23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਗੈਸ ਉਪਭੋਗਤਾਵਾ ਲਈ ਮਾੜੀ ਖ਼ਬਰ, ਕਈਆਂ ਦੀਆਂ ਕਨੈਕਸ਼ਨ ਕਾਪੀਆਂ ਹੋਈਆ ਬੰਦ

ਮਾਛੀਵਾੜਾ ਸਾਹਿਬ (ਲੁਧਿਆਣਾ), 23 ਨਵੰਬਰ (ਮਨੋਜ ਕੁਮਾਰ)- ਮਾਛੀਵਾੜਾ ਇਲਾਕੇ ਦੇ ਉਨ੍ਹਾਂ ਤਾਮਾਮ ਗੈਸ ਉਪਭੋਗਤਾਵਾ ਨੂੰ ਇਕ ਅਜਿਹੀ...

Ad Position 21
No active advertisement
ਅਜੀਤ ਡੈਸਕ 23-11-2026

ਮਾਛੀਵਾੜਾ ਸਾਹਿਬ (ਲੁਧਿਆਣਾ), 23 ਨਵੰਬਰ (ਮਨੋਜ ਕੁਮਾਰ)- ਮਾਛੀਵਾੜਾ ਇਲਾਕੇ ਦੇ ਉਨ੍ਹਾਂ ਤਾਮਾਮ ਗੈਸ ਉਪਭੋਗਤਾਵਾ ਨੂੰ ਇਕ ਅਜਿਹੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜੇਕਰ ਉਸਦਾ ਕੋਈ ਸਹੀ ਸਥਾਈ ਸਮਾਧਾਨ ਨਾ ਲੱਭਿਆ ਗਿਆ ਤਾਂ ਗੈਸ ਸਿਲੰਡਰ ਦੀ ਬੁਕਿੰਗ ਤਾਂ ਦੂਰ ਉਨ੍ਹਾਂ ਦੀ ਗੈਸ ਕਾਪੀ ਹੀ ਰੱਦ ਹੋ ਜਾਵੇਗੀ।

ਅਸਲ ਵਿਚ ਇਹ ਮਾਮਲਾ ਅੱਜ ਕੱਲ੍ਹ ਬੜੇ ਜ਼ੋਰ ਸ਼ੋਰ ਨਾਲ ਸੁਣਾਈ ਦੇ ਰਿਹਾ ਹੈ ਕਿ ਕਈ ਉਪਭੋਗਤਾਵਾ ਦੀਆਂ ਗੈਸ ਕਨੈਕਸ਼ਨ ਕਾਪੀਆਂ ਬੰਦ ਹੋ ਗਈਆਂ ਹਨ ਤੇ ਉਨ੍ਹਾਂ ਦਾ ਆਨਲਾਈਨ ਗੈਸ ਸਿਲੰਡਰ ਬੁੱਕ ਨਹੀ ਹੋ ਰਿਹਾ ਤੇ ਇਸਦਾ ਵੱਡਾ ਕਾਰਨ ਪੀ. ਐਨ. ਜੀ. ਗੈਸ ਪਾਈਪ ਦੀ ਸਪਲਾਈ ਹੈ ਜੋ ਸ਼ਹਿਰ ਦੇ ਲਗਭਰ ਜ਼ਿਆਦਾਤਰ ਹਿੱਸੇ ਵਿਚ ਪਾਈ ਹੋਈ ਹੈ ਤੇ ਜਿਸਦਾ ਜਿਸ ਉਪਭੋਗਤਾ ਨੇ ਕਨੈਕਸ਼ਨ ਲਿਆ ਹੈ।

ਉਸਨੂਂ ਇਹ ਸਮੱਸਿਆ ਪੇਸ਼ ਆ ਰਹੀ ਹੈ ਹਾਲਾਕਿ ਇਸਦਾ ਇਕ ਅਧਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਗਲੀ ਮਹੁੱਲੇ ਵਿਚੋਂ ਇਹ ਪਾਈਪ ਗੁਜਰਦੀ ਹੈ ਉਨ੍ਹਾਂ ਸਾਰਿਆਂ ਦੀਆਂ ਕਾਪੀਆਂ ਬੰਦ ਹੋਣਗੀਆਂ। ਇਸ ਨਵੀਂ ਸਮੱਸਿਆ ਨੇ ਗੈਸ ਉਪਭੋਗਤਾਵਾ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। 

ਇਸ ਸਮੱਸਿਆ ਬਾਰੇ ਜਦੋਂ ਸਥਾਨਕ ਇੰਡੇਨ ਗੈਸ ਏਜੰਸੀ ਦੇ ਮਾਲਕ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਜ਼ਿਆਦਾਤਰ ਉਪਭੋਗਤਾਵਾ ਨੂੰ ਆ ਰਹੀ ਹੈ ਤੇ ਲੋਕ ਉਨ੍ਹਾਂ ਕੋਲ ਸ਼ਿਕਾਇਤਾਂ ਲੈ ਕੇ ਪਹੁੰਚ ਰਹੇ ਹਨ ਪਰ ਅਸੀਂ ਕਾਨੂੰਨੀ ਤੌਰ 'ਤੇ ਉਨ੍ਹਾਂ ਉਪਭੋਗਤਾਵਾ ਦਾ ਸਮਾਧਾਨ ਲੱਭਿਆ ਹੈ ਤੇ ਕਾਪੀ ਬੰਦ ਹੋਣ ਦੀ ਸੂਰਤ ਵਿਚ ਉਸਦੇ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਮ ਤੇ ਕਾਪੀ ਬਣਾ ਕੇ ਦੇ ਰਹੇ ਹਾਂ। 

 

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ 'ਤੁਹਾਡਾ ਭਰਾ ਤੁਹਾਡਾ ਬੇਟਾ' ਮੁਹਿੰਮ ਤਹਿਤ ਦੁਕਾਨਦਾਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਕੀਤੀ... ਅਗਲੀ ਖ਼ਬਰ Electrician Trade 'ਚ Mansa ਦੀ Jaspreet Kaur ਨੇ ਭਾਰਤ 'ਚ ਪਹਿਲਾ ਸਥਾਨ ਕੀਤਾ ਹਾਸਿਲ
Ad Position 24