22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਯੁੱਧਿਆ ਰਾਮ ਮੰਦਰ ਦਾਨ ਮਾਮਲਾ: ਐੱਸ.ਆਈ.ਟੀ. ਨੂੰ ਨਕਦੀ ਕੱਢਣ ਦੇ 105 ਮਾਮਲੇ ਮਿਲੇ

ਨਵੀਂ ਦਿੱਲੀ, 22 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 23-09-2026
ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ)-ਅਯੁੱਧਿਆ ਦੇ ਰਾਮ ਮੰਦਰ ਵਿਚ ਦਾਨ ਚੋਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਨੇ ਮੰਦਰ ਦੇ ਗਿਣਤੀ ਵਾਲੇ ਕਮਰੇ ’ਚੋਂ ਬਿਨ੍ਹਾਂ ਇਜਾਜਤ ਨਕਦੀ ਕੱਢਣ ਜਾਂ ਲੁਕਾਉਣ ਦੇ 105 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਹੈ। ਸੁਪਰੀਮ ਕੋਰਟ ਨੇ ਐੱਸ.ਆਈ.ਟੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਦੌਰਾਨ ਇਹ ਮਾਮਲੇ ਸਾਹਮਣੇ ਆਏ। ਰਿਪੋਰਟ ਮੁਤਾਬਿਕ ਇਨ੍ਹਾਂ ਮਾਮਲਿਆਂ ਵਿਚ ਗਿਣਤੀ ਦੀ ਪ੍ਰਕਿਰਿਆ ’ਚ ਸ਼ਾਮਿਲ ਹੋਰ ਵਿਅਕਤੀਆਂ ਦੀ ਮਦਦ ਲਏ ਜਾਣ ਦੇ ਸੰਕੇਤ ਮਿਲੇ ਹਨ। ਐੱਸ.ਆਈ.ਟੀ. ਨੇ ਅੱਠ ਮੁਲਜ਼ਮਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦੇ ਖਾਤਿਆਂ ’ਚ ਜਮ੍ਹਾਂ ਰਕਮਾਂ ਅਤੇ ਚੋਰੀ ਦੀ ਕਥਿਤ ਰਕਮ ਨਾਲ ਖਰੀਦੀਆਂ ਚੱਲ-ਅਚੱਲ ਜਾਇਦਾਦਾਂ ਦਾ ਵੇਰਵਾ ਵੀ ਇਕੱਠਾ ਕੀਤਾ ਹੈ। ਸੋਮਵਾਰ ਨੂੰ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਐੱਸ.ਆਈ.ਟੀ. ਆਪਣਾ ਪਹਿਲਾ ਦੋਸ਼ ਪੱਤਰ 25 ਸਤੰਬਰ ਜਾਂ ਇਸ ਤੋਂ ਪਹਿਲਾਂ ਦਾਖਲ ਕਰੇਗੀ। ਐੱਸ.ਆਈ.ਟੀ. ਨੇ ਦਾਨ ’ਚ ਮਿਲੀਆਂ ਕੀਮਤੀ ਵਸਤਾਂ ਦੀ ਵੀ ਜਾਂਚ ਕੀਤੀ। ਰਿਪੋਰਟ ਅਨੁਸਾਰ 803 ਕੀਮਤੀ ਵਸਤਾਂ ਦੇ ਰਿਕਾਰਡ ਅਤੇ ਐੱਸ.ਬੀ.ਆਈ. ਲਾਕਰ ’ਚ ਰੱਖੀਆਂ ਵਸਤਾਂ ਦੀ ਵੀ ਜਾਂਚ ਕੀਤੀ ਗਈ ਅਤੇ ਇਨ੍ਹਾਂ ’ਚ ਕੋਈ ਗੜਬੜ ਨਹੀਂ ਮਿਲੀ। ਇਸ ਤੋਂ ਇਲਾਵਾ ਰਸੀਦਾਂ ਤੋਂ ਬਿਨ੍ਹਾਂ ਮਿਲੀਆਂ 86 ਹੋਰ ਕੀਮਤੀ ਵਸਤਾਂ ਦੀ ਵੀ ਵੱਖਰੇ ਤੌਰ ’ਤੇ ਜਾਂਚ ਕੀਤੀ ਗਈ। ਟਰੱਸਟ ਵਲੋਂ ਪਿਘਲਾਉਣ ਲਈ ਭੇਜੀ ਗਈ ਲਗਭਗ 944.411 ਕਿਲੋਗ੍ਰਾਮ ਚਾਂਦੀ ਨਾਲ ਸੰਬੰਧਿਤ ਰਿਕਾਰਡ ਦੀ ਵੀ ਜਾਂਚ ਕੀਤੀ ਗਈ। 14 ਸਤੰਬਰ ਤੱਕ ਐੱਸ.ਆਈ.ਟੀ. ਨੇ ਟਰੱਸਟ ਅਧਿਕਾਰੀਆਂ, ਲੇਖਾ ਕਰਮਚਾਰੀਆਂ, ਬੈਂਕ ਅਧਿਕਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਚਾਰਟਿਡ ਅਕਾਊਂਟੈਂਟਾਂ ਸਮੇਤ 173 ਗਵਾਹਾਂ ਦੇ ਬਿਆਨ ਦਰਜ ਕੀਤੇ ਸਨ।
Ad Position 22
No active advertisement
ਪਿਛਲੀ ਖ਼ਬਰ ਪੱਛਮੀ ਏਸ਼ੀਆ ਦੇ ਦੇਸ਼ਾਂ ’ ਚ 12 ਵੀਂ ਦੀ ਪ੍ਰੀਖਿਆ ਮੁੜ ਕਰਵਾਏਗਾ ਸੀ . ਬੀ . ਐਸ . ਈ . ਅਗਲੀ ਖ਼ਬਰ 2029 ਤੱਕ ਭਾਰਤ ’ਚੋਂ ਸਮਾਪਤ ਕਰ ਦਿੱਤਾ ਜਾਵੇਗਾ ਨਸ਼ੇ ਦਾ ਕਾਰੋਬਾਰ-ਅਮਿਤ ਸ਼ਾਹ
Ad Position 24