ਮੌਜੂਦਾ ਤੇ ਸਾਬਕਾ ਮੈਂਬਰਾਂ ਸਮੇਤ 50 ਤੋਂ ਵੱਧ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ... ਅਗਲੀ ਖ਼ਬਰ ਸੰਗਰੂਰ ਦੀ ਸ਼ਿਵਮ ਕਲੋਨੀ ਬਣੀ ਨਰਕ!
Ad Position 24