19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰਾਓਵਾਲੀ ਪਿੰਡ ’ਚ ਇਕ ਮਕਾਨ ’ਚੋਂ ਹਥਿਆਰਬੰਦ ਲੁਟੇਰੇ ਸੋਨਾ ਤੇ ਨਕਦੀ ਸਮੇਤ ਕੀਮਤੀ ਸਾਮਾਨ ਲੈ ਕੇ ਫ਼ਰਾਰ

ਮਕਸੂਦਾਂ (ਜਲੰਧਰ), 18 ਸਤੰਬਰ (ਸੌਰਵ ਮਹਿਤਾ)-ਜਲੰਧਰ ਦਿਹਾਤੀ ’ਚ ਬੀਤੀ ਰਾਤ ਪਹਿਲਾਂ ਕਰੀਬ 1 ਵਜੇ ਸੱਤ ਹਥਿਆਰਬੰਦ ਵਿਅਕਤੀਆਂ ਨੇ ਸਾਬਣ ਫੈਕਟਰੀ ਦੇ ਮਾਲਕ ਸੁਰਿੰਦਰਜੀਤ ਸਿੰਘ ਦੀ ਕੋਠੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਕਰੀਬ 2 ਵਜੇ ਰਾਓਵਾਲੀ ਪਿੰਡ ਵਿਚ ਇਕੱਲੀ ਰਹਿ ਰਹੀ ਬਜ਼ੁਰਗ ਔਰਤ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਚੋਰੀ ਕਰ ਲਏ। ਸੁਰਿੰਦਰਜੀਤ ਸਿੰਘ ਦੀ ਕੋਠੀ ਵਿਚ ਮੌਜੂਦ ਲੇਬਰ ਦੀ ਨਜ਼ਰ ਚੋਰਾਂ ’ਤੇ ਪੈ ਗਈ ਤੇ ਰੌਲਾ ਪਾਉਣ ’ਤੇ ਲੁਟੇਰੇ ਫਰਾਰ ਹੋ ਗਏ।

Ad Position 21
No active advertisement
ਲੁੱਟ ਬਾਰੇ ਦੱਸਦੀ ਹੋਈ ਬਜ਼ੁਰਗ ਔਰਤ। 19-09-2026
ਮਕਸੂਦਾਂ (ਜਲੰਧਰ), 18 ਸਤੰਬਰ (ਸੌਰਵ ਮਹਿਤਾ)-ਜਲੰਧਰ ਦਿਹਾਤੀ ’ਚ ਬੀਤੀ ਰਾਤ ਪਹਿਲਾਂ ਕਰੀਬ 1 ਵਜੇ ਸੱਤ ਹਥਿਆਰਬੰਦ ਵਿਅਕਤੀਆਂ ਨੇ ਸਾਬਣ ਫੈਕਟਰੀ ਦੇ ਮਾਲਕ ਸੁਰਿੰਦਰਜੀਤ ਸਿੰਘ ਦੀ ਕੋਠੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਕਰੀਬ 2 ਵਜੇ ਰਾਓਵਾਲੀ ਪਿੰਡ ਵਿਚ ਇਕੱਲੀ ਰਹਿ ਰਹੀ ਬਜ਼ੁਰਗ ਔਰਤ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਚੋਰੀ ਕਰ ਲਏ। ਸੁਰਿੰਦਰਜੀਤ ਸਿੰਘ ਦੀ ਕੋਠੀ ਵਿਚ ਮੌਜੂਦ ਲੇਬਰ ਦੀ ਨਜ਼ਰ ਚੋਰਾਂ ’ਤੇ ਪੈ ਗਈ ਤੇ ਰੌਲਾ ਪਾਉਣ ’ਤੇ ਲੁਟੇਰੇ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਤੁਰੰਤ 112 ’ਤੇ ਦਿੱਤੀ ਗਈ ਅਤੇ ਪੁਲਿਸ ਮੌਕੇ ’ਤੇ ਪਹੁੰਚੀ। ਸੁਰਿੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਕਿਸੇ ਨਾਲ ਨਿੱਜੀ ਦੁਸ਼ਮਣੀ ਹੁੰਦੀ ਤਾਂ ਸੱਤ ਵਿਅਕਤੀ ਰਾਤ ਦੇ 1 ਵਜੇ ਡੰਡੇ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਘਰ ਦੀਆਂ ਕੰਧਾਂ ਟੱਪਦੇ ਹੋਏ ਕਿਉਂ ਪਹੁੰਚਦੇ? ਘਟਨਾ ਤੋਂ ਕੁਝ ਹੀ ਸਮੇਂ ਬਾਅਦ ਲੁਟੇਰਿਆਂ ਨੇ ਰਾਓਵਾਲੀ ਪਿੰਡ ਵਿਚ ਇਕ ਘਰ ਨੂੰ ਨਿਸ਼ਾਨਾ ਬਣਾਇਆ। ਘਰ ਵਿਚ ਇਕੱਲੀ ਬਜ਼ੁਰਗ ਔਰਤ ਰਮਿੰਦਰ ਕੌਰ ਪਤਨੀ ਰਣਜੀਤ ਸਿੰਘ ਮੌਜੂਦ ਸੀ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਦੋਵੇਂ ਬੇਟੀਆਂ ਵਿਆਹੀਆਂ ਹੋਈਆਂ ਹਨ। ਪਰਿਵਾਰ ਅਨੁਸਾਰ ਰਾਤ ਸਮੇਂ ਸੱਤ ਲੁਟੇਰੇ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਬੇਖੌਫ਼ ਹੋ ਕੇ ਪੂਰੇ ਘਰ ਦੀ ਤਲਾਸ਼ੀ ਲਈ। ਲੁਟੇਰਿਆਂ ਨੇ ਘਰ ਦੀਆਂ ਅਲਮਾਰੀਆਂ ਖੋਲ੍ਹੀਆਂ, ਸਾਮਾਨ ਫਰੋਲਿਆ ਅਤੇ ਕਰੀਬ 20 ਤੋਂ 25 ਤੋਲੇ ਸੋਨਾ, 5 ਤੋਂ 6 ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਪਰਿਵਾਰ ਅਨੁਸਾਰ ਸਵੇਰੇ ਬਜ਼ੁਰਗ ਔਰਤ ਦੀ ਹਾਲਤ ਵੀ ਆਮ ਨਹੀਂ ਸੀ ਅਤੇ ਸ਼ੱਕ ਹੈ ਕਿ ਉਸ ਨੂੰ ਬੇਹੋਸ਼ ਕੀਤਾ ਗਿਆ ਹੋ ਸਕਦਾ ਹੈ। ਸੀ.ਸੀ.ਟੀ.ਵੀ. ਫੁਟੇਜ ਵਿਚ ਕਥਿਤ ਤੌਰ ’ਤੇ ਸੱਤ ਵਿਅਕਤੀ ਮੂੰਹ ਢੱਕੇ ਹੋਏ ਦਿਖਾਈ ਦੇ ਰਹੇ ਹਨ। ਸਰਪੰਚ ਜਸਬੀਰ ਸਿੰਘ ਰਾਣਾ ਨੇ ਕਿਹਾ ਕਿ ਇਲਾਕੇ ਵਿਚ ਪੁਲਿਸ ਗਸ਼ਤ ਦੀ ਘਾਟ ਸਬੰਧੀ ਪਹਿਲਾਂ ਵੀ ਕਈ ਵਾਰ ਧਿਆਨ ਦਿਵਾਇਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਇਲਾਕੇ ਵਿਚ ਪੁਲਿਸ ਗਸ਼ਤ ਯਕੀਨੀ ਬਣਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਰਾਠੀ ਫ਼ਿਲਮ ‘ਗੋਂਧਲ’ ਆਸਕਰ ਲਈ ਨਾਮਜ਼ਦ ਅਗਲੀ ਖ਼ਬਰ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ ਪੰਜਾਬ ਸਰਕਾਰ-ਮੁੱਖ ਮੰਤਰੀ
Ad Position 24