ਬਟਾਲਾ ਦੇ ਅੰਤਰਰਾਸ਼ਟਰੀ ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦਾ ਹੋਇਆ ਅੰਤਿਮ ਸੰਸਕਾਰ
ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਸ: ਸੋਭਾ ਸਿੰਘ ਆਰਟਿਸਟ ਦੇ ਸ਼ਾਗਿਰਦ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਬਟਾਲਾ ਵਾਸੀ ਹਰਭਜਨ ਸਿੰਘ ਬਾਜਵਾ (85) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ । ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਬਟਾਲਾ ਨੇੜੇ ਕਾਦੀਆਂ ਵਾਲੀ ਚੁੰਗੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ ।
ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਸ: ਸੋਭਾ ਸਿੰਘ ਆਰਟਿਸਟ ਦੇ ਸ਼ਾਗਿਰਦ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਬਟਾਲਾ ਵਾਸੀ ਹਰਭਜਨ ਸਿੰਘ ਬਾਜਵਾ (85) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ । ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਬਟਾਲਾ ਨੇੜੇ ਕਾਦੀਆਂ ਵਾਲੀ ਚੁੰਗੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ । ਹਰਭਜਨ ਬਾਜਵਾ ਨੇ ਸੋਭਾ ਸਿੰਘ ਆਰਟਿਸਟ ਕੋਲੋਂ ਅੰਦਰੇਟਾ ਜਾ ਕੇ ਚਿੱਤਰਕਾਰੀ ਸਿੱਖੀ ਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਸ: ਬਾਜਵਾ ਨੇ ਬਟਾਲਾ ਵਿਖੇ ਹੰਸਲੀ ਨੇੜੇ ਸਿਨੇਮਾ ਰੋਡ ’ਤੇ ਆਪਣਾ ਸਟੂਡੀਓ ਸਥਾਪਤ ਕਰ ਲਿਆ, ਪਰ ਹੁਣ ਉਹ ਪਿਛਲੇ ਲੰਮੇ ਸਮਾਂ ਤੋਂ ਹੀ ਕਾਹਨੂੰਵਾਨ ਰੋਡ ’ਤੇ ਆਪਣੇ ਖੇਤਾਂ ਵਿਚ ਹੀ ਘਰ ਬਣਾ ਕੇ ਰਹਿ ਰਹੇ ਸਨ ਤੇ ਸਟੂਡੀਓ ਚਲਾ ਰਹੇ ਸਨ । ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਕਲਾ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਮਰਹੂਮ ਪ੍ਰਸਿੱਧ ਫੋਟੋਗ੍ਰਾਫਰ ਨੇ ਆਪਣੇ ਕੈਮਰੇ ਰਾਹੀਂ ਸਮਾਜ, ਸੱਭਿਆਚਾਰ ਅਤੇ ਮਨੁੱਖੀ ਜੀਵਨ ਦੇ ਅਨੇਕਾਂ ਪੱਖਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ । ਉਨ੍ਹਾਂ ਕਿਹਾ ਕਿ ਸ: ਬਾਜਵਾ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਫੋਟੋਗ੍ਰਾਫ਼ਰ ਅਤੇ ਪੰਜਾਬੀ ਲੇਖਕ ਸਨ। ਇਸ ਮੌਕੇ ਫ਼ੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਨੂੰ ਵੱਖ-ਵੱਖ ਆਗੂਆਂ, ਸ਼ਖ਼ਸੀਅਤਾਂ, ਨਾਮਵਰ ਹਸਤੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ।