22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੁਲਿਸ ਨੇ ਦੋ ਸ਼ੂਟਰਾਂ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ , 9 ਮੁਲਜ਼ਮਾਂ ’ ਚੋਂ 8 ਮੁਲਜ਼ਮ ਕੀਤੇ ਜਾ ਚੁੱਕੇ ਗ੍ਰਿਫ਼ਤਾਰ

ਬਰਨਾਲਾ, 22 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਬੀਤੇ ਦਿਨੀਂ ਬਰਨਾਲਾ ਦੇ ਨੇੜਲੇ ਪਿੰਡ ਫਰਵਾਹੀ ਵਿਖੇ ਪੰਜਾਬੀ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਫਾਈਰਿੰਗ ਕਰਨ ਵਾਲੇ ਗਰੋਹ ਦੇ 9 ਮੈਂਬਰਾਂ ਨੂੰ ਪੁਲਿਸ ਵਲੋਂ ਮਾਮਲੇ ’ਚ ਨਾਮਜ਼ਦ ਕਰਕੇ ਹੁਣ ਤੱਕ 8 ਜਣਿਆਂ ਨੂੰ ਹਥਿਆਰਾਂ ਤੇ ਵਾਹਨਾਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਪ੍ਰੈੱਸ ਕਾਨਫ਼ਰੰਸ ਰਾਹੀਂ ਜਾਣਕਾਰੀ ਦਿੰਦਿਆਂ ਡੀ.

Ad Position 21
No active advertisement
ਅਜੀਤ ਡੈਸਕ 23-09-2026
ਬਰਨਾਲਾ, 22 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਬੀਤੇ ਦਿਨੀਂ ਬਰਨਾਲਾ ਦੇ ਨੇੜਲੇ ਪਿੰਡ ਫਰਵਾਹੀ ਵਿਖੇ ਪੰਜਾਬੀ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਫਾਈਰਿੰਗ ਕਰਨ ਵਾਲੇ ਗਰੋਹ ਦੇ 9 ਮੈਂਬਰਾਂ ਨੂੰ ਪੁਲਿਸ ਵਲੋਂ ਮਾਮਲੇ ’ਚ ਨਾਮਜ਼ਦ ਕਰਕੇ ਹੁਣ ਤੱਕ 8 ਜਣਿਆਂ ਨੂੰ ਹਥਿਆਰਾਂ ਤੇ ਵਾਹਨਾਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਪ੍ਰੈੱਸ ਕਾਨਫ਼ਰੰਸ ਰਾਹੀਂ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਬਰਨਾਲਾ ਸ਼ਹਿਰ ਦੇ ਨੇੜਲੇ ਪਿੰਡ ਫਰਵਾਹੀ ਵਿਖੇ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਸੀ। ਇਸ ਘਟਨਾ ਬਾਬਤ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਡਾ: ਸਿਮਰਤ ਕੌਰ, ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ, ਐਸ.ਪੀ. (ਇੰਨ.) ਸੰਜੀਵ ਗੋਇਲ ਅਤੇ ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਵਲੋਂ ਕਈ ਟੀਮਾਂ ਬਣਾ ਕੇ ਇਸ ਘਟਨਾ ਦੇ ਦੋਸ਼ੀਆਂ ਨੂੰ ਫੜਨ ਲਈ ਭੇਜੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਜਰੀਏ ਪਤਾ ਲੱਗਿਆ ਕਿ ਬਾਹਰ ਰਹਿੰਦੇ ਕੁੱਝ ਵਿਅਕਤੀਆਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਅੱਜ ਪੁਲਿਸ ਵਲੋਂ ਮਾਨਸਾ ਸਾਈਡ ਬਾਹੱਦ ਪੱਖੋ ਕਲਾਂ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਇਕ ਮੋਟਰਸਾਈਕਲ ’ਤੇ ਸਵਾਰ 2 ਮੋਨੇ ਵਿਅਕਤੀ ਆ ਰਹੇ ਸਨ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਮੋਟਰਸਾਈਕਲ ਭਜਾ ਲਿਆ। ਜਦੋਂ ਪੁਲਿਸ ਪਾਰਟੀ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਪੁਲਿਸ ਵਲੋਂ ਜਵਾਬੀ ਗੋਲੀ ਚਲਾਈ ਗਈ ਤਾਂ ਇੱਕ ਗੋਲੀ ਇਨ੍ਹਾਂ ਮੋਟਰਸਾਈਕਲ ਸਵਾਰਾਂ ’ਚੋਂ ਇਕ ਵਿਅਕਤੀ ਦੇ ਲੱਤ ’ਚ ਲੱਗ ਗਈ ਤੇ ਉਹ ਸੜਕ ’ਤੇ ਜ਼ਖ਼ਮੀ ਹੋ ਕੇ ਡਿਗ ਪਿਆ। ਪੁਲਿਸ ਨੇ ਦੋਵੇਂ ਸ਼ੂਟਰਾਂ ਨੂੰ ਮੋਟਰਸਾਈਕਲ ਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਤੇ ਜ਼ਖ਼ਮੀ ਸ਼ੂਟਰ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਲੁੱਧੜ ਵਾਸੀ ਰਾਮਗੜ੍ਹ ਸੰਧੂਆਂ (ਸੰਗਰੂਰ) ਤੇ ਗੁਰਪਿਆਰ ਸਿੰਘ ਉਰਫ਼ ਗੁਰੀ ਵਾਸੀ ਚਾਂਗਲੀਵਾਲਾ (ਸੰਗਰੂਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ 8 ਮੁਲਜ਼ਮਾਂ ਪਾਸੋਂ 3 ਪਿਸਟਲ, 10 ਜਿੰਦਾ ਕਾਰਤੂਸ, 5 ਖ਼ਾਲੀ ਖੋਲ, ਇਕ ਕਾਰ ਨੰਬਰ ਪੀ.ਬੀ. 11 ਡੀ.ਸੀ. 6753, 2 ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਗੁਰਵਿੰਦਰ ਸਿੰਘ ਖ਼ਿਲਾਫ਼ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 5 ਮੁਕੱਦਮੇ ਪਹਿਲਾਂ ਵੀ ਦਰਜ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਅਤੇ ਅਮਨ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਈ.ਡੀ. ਦੇ ਸਾਬਕਾ ਅਧਿਕਾਰੀ ਤੇ ਸਾਬਕਾ ਡੀ.ਐਸ.ਪੀ. ਅੱਜ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਹੋਣਗੇ ਸ਼ਾਮਿਲ
Ad Position 24