06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੋਨਾਲੀਕਾ ਵਲੋਂ ਜੁਲਾਈ ’ਚ 11,442 ਟਰੈਕਟਰਾਂ ਦੀ ਸਭ ਤੋਂ ਵੱਧ ਕੁੱਲ ਵਿਕਰੀ ਦਰਜ

ਨਵੀਂ ਦਿੱਲੀ, 4 ਅਗਸਤ (ਅਜੀਤ ਬਿਊਰੋ)-ਸੋਨਾਲੀਕਾ ਟਰੈਕਟਰਜ਼ ਨੇ ਵਿੱਤੀ ਸਾਲ 2026-27 ’ਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਜਾਰੀ ਰੱਖਦਿਆਂ ਜੁਲਾਈ ਮਹੀਨੇ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ 11,442 ਟਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ ਹੈ। ਕੰਪਨੀ ਨੇ ਘਰੇਲੂ ਬਾਜ਼ਾਰ ’ਚ 27.

Ad Position 21
No active advertisement
ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਅਜੀਤ ਬਿਊਰੋ)-ਸੋਨਾਲੀਕਾ ਟਰੈਕਟਰਜ਼ ਨੇ ਵਿੱਤੀ ਸਾਲ 2026-27 ’ਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਜਾਰੀ ਰੱਖਦਿਆਂ ਜੁਲਾਈ ਮਹੀਨੇ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ 11,442 ਟਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ ਹੈ। ਕੰਪਨੀ ਨੇ ਘਰੇਲੂ ਬਾਜ਼ਾਰ ’ਚ 27.2 ਫ਼ੀਸਦੀ ਵਾਧਾ ਹਾਸਲ ਕਰਦਿਆਂ ਉਦਯੋਗ ਦੇ ਮੁਕਾਬਲੇ ਲਗਭਗ 1.3 ਗੁਣਾ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਕੰਪਨੀ ਕਿਸਾਨਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਨਵੇਂ ਅਤੇ ਬਿਹਤਰ ਉਤਪਾਦ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਕਿਸਾਨਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਆਪਣੇ ਉਤਪਾਦਾਂ ਅਤੇ ਸਪਲਾਈ ਨੂੰ ਪੂਰੀ ਤਰ੍ਹਾਂ ਤਿਆਰ ਰੱਖੇਗੀ।
Ad Position 22
No active advertisement
ਪਿਛਲੀ ਖ਼ਬਰ ਨਿੱਜੀ ਸਕੂਲ ਦੀ ਹਿੱਸੇਦਾਰੀ ’ਚੋਂ ਹਿਸਾਬ-ਕਿਤਾਬ ਨਾ ਦੇਣ ਤੋਂ ਪ੍ਰੇਸ਼ਾਨ ਔਰਤ ਵਲੋਂ ਖ਼ੁਦਕੁਸ਼ੀ ਸਰਕਾਰੀ ਅਧਿਆਪਕ ਜੋੜੇ ਖ਼ਿਲ... ਅਗਲੀ ਖ਼ਬਰ ਬਾਬੇ ਵਲੋਂ ਠੱਗੇ ਪੈਸਿਆਂ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਥਾਣੇ ਵਿਚ ਅੱਗ ਲਗਾ ਕੇ ਖ਼ੁਦਕੁਸ਼ੀ
Ad Position 24
No active advertisement