28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲੋਕ ਸਭਾ ’ਚ 97 ਸੰਸਦ ਮੈਂਬਰਾਂ ਦੀਆਂ ਸੀਟਾਂ ਬਦਲੀਆਂ ਡੀ.ਐਮ.ਕੇ. ਤੇ ਐਨ.ਸੀ.ਪੀ. (ਐੱਸ.ਪੀ.) ਦੇ ਮੈਂਬਰਾਂ ਨੂੰ ਮਿਲੀਆਂ ਨਵੀਆਂ ਸੀਟਾਂ

ਨਵੀਂ ਦਿੱਲੀ, 28 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 29-11-2026
ਨਵੀਂ ਦਿੱਲੀ, 28 ਨਵੰਬਰ (ਪੀ. ਟੀ. ਆਈ.)- ਲੋਕ ਸਭਾ ’ਚ 97 ਸੰਸਦ ਮੈਂਬਰਾਂ ਦੀ ਬੈਠਣ ਦੀ ਵਿਵਸਥਾ ਵਿਚ ਫੇਰਬਦਲ ਕੀਤਾ ਗਿਆ ਹੈ, ਇਸ ਵਿਚ ਡੀ.ਐਮ.ਕੇ. ਦੇ 22 ਅਤੇ ਐਨ.ਸੀ.ਪੀ. (ਸ਼ਰਦ ਪਵਾਰ) ਦੇ ਅੱਠ ਸੰਸਦ ਮੈਂਬਰ ਸ਼ਾਮ f ਲ ਹਨ । ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਇਹ ਫੈਸਲਾ ਮਹਿਲਾ ਰਾਖਵਾਂਕਰਨ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ’ਤੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਚਰਚਾ ਤੋਂ ਪਹਿਲਾਂ ਲਿਆ ਗਿਆ ਹੈ । ਨਵੀਂ ਵਿਵਸਥਾ ਤਹਿਤ ਐਨ.ਸੀ.ਪੀ. (ਐੱਸ.ਪੀ.) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਹੁਣ ਡੀ.ਐਮ.ਕੇ. ਦੀਆਂ ਸੰਸਦ ਮੈਂਬਰਾਂ ਕਨਿਮੋਝੀ, ਦਯਾਨਿਧੀ ਮਾਰਨ ਅਤੇ ਏ. ਰਾਜਾ ਦੇ ਨਾਲ ਬੈਠਣਗੇ। ਡੀ.ਐਮ.ਕੇ. ਨੇ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਉਸ ਤੋਂ ਅਲੱਗ ਬੈਠਣ ਦੀ ਮੰਗ ਕੀਤੀ ਸੀ । ਮਈ ਵਿਚ ਕਾਂਗਰਸ ਵਲੋਂ ਤਮਿਲਨਾਡੂ ਵਿਚ ਟੀ.ਵੀ.ਕੇ. ਨਾਲ ਹੱਥ ਮਿਲਾਉਣ ਅਤੇ ਮੁੱਖ ਮੰਤਰੀ ਸੀ. ਜੋਸਫ ਵਿਜੇ ਦੀ ਸਰਕਾਰ ਦਾ ਹਿੱਸਾ ਬਣਨ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਸਬੰਧ ਖਰਾਬ ਹੋ ਗਏ ਸਨ । ਦੂਜੇ ਪਾਸੇ, ਐਨ.ਸੀ.ਪੀ. (ਐੱਸ.ਪੀ.) ਨੇ ਅਜੇ ਤੱਕ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਆਪਣਾ ਰਸਮੀ ਰੁਖ਼ ਸਪੱਸ਼ਟ ਨਹੀਂ ਕੀਤਾ । ਪਾਰਟੀ ਆਗੂ ਜਿਤੇਂਦਰ ਅਹਿਵਾਡ ਨੇ ਕਿਹਾ ਹੈ ਕਿ ਜੇਕਰ ਸਾਰੀਆਂ ਸੂਬਾਈ ਸੀਟਾਂ ਵਿਚ ਇਕਸਾਰ 50 ਫੀਸਦੀ ਵਾਧੇ ਦੀ ਗਾਰੰਟੀ ਦਿੱਤੀ ਜਾਂਦੀ ਹੈ ਤਾਂ ਪਾਰਟੀ ਪ੍ਰਸਤਾਵ ਦਾ ਸਮਰਥਨ ਕਰੇਗੀ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋਡ਼ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦੇ ਆਗੂ ਸਟੇਟ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਏ ਅਗਲੀ ਖ਼ਬਰ ਐਨ.ਡੀ.ਏ. ’ਚ ਪਹਿਲੀ ਵਾਰ ਦੋ ਮਹਿਲਾ ਕੈਡਿਟਾਂ ਵਲੋਂ ਆਪਣੇ ਆਪਣੇ ਵਿਸ਼ਾ ਖੇਤਰਾਂ ’ਚ ਸਿਖ਼ਰਲਾ ਸਥਾਨ ਹਾਸਿਲ
Ad Position 24