26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕੰਪਨੀ ਦੇ ਦਫ਼ਤਰ ਵਿਚੋਂ 25 ਲੱਖ ਦੀ ਨਕਦੀ ਚੋਰੀ

ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੰਜੂ ਸਿਨੇਮਾ ਨੇੜੇ ਸਥਿਤ ਜੰਡੂ ਟਾਵਰ ਵਿਚ ਇਕ ਕੰਪਨੀ ਦੇ ਦਫ਼ਤਰ ਵਿਚੋਂ ਚੋਰ 25 ਲੱਖ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਕੰਪਨੀ ਦੇ ਮਾਲਕ ਕਮਲ ਸ਼ਰਮਾ ਨੇ ਦੱਸਿਆ ਕਿ ਉਸ ਦੀ ਚੌਲ ਮਿੱਲਾਂ ਵਿਚ ਵਰਤੀ ਜਾਣ ਵਾਲੀ ਮਸ਼ੀਨਾਂ ਦੀ ਫ਼ੈਕਟਰੀ ਹੈ ਅਤੇ ਇੱਥੇ ਉਸ ਦਾ ਦਫ਼ਤਰ ਹੈ।

Ad Position 21
No active advertisement
ਅਜੀਤ ਡੈਸਕ 27-09-2026
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੰਜੂ ਸਿਨੇਮਾ ਨੇੜੇ ਸਥਿਤ ਜੰਡੂ ਟਾਵਰ ਵਿਚ ਇਕ ਕੰਪਨੀ ਦੇ ਦਫ਼ਤਰ ਵਿਚੋਂ ਚੋਰ 25 ਲੱਖ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਕੰਪਨੀ ਦੇ ਮਾਲਕ ਕਮਲ ਸ਼ਰਮਾ ਨੇ ਦੱਸਿਆ ਕਿ ਉਸ ਦੀ ਚੌਲ ਮਿੱਲਾਂ ਵਿਚ ਵਰਤੀ ਜਾਣ ਵਾਲੀ ਮਸ਼ੀਨਾਂ ਦੀ ਫ਼ੈਕਟਰੀ ਹੈ ਅਤੇ ਇੱਥੇ ਉਸ ਦਾ ਦਫ਼ਤਰ ਹੈ। ਸਨਿਚਰਵਾਰ ਸਵੇਰ ਜਦੋਂ ਉਸ ਦੇ ਮੁਲਾਜ਼ਮ ਦਫ਼ਤਰ ਖੋਲ੍ਹਣ ਲਈ ਆਏ ਤਾਂ ਉਨ੍ਹਾਂ ਦੇਖਿਆ ਕਿ ਦਫ਼ਤਰ ਦੇ ਤਾਲੇ ਟੁੱਟੇ ਹੋਏ ਹਨ। ਇਸ ਦੀ ਸੂਚਨਾ ਮਾਲਕ ਕਮਲ ਸ਼ਰਮਾ ਨੂੰ ਮਿਲੀ ਤਾਂ ਉਨ੍ਹਾਂ ਦਫਤਰ ਪਹੁੰਚ ਕੇ ਦੇਖਿਆ ਕਿ ਦਰਾਜ਼ ਵਿਚ ਪਈ 25 ਲੱਖ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਹੋ ਚੁੱਕੀ ਹੈ, ਜਿਸ ’ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 400 ਤੋਂ ਵੱਧ ਉਤਪਾਦਾਂ ਨਾਲ ਕਿਸਾਨਾਂ ਦੀ ਸੇਵਾ ਕਰ ਰਹੀ ਅੰਬਰ ਕਰੋਪ ਸਾਇੰਸ-ਸੁਨੀਲ ਗੁਪਤਾ ਅਗਲੀ ਖ਼ਬਰ ਬਾਰਿਸ਼ ਦੀ ਘਾਟ ਨਾਲ ਝੋਨਾ ਤੇ ਪਿਆਜ਼ ਸਭ ਤੋਂ ਵੱਧ ਪ੍ਰਭਾਵਿਤ, ਦਾਲਾਂ ਹੇਠ ਰਕਬਾ ਵਧਿਆ
Ad Position 24