ਬਾਰਿਸ਼ ਦੀ ਘਾਟ ਨਾਲ ਝੋਨਾ ਤੇ ਪਿਆਜ਼ ਸਭ ਤੋਂ ਵੱਧ ਪ੍ਰਭਾਵਿਤ, ਦਾਲਾਂ ਹੇਠ ਰਕਬਾ ਵਧਿਆ
ਮੂਨਕ, 26 ਸਤੰਬਰ (ਕੇਵਲ ਸਿੰਗਲਾ) - ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਸਾਲ ਮੀਂਹ ਦੀ ਘਾਟ ਨੇ ਖ਼ਰੀਫ਼ ਫ਼ਸਲਾਂ ਦੀ ਪੈਦਾਵਾਰ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਭਾਵੇਂ 18 ਸਤੰਬਰ ਤੱਕ ਦੇਸ਼ ਵਿਚ 110.
ਮੂਨਕ, 26 ਸਤੰਬਰ (ਕੇਵਲ ਸਿੰਗਲਾ) - ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਸਾਲ ਮੀਂਹ ਦੀ ਘਾਟ ਨੇ ਖ਼ਰੀਫ਼ ਫ਼ਸਲਾਂ ਦੀ ਪੈਦਾਵਾਰ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਭਾਵੇਂ 18 ਸਤੰਬਰ ਤੱਕ ਦੇਸ਼ ਵਿਚ 110.39 ਮਿਲੀਅਨ ਹੈਕਟੇਅਰ ਰਕਬੇ ਵਿਚ ਖ਼ਰੀਫ਼ ਫ਼ਸਲਾਂ ਦੀ ਬਿਜਾਈ ਹੋ ਚੁੱਕੀ ਹੈ, ਜੋ ਪਿਛਲੇ ਸਾਲ ਨਾਲੋਂ 1.3 ਫ਼ੀਸਦੀ ਘੱਟ ਹੈ, ਪਰ ਘੱਟ ਬਾਰਿਸ਼ ਅਤੇ ਲੰਮੇ ਸੁੱਕੇ ਦੌਰ ਕਾਰਨ ਫ਼ਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਦੇਸ਼ ਦੀ ਮੁੱਖ ਖੁਰਾਕੀ ਫ਼ਸਲ ਚੌਲਾਂ ਹੇਠ ਰਕਬਾ 3.7 ਫ਼ੀਸਦੀ ਘਟ ਕੇ 42.9 ਮਿਲੀਅਨ ਹੈਕਟੇਅਰ ਰਹਿ ਗਿਆ ਹੈ। ਮੱਕੀ, ਕਪਾਹ ਅਤੇ ਗੰਨੇ ਹੇਠ ਵੀ ਰਕਬਾ ਪਿਛਲੇ ਸਾਲ ਨਾਲੋਂ ਘਟਿਆ ਹੈ। ਮੀਂਹ ਦੀ ਘਾਟ ਅਤੇ ਸੋਕੇ ਦਾ ਅਸਰ ਪਿਆਜ਼ ਦੀ ਫ਼ਸਲ ’ਤੇ ਵੀ ਸਪਸ਼ਟ ਦਿਖਾਈ ਦੇ ਰਿਹਾ ਹੈ। ਕਰਨਾਟਕ ਵਿਚ ਸਾਂਝੇ ਸਰਵੇਖਣ ਅਨੁਸਾਰ 62,985 ਹੈਕਟੇਅਰ ਪਿਆਜ਼ ਦੀ ਫ਼ਸਲ ਨੂੰ 50 ਫ਼ੀਸਦੀ ਤੋਂ ਵੱਧ ਨੁਕਸਾਨ ਹੋਇਆ ਹੈ। ਬੈਂਗਲੁਰੂ ਵਿਚ ਪਹਿਲੀ ਗੁਣਵੱਤਾ ਦਾ ਪਿਆਜ਼ ਥੋਕ ਵਿੱਚ 50-55 ਰੁਪਏ ਅਤੇ ਪ੍ਰਚੂਨ ਵਿੱਚ 65-70 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਿਹਾ ਹੈ। ਦੂਜੇ ਪਾਸੇ ਦਾਲਾਂ ਹੇਠ ਰਕਬਾ 1.4 ਫ਼ੀਸਦੀ ਵਧ ਕੇ 11.9 ਮਿਲੀਅਨ ਹੈਕਟੇਅਰ ਹੋ ਗਿਆ ਹੈ।