28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੰਜਾਬ ਅੰਦਰ 2027 ’ਚ ਸਰਕਾਰ ਬਣਾਉਣ ’ਚ ਮਾਲਵੇ ਦੀ ਹੋਵੇਗੀ ਅਹਿਮ ਭੂਮਿਕਾ

ਜਸਵੰਤ ਸਿੰਘ ਪੁਰਬਾ ਫ਼ਰੀਦਕੋਟ, 28 ਨਵੰਬਰ–ਪੰਜਾਬ ਦੇ ਤਿੰਨ ਭੂਗੋਲਿਕ ਅਤੇ ਸਿਆਸੀ ਖੇਤਰਾਂ ਮਾਲਵਾ, ਮਾਝਾ ਅਤੇ ਦੁਆਬਾ ’ਚੋਂ ਮਾਲਵਾ ਖੇਤਰ ਪੰਜਾਬ ਦੀ ਸਿਆਸਤ ’ਚ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਪੰਜਾਬ ਦੀਆਂ ਕੁੱਲ 117 ਸੀਟਾਂ ਵਿਚੋਂ 69 ਸੀਟਾਂ ਕੇਵਲ ਮਾਲਵਾ ਖੇਤਰ ਵਿਚ ਪੈਂਦੀਆਂ ਹਨ।

Ad Position 21
No active advertisement
ਅਜੀਤ ਡੈਸਕ 29-11-2026

 2022 ’ਚ ਆਮ ਆਦਮੀ ਪਾਰਟੀ ਨੇ 69 ’ਚੋਂ 67 ਲਈਆਂ ਸਨ ਸੀਟਾਂ

ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 28 ਨਵੰਬਰ–ਪੰਜਾਬ ਦੇ ਤਿੰਨ ਭੂਗੋਲਿਕ ਅਤੇ ਸਿਆਸੀ ਖੇਤਰਾਂ ਮਾਲਵਾ, ਮਾਝਾ ਅਤੇ ਦੁਆਬਾ ’ਚੋਂ ਮਾਲਵਾ ਖੇਤਰ ਪੰਜਾਬ ਦੀ ਸਿਆਸਤ ’ਚ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਪੰਜਾਬ ਦੀਆਂ ਕੁੱਲ 117 ਸੀਟਾਂ ਵਿਚੋਂ 69 ਸੀਟਾਂ ਕੇਵਲ ਮਾਲਵਾ ਖੇਤਰ ਵਿਚ ਪੈਂਦੀਆਂ ਹਨ। ਇਸ ਕਰਕੇ ਸਰਕਾਰ ਬਣਾਉਣ ’ਚ ਮਾਲਵਾ ਖੇਤਰ ਦੀ ਭੂਮਿਕ ਬੇਹੱਦ ਅਹਿਮ ਰਹੀ ਹੈ। ਸਾਲ 1997, 2002, 2007, 2012, 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਅਧਿਐਨ ਕਰਨ ’ਤੇ ਪਤਾ ਲੱਗਦਾ ਹੈ ਕਿ 1997 ਤੋਂ ਲੈ ਕੇ 2007 ਤੱਕ ਮਾਲਵਾ ਖੇਤਰ ਵਿਚ 65 ਸੀਟਾਂ ਸਨ। 2008 ਦੀ ਹੱਦਬੰਦੀ ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਲਵਾ ਖੇਤਰ ਦੀਆਂ ਸੀਟਾਂ ਦੀ ਗਿਣਤੀ 65 ਤੋਂ ਵੱਧ ਕੇ 69 ਹੋ ਗਈ। 1997 ’ਚ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਸੀ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੇ 65 ਵਿਚੋਂ 44 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ 7 ਸੀਟਾਂ ਅਤੇ ਭਾਜਪਾ ਨੂੰ 6 ਸੀਟਾਂ ਮਿਲੀਆਂ ਸਨ। ਜਦੋਂ ਕਿ ਹੋਰ ਅਤੇ ਆਜ਼ਾਦ ਉਮੀਦਵਾਰ 6 ਸੀਟਾਂ ’ਤੇ ਕਾਬਜ਼ ਰਹੇ। ਸਾਲ 2002 ਵਿਚ ਪੰਜਾਬ ’ਚ ਕਾਂਗਰਸ ਸਰਕਾਰ ਦੀ ਵਾਪਸੀ ਆਈ, 29 ਸੀਟਾਂ ਮਾਲਵਾ ਵਿਚੋਂ ਜਿੱਤ ਕੇ ਵੱਡੀ ਪਾਰਟੀ ਵਜੋਂ ਸਾਹਮਣੇ ਆਈ। ਅਕਾਲੀ ਦਲ ਨੂੰ 27 ਸੀਟਾਂ, ਭਾਜਪਾ ਨੂੰ 1, ਹੋਰ ਤੇ ਆਜ਼ਾਦ 8 ਸੀਟਾਂ ’ਤੇ ਕਾਬਜ਼ ਰਹੇ। ਸਾਲ 2007 ਵਿਚ ਕਾਂਗਰਸ ਦਾ ਮੁੜ ਮਾਲਵਾ ’ਚ ਦਬਦਬਾ ਬਣਿਆ। ਕਾਂਗਰਸ ਨੇ ਮਾਲਵੇ ਦੀਆਂ 65 ਵਿਚੋਂ 37 ਸੀਟਾਂ ਜਿੱਤੀਆਂ, ਅਕਾਲੀ ਤੇ ਭਾਜਪਾ ਨੂੰ ਕ੍ਰਮਵਾਰ 19 ਤੇ 5 ਸੀਟਾਂ ਮਿਲੀਆਂ। ਆਜ਼ਾਦ ਉਮੀਦਵਾਰ 4 ਸੀਟਾਂ ’ਤੇ ਕਾਬਜ਼ ਰਹੇ। ਇਸਦੇ ਬਾਵਜੂਦ ਪੰਜਾਬ ਵਿਚ ਅਕਾਲੀ- ਭਾਜਪਾ ਗੱਠਜੋੜ ਦੀ ਸਰਕਾਰ ਬਣ ਗਈ ਪ੍ਰੰਤੂ ਮਾਲਵਾ ਖੇਤਰ ਵਿਚ ਕਾਂਗਰਸ ਦਾ ਚੰਗਾ ਪ੍ਰਦਰਸ਼ਨ ਰਿਹਾ। ਸਾਲ 2012 ਵਿਚ ਅਕਾਲੀ ਦਲ ਮੁੜ ਮਜ਼ਬੂਤੀ ਨਾਲ ਪੰਜਾਬ ’ਚ ਆਪਣੀ ਸਰਕਾਰ ਬਣਾ ਗਿਆ। ਅਕਾਲੀ ਦਲ ਨੂੰ 33 ਸੀਟਾਂ, ਕਾਂਗਰਸ ਨੂੰ 32, ਭਾਜਪਾ ਨੂੰ 2, ਆਜ਼ਾਦ ਨੂੰ 2 ਸੀਟਾਂ ਮਿਲੀਆਂ। ਇਨ੍ਹਾਂ ਚੋਣਾਂ ’ਚ ਅਕਾਲੀ ਦਲ ਨੇ ਕਾਂਗਰਸ ’ਤੇ ਹਲਕੀ ਬੜਤ ਬਣਾਈ। ਸਾਲ 2017 ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਮਾਲਵਾ ’ਚ ਸਿਆਸੀ ਪ੍ਰਵੇਸ਼ ਹੋਇਆ। ਇਨ੍ਹਾਂ ਚੋਣਾਂ ’ਚ ਕਾਂਗਰਸ ਨੇ 44 ਸੀਟਾਂ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ। ਆਮ ਆਦਮੀ ਪਾਰਟੀ ਨੇ ਪਹਿਲੀ ਚੋਣ ਲੜਦਿਆਂ ’ਚੋਂ 18 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਜਦੋਂ ਕਿ ਅਕਾਲੀ ਦਲ ਕੇਵਲ 8 ਸੀਟਾਂ ’ਤੇ ਜਿੱਤ ਪ੍ਰਾਪਤ ਕਰ ਸਕਿਆ। ਇਸ ਚੋਣ ਵਿਚ ਅਕਾਲੀ ਦਲ ਦੇ ਰਿਵਾਇਤੀ ਸਿਆਸੀ ਆਧਾਰ ਨੂੰ ਵੱਡਾ ਸਿਆਸੀ ਝਟਕਾ ਲੱਗਿਆ। ਸਾਲ 2022 ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ਵਿਚੋਂ ਇਤਿਹਾਸਕ ਜਿੱਤ 117 ਸੀਟਾਂ ਵਿਚੋਂ 92 ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਈ। ਆਪ ਨੂੰ ਮਾਲਵਾ ’ਚ 69 ਸੀਟਾਂ ਵਿਚੋਂ 66 ਸੀਟਾਂ ਮਿਲੀਆਂ। ਜਦੋਂ ਕਿ ਕਾਂਗਰਸ ਨੂੰ 2 ਅਤੇ ਅਕਾਲੀ ਦਲ ਨੂੰ ਇਕ ਸੀਟ ਮਿਲੀ। ਬਾਅਦ ਵਿਚ ਗਿੱਦੜਬਾਹਾ ਦੀ ਹੋਈ ਉਪ ਚੋਣ ’ਚ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਇਕ ਸੀਟ ਹੋ ਜਮਾਂ ਹੋ ਗਈ। ਮਾਲਵਾ ਦਾ ਇਤਿਹਾਸ ਹੈ ਕਿ ਮਾਲਵੇ ਨੂੰ ਅਕਾਲੀ ਦਲ ਦਾ ਰਿਵਾਇਤੀ ਗੜ੍ਹ ਕਿਹਾ ਜਾਂਦਾ ਸੀ। ਸਾਲ 1997 ’ਚ 40 ਸੀਟਾਂ ਜਿੱਤਣ ਵਾਲਾ ਅਕਾਲੀ ਦਲ 2022 ਵਿਚ ਇਕ ਸੀਟ ’ਤੇ ਪਹੁੰਚ ਗਿਆ। ਇਸ ਖੇਤਰ ਵਿਚ ਕਾਂਗਰਸ ਦਾ 2007 ਤੇ 2017 ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸਾਲ 2022 ਵਿਚ ਕਾਂਗਰਸ ਦਾ ਵੀ ਆਧਾਰ ਘੱਟ ਗਿਆ। ਸਾਲ 2022 ਵਿਚ ਆਮ ਆਦਮੀ ਪਾਰਟੀ ਨੇ 66 ਸੀਟਾਂ ਪ੍ਰਾਪਤ ਕਰਕੇ ਪੰਜਾਬ ਵਿਚ ਸਿਆਸਤ ਦਾ ਵੱਡਾ ਬਦਲਾਅ ਲਿਆਂਦਾ। ਜਦੋਂ ਕਿ ਭਾਜਪਾ ਦੀ ਨੁਮਾਇੰਦਗੀ ਮਾਲਵਾ ਖੇਤਰ ਵਿਚ ਸੀਮਤ ਸੀਟਾਂ ’ਤੇ ਹੀ ਰਹੀ। ਅਗਲੀ ਸਰਕਾਰ ਵਿਚ ਵੀ ਮਾਲਵਾ ਨਵੀਂ ਸਰਕਾਰ ਬਣਾਉਣ ਵਿਚ ਨਿਰਣਾਇਕ ਭੂਮਿਕਾ ਨਿਭਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪਸ਼ੂਆਂ ਦੀ ਖ਼ੁਰਾਕ ਮਹਿੰਗੀ ਹੋਣ ਕਾਰਨ ਪਸ਼ੂ ਪਾਲਕਾਂ ਦੀਆਂ ਵਧੀਆਂ ਮੁਸ਼ਕਿਲਾਂ ਅਗਲੀ ਖ਼ਬਰ ਸੰਤ ਅਤਰ ਸਿੰਘ ਦੀ ਬਰਸੀ ਨੂੰ ਸਮਰਪਿਤ ਪਹਿਲੀ ਵਿੱਦਿਅਕ ਕਾਨਫ਼ਰੰਸ ਸਿੱਖ ਵਿਦਵਾਨਾਂ ਵਲੋਂ ਯਾਦਗਾਰੀ ਸਿੱਕਾ ਜਾਰੀ
Ad Position 24