14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜਥੇਦਾਰ ਵਲੋਂ ਕੁਆਲਾਲੰਮਪੁਰ ’ ਚ ਮਲੇਸ਼ੀਆਈ ਸਿੱਖਾਂ ਨਾਲ ਵਿਚਾਰ - ਵਟਾਂਦਰਾ

ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)-ਆਪਣੀ ਮਲੇਸ਼ੀਆ ਫੇਰੀ ਦੇ ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੁਆਲਾਲੰਮਪੁਰ ਦੇ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਸਿੱਖ ਨੌਜਵਾਨ ਸਭਾ ਮਲੇਸ਼ੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਰੱਖੇ ਗਏ ਵਾਰਤਾ ਸਮਾਗਮ ਵਿਚ ਸ਼ਮੂਲੀਅਤ ਕੀਤੀ । ਕੁਆਲਾਲੰਮਪੁਰ ਪਹੁੰਚਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਗੁਰਬਾਣੀ ਕੀਰਤਨ ਸਰਵਣ ਕੀਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)-ਆਪਣੀ ਮਲੇਸ਼ੀਆ ਫੇਰੀ ਦੇ ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੁਆਲਾਲੰਮਪੁਰ ਦੇ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਸਿੱਖ ਨੌਜਵਾਨ ਸਭਾ ਮਲੇਸ਼ੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਰੱਖੇ ਗਏ ਵਾਰਤਾ ਸਮਾਗਮ ਵਿਚ ਸ਼ਮੂਲੀਅਤ ਕੀਤੀ । ਕੁਆਲਾਲੰਮਪੁਰ ਪਹੁੰਚਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਗੁਰਬਾਣੀ ਕੀਰਤਨ ਸਰਵਣ ਕੀਤਾ । ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮਾਗਮ ਦੌਰਾਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਸੁਨੇਹਾ ਦਿੱਤਾ । ਮਲੇਸ਼ੀਅਨ ਸਿੱਖ ਕੌਂਸਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਸਮੁੱਚੇ ਮਲੇਸ਼ੀਆ ਵਿਚ ਲਗਭਗ 120 ਗੁਰਦੁਆਰਾ ਸਾਹਿਬਾਨ ਹਨ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਨੁਸਾਰ ਕਾਰਜਸ਼ੀਲ ਹਨ । ਨੌਜਵਾਨ ਸਭਾ ਮਲੇਸ਼ੀਆ ਦੇ ਜਥੇਦਾਰ ਮਨਜੀਤ ਸਿੰਘ, ਸਾਬਕਾ ਜਥੇਦਾਰ ਅਵਤਾਰ ਸਿੰਘ, ਸਾਬਕਾ ਜਥੇਦਾਰ ਹਰਚਰਨ ਸਿੰਘ, ਸਾਬਕਾ ਮੀਤ ਜਥੇਦਾਰ ਹਰਚਰਨਜੀਤ ਸਿੰਘ, ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਲਬੀਰ ਸਿੰਘ, ਸਾਬਕਾ ਪ੍ਰਧਾਨ ਅਵਤਾਰ ਸਿੰਘ, ਮਲੇਸ਼ੀਅਨ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਜਗੀਰ ਸਿੰਘ, ਸੁਰਜੀਤ ਸਿੰਘ, ਬਲਦੇਵ ਸਿੰਘ ਲੀਓ, ਜਸਕਰਨ ਸਿੰਘ ਮੀਡੀਆ ਸਲਾਹਕਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਟਾਲਾ ਦੇ ਅੰਤਰਰਾਸ਼ਟਰੀ ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦਾ ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ ਪਾਕਿ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ 92 ਸਿੱਖਾਂ ਦੇ ਜਥੇ ’ਤੇ ਲਗਾਈ ਰੋਕ ਦਾ ਮਾਮਲਾ ਸਿੱਖ ਸ਼ਰਧਾਲੂਆਂ ਨਾਲ ਸਰਕਾਰ ਦਾ...
Ad Position 24