22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

1 ਅਕਤੂਬਰ ਤੋਂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ , ਪੰਜਾਬ ਵਿਚ ਰਾਈਸ ਮਿੱਲਰਾਂ ਅੱਗੇ ਚੌਲਾਂ ਦੇ ਭੰਡਾਰਨ ਦਾ ਵੱਡਾ ਸੰਕਟ

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਝੋਨਾ ਸੀਜ਼ਨ ਤੋਂ ਪਹਿਲਾਂ ਭੰਡਾਰਨ ਦੀ ਥਾਂ ਦੀ ਘਾਟ ਨੇ ਪੰਜਾਬ ਦੀ ਚੌਲ ਉਦਯੋਗ ਦੀ ਚਿੰਤਾ ਵਧਾ ਦਿੱਤੀ ਹੈ । ਉਦਯੋਗ ਦਾ ਕਹਿਣਾ ਹੈ ਕਿ ਜੇਕਰ ਹਾਜ਼ਰ ਅਨਾਜ ਦੇ ਸਟਾਕ ਦੀ ਤੇਜ਼ੀ ਨਾਲ ਨਿਕਾਸੀ ਨਾ ਹੋਈ ਤਾਂ ਨਵੇਂ ਝੋਨੇ ਦੀ ਫ਼ਸਲ ਦੀ ਆਮਦ, ਮੰਡੀਆਂ ਵਿਚੋਂ ਝੋਨੇ ਦੀ ਚੁਕਾਈ, ਛੜ੍ਹਾਈ ਅਤੇ ਤਿਆਰ ਚੌਲਾਂ ਦੀ ਐਫ.

Ad Position 21
No active advertisement
ਭਾਰਤ ਭੂਸ਼ਣ ਬਿੰਟਾ, ਰਣਜੀਤ ਸਿੰਘ ਜੋਸਨ 23-09-2026
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਝੋਨਾ ਸੀਜ਼ਨ ਤੋਂ ਪਹਿਲਾਂ ਭੰਡਾਰਨ ਦੀ ਥਾਂ ਦੀ ਘਾਟ ਨੇ ਪੰਜਾਬ ਦੀ ਚੌਲ ਉਦਯੋਗ ਦੀ ਚਿੰਤਾ ਵਧਾ ਦਿੱਤੀ ਹੈ । ਉਦਯੋਗ ਦਾ ਕਹਿਣਾ ਹੈ ਕਿ ਜੇਕਰ ਹਾਜ਼ਰ ਅਨਾਜ ਦੇ ਸਟਾਕ ਦੀ ਤੇਜ਼ੀ ਨਾਲ ਨਿਕਾਸੀ ਨਾ ਹੋਈ ਤਾਂ ਨਵੇਂ ਝੋਨੇ ਦੀ ਫ਼ਸਲ ਦੀ ਆਮਦ, ਮੰਡੀਆਂ ਵਿਚੋਂ ਝੋਨੇ ਦੀ ਚੁਕਾਈ, ਛੜ੍ਹਾਈ ਅਤੇ ਤਿਆਰ ਚੌਲਾਂ ਦੀ ਐਫ. ਸੀ. ਆਈ. ਨੂੰ ਡਿਲਿਵਰੀ ਦੇ ਸਾਰੇ ਪੜਾਅ ਇੱਕੋ ਸਮੇਂ ਭਾਰੀ ਦਬਾਅ ਹੇਠ ਆ ਸਕਦੇ ਹਨ। ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਪੰਜਾਬ ਦੀਆਂ ਝੋਨਾ ਮਿੱਲਾਂ 180 ਲੱਖ ਟਨ ਝੋਨਾ ਸੰਭਾਲਣ ਲਈ ਤਿਆਰ ਹਨ, ਪਰ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਝੋਨੇ ਤੋਂ ਤਿਆਰ ਹੋਣ ਵਾਲੇ ਚੌਲਾਂ ਦੀ ਭਾਰਤੀ ਖੁਰਾਕ ਨਿਗਮ ਨੂੰ ਡਿਲਿਵਰੀ ਲਈ ਥਾਂ ਕਿਵੇਂ ਉਪਲਬਧ ਹੋਵੇਗੀ । ਪੰਜਾਬ ਦੀ ਕੁੱਲ ਸਟੋਰੇਜ ਸਮਰਥਾ ਲਗਭਗ 182 ਲੱਖ ਟਨ ਹੈ, ਜਦਕਿ ਮੌਜੂਦਾ ਸਟਾਕ 270 ਲੱਖ ਟਨ ਤੋਂ ਵੱਧ ਦੱਸਿਆ ਜਾ ਰਿਹਾ ਹੈ। ਇਸ ਵਿਚ ਕਰੀਬ 150 ਲੱਖ ਟਨ ਚੌਲ ਅਤੇ ਕਰੀਬ 118 ਲੱਖ ਟਨ ਕਣਕ ਦਾ ਸਟਾਕ ਸ਼ਾਮਿਲ ਹੈ। 2025-26 ਦੇ ਸੀਜ਼ਨ ਦੌਰਾਨ 105 ਲੱਖ ਟਨ ਚੌਲ ਐਫ. ਸੀ. ਆਈ. ਨੂੰ ਦਿੱਤੇੇ ਜਾਣੇ ਸਨ। ਪਰ 21 ਸਤੰਬਰ ਤੱਕ 97.76 ਲੱਖ ਟਨ ਚੌਲ ਹੀ ਦਿੱਤੇ ਗਏ ਹਨ। ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਜੌਸਨ ਨੇ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਲਗਭਗ 120 ਲੱਖ ਟਨ ਕਣਕ ਦੀ ਖਰੀਦ ਅਤੇ ਕਰੀਬ 125 ਲੱਖ ਟਨ ਚੌਲਾਂ ਦੀ ਸਰਕਾਰੀ ਡਿਲਿਵਰੀ ਹੁੰਦੀ ਹੈ। ਇਸ ਮੌਕੇ ਅਨਾਜ ਦੀ ਡਿਲਿਵਰੀ ਦੀ ਰਫ਼ਤਾਰ ਲਗਭਗ 12 ਤੋਂ 13 ਲੱਖ ਟਨ ਪ੍ਰਤੀ ਮਹੀਨਾ ਹੈ, ਜਦਕਿ ਜਦ ਕਿ ਇਹ 20 ਲੱਖ ਟਨ ਪ੍ਰਤੀ ਮਹੀਨਾ ਹੋਣੀ ਚਾਹੀਦੀ ਹੈ। 2026-27 ਦੇ ਚੌਲਾਂ ਦੀ ਸਰਕਾਰੀ ਡਿਲਿਵਰੀ ਵਿਚ ਗੰਭੀਰ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਘੱਟੋ-ਘੱਟ 50 ਲੱਖ ਟਨ ਸਟੋਰੇਜ ਥਾਂ ਹੋਰ ਖਾਲੀ ਕਰਵਾਉਣ ਦੀ ਲੋੜ ਹੈ। ਚੌਲ ਉਦਯੋਗ ਨੇ ਮੰਗ ਕੀਤੀ ਹੈ ਕਿ 100 ਫੀਸਦੀ ਟੁੱਟੇ ਚੌਲਾਂ ਦੀ ਚੁਕਾਈ 15 ਦਿਨਾਂ ਵਿੱਚ ਯਕੀਨੀ ਬਣਾਈ ਜਾਵੇ ਅਤੇ 31 ਦਸੰਬਰ ਤੱਕ 50 ਲੱਖ ਟਨ ਵਾਧੂ ਭੰਡਾਰਨ ਜਗ੍ਹਾ ਖਾਲੀ ਕਰਵਾਈ ਜਾਵੇ ਤਾਂ ਜੋ ਨਵੇਂ ਚੌਲਾਂ ਦੀ ਸੰਭਾਲ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਪਰਮਲ ਝੋਨੇ ਦੀ ਖ਼ਰੀਦ ਨੂੰ ਲੈ ਕੇ ਫ਼ਾਜ਼ਿਲਕਾ ਨੂੰ ਪਾਇਆ ਕਾਲੀ ਸੂਚੀ ਵਿਚ ਅਗਲੀ ਖ਼ਬਰ ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮਿੱਲਾਂ ਨੇ ਜਿੱਤੇ ਕੌਮੀ ਐਵਾਰਡ
Ad Position 24