23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਦੇ 19 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ’ਚ ਨਹੀਂ ਉਪਲਬਧ ਫੋਰੈਂਸਿਕ ਮੈਡੀਕਲ ਮਾਹਿਰ

ਪਟਿਆਲਾ, 22 ਸਤੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਦੇ ਹਸਪਤਾਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੰਮਕਾਜ ਕੀਤੇ ਜਾ ਰਹੇ ਹਨ ਪਰ ਉੱਥੇ ਹੀ ਹਾਲੇ ਵੀ ਕੁੱਝ ਵਿਭਾਗ ਅਣਗੌਲੇ ਹੀ ਜਾਪਦੇ ਹਨ। ਤਾਜ਼ਾ ਆਈ ਰਿਪੋਰਟ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ 19 ਦੇ ਸਰਕਾਰੀ ਹਸਪਤਾਲਾਂ ’ਚ ਫੋਰੈਂਸਿਕ ਮੈਡੀਕਲ ਮਾਹਿਰ ਉਪਲਬਧ ਨਹੀਂ ਹਨ, ਜਦਕਿ ਕੁੱਝ ਥਾਵਾਂ ’ਤੇ ਮੈਡੀਕਲ ਵਿਦਿਆਰਥੀਆਂ ਨੂੰ ਅਸਥਾਈ ਤੌਰ ’ਤੇ ਮੈਡੀਕੋ ਲੀਗਲ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਸ ਕਾਰਨ ਹੋਰ ਕਲੀਨੀਕਲ ਵਿਭਾਗਾਂ ਦੇ ਡਾਕਟਰਾਂ ’ਤੇ ਵੀ ਪੋਸਟਮਾਰਟਮ ਤੇ ਮੈਡੀਕੋ ਲੀਗਲ ਕੰਮ ਦਾ ਵਾਧੂ ਬੋਝ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 23-09-2026
ਪਟਿਆਲਾ, 22 ਸਤੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਦੇ ਹਸਪਤਾਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੰਮਕਾਜ ਕੀਤੇ ਜਾ ਰਹੇ ਹਨ ਪਰ ਉੱਥੇ ਹੀ ਹਾਲੇ ਵੀ ਕੁੱਝ ਵਿਭਾਗ ਅਣਗੌਲੇ ਹੀ ਜਾਪਦੇ ਹਨ। ਤਾਜ਼ਾ ਆਈ ਰਿਪੋਰਟ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ 19 ਦੇ ਸਰਕਾਰੀ ਹਸਪਤਾਲਾਂ ’ਚ ਫੋਰੈਂਸਿਕ ਮੈਡੀਕਲ ਮਾਹਿਰ ਉਪਲਬਧ ਨਹੀਂ ਹਨ, ਜਦਕਿ ਕੁੱਝ ਥਾਵਾਂ ’ਤੇ ਮੈਡੀਕਲ ਵਿਦਿਆਰਥੀਆਂ ਨੂੰ ਅਸਥਾਈ ਤੌਰ ’ਤੇ ਮੈਡੀਕੋ ਲੀਗਲ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਸ ਕਾਰਨ ਹੋਰ ਕਲੀਨੀਕਲ ਵਿਭਾਗਾਂ ਦੇ ਡਾਕਟਰਾਂ ’ਤੇ ਵੀ ਪੋਸਟਮਾਰਟਮ ਤੇ ਮੈਡੀਕੋ ਲੀਗਲ ਕੰਮ ਦਾ ਵਾਧੂ ਬੋਝ ਪੈ ਰਿਹਾ ਹੈ। ਇਸ ਸੰਬੰਧੀ ਮੈਡੀਕੋ ਲੀਗਲ ਮਾਹਿਰ ਡਾ. ਡੀ.ਐਸ. ਭੁੱਲਰ ਨੇ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਭਰਤੀ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਪਾਸੇ ਕੰਮ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਹਾਲਤ ’ਚ ਵੱਡੇ ਭਰਾ ਦਾ ਕਿਰਚਾਂ ਮਾਰ ਕੇ ਕਤਲ ਅਗਲੀ ਖ਼ਬਰ 19 ਜ਼ਿਲ੍ਹਿਆਂ ’ਚ ਮੈਡੀਕੋ-ਲੀਗਲ ਮਾਹਿਰਾਂ ਦੀ ਘਾਟ ਚਿੰਤਾ ਦਾ ਵਿਸ਼ਾ-ਅਵਿਨਾਸ਼ ਰਾਏ ਖੰਨਾ
Ad Position 24