ਜਥਾ ਰੋਕਣ ਦਾ ਮਾਮਲਾ ਕੌਮਾਂਤਰੀ ਪੱਧਰ ’ਤੇ ਉੱਠਣ ਬਾਅਦ ਪਾਕਿ ਨੇ ਦਿੱਤਾ ਸਪੱਸ਼ਟੀਕਨ
ਅੰਮ੍ਰਿਤਸਰ, 11 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਅਤੇ ਇਵੇਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨ) ਨਾਸਿਰ ਮੁਸ਼ਤਾਕ ਦੇ ਕਥਿਤ ਆਦੇਸ਼ਾਂ ’ਤੇ ਭਾਰਤ ਸਥਿਤ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਆਉਣ ਵਾਲੇ ਪਾਕਿ ਸਿੱਖਾਂ ਦੇ ਜਥੇ ਨੂੰ ਫ਼ੈਸਲਾਬਾਦ ਹਵਾਈ ਅੱਡੇ ’ਤੇ ਰੋਕਣ ਦਾ ਮਾਮਲਾ ਕੌਮਾਂਤਰੀ ਪੱਧਰ ’ਤੇ ਉੱਠਣ ਬਾਅਦ ਪਾਕਿ ਦੇ ਉਕਤ ਸਿੱਖ ਆਗੂ ਅਤੇ ਬੋਰਡ ਦੇ ਅਧਿਕਾਰੀ ਦੇ ਹਵਾਲੇ ਨਾਲ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਸਪਸ਼ਟੀਕਰਨ ਰਾਹੀਂ ਪਾਕਿ ਸਿੱਖ ਜਥੇ ’ਤੇ ਉਲਟਾ ਦੋਸ਼ ਲਗਾਉਂਦਿਆਂ ਕਿਹਾ ਗਿਆ ਹੈ ਕਿ ਜਥਾ ਲੀਡਰਾਂ ਨੇ ਯਾਤਰਾ ਸੰਬੰਧੀ ਵੀਜ਼ਾ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ।
ਅੰਮ੍ਰਿਤਸਰ, 11 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਅਤੇ ਇਵੇਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨ) ਨਾਸਿਰ ਮੁਸ਼ਤਾਕ ਦੇ ਕਥਿਤ ਆਦੇਸ਼ਾਂ ’ਤੇ ਭਾਰਤ ਸਥਿਤ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਆਉਣ ਵਾਲੇ ਪਾਕਿ ਸਿੱਖਾਂ ਦੇ ਜਥੇ ਨੂੰ ਫ਼ੈਸਲਾਬਾਦ ਹਵਾਈ ਅੱਡੇ ’ਤੇ ਰੋਕਣ ਦਾ ਮਾਮਲਾ ਕੌਮਾਂਤਰੀ ਪੱਧਰ ’ਤੇ ਉੱਠਣ ਬਾਅਦ ਪਾਕਿ ਦੇ ਉਕਤ ਸਿੱਖ ਆਗੂ ਅਤੇ ਬੋਰਡ ਦੇ ਅਧਿਕਾਰੀ ਦੇ ਹਵਾਲੇ ਨਾਲ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਸਪਸ਼ਟੀਕਰਨ ਰਾਹੀਂ ਪਾਕਿ ਸਿੱਖ ਜਥੇ ’ਤੇ ਉਲਟਾ ਦੋਸ਼ ਲਗਾਉਂਦਿਆਂ ਕਿਹਾ ਗਿਆ ਹੈ ਕਿ ਜਥਾ ਲੀਡਰਾਂ ਨੇ ਯਾਤਰਾ ਸੰਬੰਧੀ ਵੀਜ਼ਾ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ। ਜਥੇ ‘ਤੇ ਪਾਕਿ ਸਰਕਾਰ ਤੋਂ ਐਨ. ਓ. ਸੀ. ਨਾ ਲੈਣ ਅਤੇ ਯਾਤਰਾ ਦੀ ਇਕਤਰਫਾ ਹਵਾਈ ਜਹਾਜ਼ ਦੀ ਟਿਕਟ ਲੈਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੂਜੇ ਪਾਸੇ, ਜਥਾ ਲੀਡਰਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਉਕਤ ਸਿੱਖ ਆਗੂ ਅਤੇ ਬੋਰਡ ਦੇ ਅਧਿਕਾਰੀ ’ਤੇ ਪਾਕਿ ਸਿੱਖਾਂ ਨਾਲ ਸਿਆਸਤ ਕਰਨ ਦਾ ਦੋਸ਼ ਲਗਾਇਆ।