‘ਵੋਟ ਚੋਰੀ’ ਨਾਲ ਸਿਰਫ਼ ਨਤੀਜੇ ਹੀ ਨਹੀਂ, ਹੰਕਾਰ ਵੀ ਖਰੀਦਿਆ ਜਾਂਦਾ ਹੈ
ਨਵੀਂ ਦਿੱਲੀ, 27 ਸਤੰਬਰ (ਏਜੰਸੀ)- ਦਿੱਲੀ ਦੇ ਪੀ. ਡਬਲਯੂ.
ਨਵੀਂ ਦਿੱਲੀ, 27 ਸਤੰਬਰ (ਏਜੰਸੀ)- ਦਿੱਲੀ ਦੇ ਪੀ.ਡਬਲਯੂ.ਡੀ. ਮੰਤਰੀ ਪਰਵੇਸ਼ ਸਾਹਿਬ ਸਿੰਘ ਵਲੋਂ ਇਕ ਵਿਅਕਤੀ ਨੂੰ ਥੱਪੜ ਮਾਰਨ ਦੀ ਵੀਡੀਓ ਸਾਹਮਣੇ ਆਉਣ ’ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ‘ਵੋਟ ਚੋਰੀ’ ਨੇ ਸੱਤਾਧਾਰੀ ਪਾਰਟੀ ਨੂੰ ਚੋਣਾਂ ਅਤੇ ਵੋਟਰਾਂ ਪ੍ਰਤੀ ਬੇਖੌਫ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟ ਚੋਰੀ ਨਾਲ ਸਿਰਫ਼ ਨਤੀਜੇ ਹੀ ਨਹੀਂ, ਸਗੋਂ ਉਸ ਤੋਂ ਬਾਅਦ ਆਉਣ ਵਾਲਾ ਹੰਕਾਰ ਵੀ ਖਰੀਦਿਆ ਜਾਂਦਾ ਹੈ। ਰਾਹੁਲ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਦਿੱਲੀ ਸਰਕਾਰ ਦਾ ਇਕ ਮੰਤਰੀ ਵੀਡੀਓ ਵਿਚ ਨੌਜਵਾਨ ਨੂੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਉਸ ਦਾ ਕਸੂਰ ਕੀ ਸੀ? ਉਹ ਵੀਡੀਓ ਬਣਾ ਰਿਹਾ ਸੀ। ਮੰਤਰੀ ਦੇ ਬਿਲਕੁਲ ਸਾਹਮਣੇ ਇਕ ਸੜਕ ਪੁੱਟੀ ਜਾ ਰਹੀ ਸੀ ਅਤੇ ਨੌਜਵਾਨ ਦੇ ਹੱਥ ਵਿਚ ਕੈਮਰਾ ਸੀ। ਉਨ੍ਹਾਂ ਕਿਹਾ ਕਿ ਇਹ ਉਸ ਸੱਤਾ ਦਾ ਚਿਹਰਾ ਹੈ ਜੋ ਹੁਣ ਵੋਟਰਾਂ ਤੋਂ ਨਹੀਂ ਡਰਦੀ। ਉਨ੍ਹਾਂ ਨੇ ਕਿਹਾ ਕਿ ਸੜਕ ’ਤੇ ਸਵਾਲ ਪੁੱਛੋ ਤਾਂ ਥੱਪੜ ਮਿਲਦਾ ਹੈ, ਪੇਪਰ ਲੀਕ ਹੋਣ ’ਤੇ ਸਵਾਲ ਪੁੱਛੋ ਤਾਂ ਲਾਠੀਚਾਰਜ ਹੁੰਦਾ ਹੈ। ਸੰਸਦ ਵਿਚ ਸਵਾਲ ਪੁੱਛੋ ਤਾਂ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ।