‘ ਖੇਲੋ ਇੰਡੀਆ’ ਵਿਚ ਪੰਜਾਬ ਦੀਆਂ ਦੇਸੀ ਖੇਡਾਂ ਦੀ ਅਣਦੇਖੀ ਕਾਰਨ ਖੇਡ ਪ੍ਰੇਮੀਆਂ ’ਚ ਰੋਸ
ਰਾਮਪੁਰਾ ਫੂਲ, 5 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ‘ਖੇਲੋ ਇੰਡੀਆ’ ਖੇਡਾਂ ਵਿਚ ਪੰਜਾਬ ਦੀਆਂ ਰਵਾਇਤੀ ਦੇਸੀ ਖੇਡਾਂ ਨੂੰ ਅਣਗੌਲਿਆ ਕੀਤੇ ਜਾਣ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਖੇਡ ਮਾਹਿਰਾਂ ਅਤੇ ਪੰਜਾਬੀ ਖੇਡ ਪ੍ਰੇਮੀਆਂ ਅਨੁਸਾਰ ਭਾਰਤ ਦੇ ਖੇਡ ਨਕਸ਼ੇ ’ਤੇ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਦੇਸੀ ਖੇਡ ਸੱਭਿਆਚਾਰ ਨੂੰ ਰਾਸ਼ਟਰੀ ਪੱਧਰ ’ਤੇ ਉਹ ਮੁਕਾਮ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਇਹ ਹੱਕਦਾਰ ਹੈ।
ਰਾਮਪੁਰਾ ਫੂਲ, 5 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ‘ਖੇਲੋ ਇੰਡੀਆ’ ਖੇਡਾਂ ਵਿਚ ਪੰਜਾਬ ਦੀਆਂ ਰਵਾਇਤੀ ਦੇਸੀ ਖੇਡਾਂ ਨੂੰ ਅਣਗੌਲਿਆ ਕੀਤੇ ਜਾਣ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਖੇਡ ਮਾਹਿਰਾਂ ਅਤੇ ਪੰਜਾਬੀ ਖੇਡ ਪ੍ਰੇਮੀਆਂ ਅਨੁਸਾਰ ਭਾਰਤ ਦੇ ਖੇਡ ਨਕਸ਼ੇ ’ਤੇ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਦੇਸੀ ਖੇਡ ਸੱਭਿਆਚਾਰ ਨੂੰ ਰਾਸ਼ਟਰੀ ਪੱਧਰ ’ਤੇ ਉਹ ਮੁਕਾਮ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਇਹ ਹੱਕਦਾਰ ਹੈ। ਜਾਣਕਾਰੀ ਅਨੁਸਾਰ ਕੇਂਦਰੀ ਖੇਡ ਮੰਤਰਾਲੇ ਵਲੋਂ ‘ਖੇਲੋ ਇੰਡੀਆ’ ਵਿਚ ਦੇਸੀ/ਮਾਰਸ਼ਲ ਆਰਟਸ ਖੇਡਾਂ (ਜਿਵੇਂ ਕਿ ਕੇਰਲ ਦੀ ਕਲਾਰੀਪਯਾਟੂ, ਮੱਧ ਪ੍ਰਦੇਸ਼ ਦੀ ਮੱਲਖੰਭ, ਮਣੀਪੁਰ ਦੀ ਥੰਗ-ਟਾ ਆਦਿ) ਨੂੰ ਸ਼ਾਮਿਲ ਕੀਤਾ ਗਿਆ ਸੀ। ਹਾਲਾਂਕਿ, ਪੰਜਾਬ ਦੇ ਗੱਤਕੇ ਨੂੰ ਕੁਝ ਹੱਦ ਤੱਕ ਸਥਾਨ ਦਿੱਤਾ ਗਿਆ ਹੈ ਪਰ ਪੰਜਾਬ ਦੀਆਂ ਬਾਕੀ ਪ੍ਰਮੁੱਖ ਦੇਸੀ ਖੇਡਾਂ ਦਾ ਕੋਈ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ। ਪੰਜਾਬ ਦੀ ਰੂਹ ਮੰਨੀ ਜਾਣ ਵਾਲੀ ‘ਸਰਕਲ ਸਟਾਈਲ ਕਬੱਡੀ’ ਨੂੰ ਰਾਸ਼ਟਰੀ ਖੇਲੋ ਇੰਡੀਆ ਖੇਡਾਂ ਵਿਚ ਯੋਗ ਥਾਂ ਨਹੀਂ ਮਿਲੀ। ਸਿਰਫ਼ ਨੈਸ਼ਨਲ ਸਟਾਈਲ ਕਬੱਡੀ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ ਪਿੰਡਾਂ ’ਚ ਖੇਡੀ ਜਾਣ ਵਾਲੀ ਅਸਲ ਖੇਡ ਪ੍ਰਤਿਭਾ ਪਿੱਛੇ ਛੁੱਟ ਰਹੀ ਹੈ। ਪੰਜਾਬ ਦੀਆਂ ਪ੍ਰਾਚੀਨ ਖੇਡਾਂ ਜਿਵੇਂ ਛਟਰਾਂਗ (ਬੈਠਕਾਂ/ਕਸ਼ਤੀ ਦਾ ਰੂਪ), ਰੱਸਾਕਸ਼ੀ, ਬੈਲਗੱਡੀਆਂ/ਬੁੱਢੀਆਂ ਦੀਆਂ ਦੌੜਾਂ, ਗੁੱਲੀ ਡੰਡਾ, ਬਾਂਦਰ ਕੀਲਾ, ਰੱਸੀ ਟੱਪਾ, ਕਿੱਕਲੀ ਤੇ ਥਾਲ, ਅੱਡੀ ਛੜੱਪਾ ਅਤੇ ਹੋਰ ਮਾਲਵਾ/ਮਾਝਾ ਦੇ ਖੇਤਰੀ ਮੁਕਾਬਲਿਆਂ ਨੂੰ ‘ਖੇਲੋ ਇੰਡੀਆ’ ਦੇ ‘ਇੰਡੀਜੀਨਸ ਸਪੋਰਟਸ’ ਪ੍ਰੋਗਰਾਮ ਵਿਚ ਸ਼ਾਮਿਲ ਕਰਨ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਗਈ। ਸੂਤਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਕੇਂਦਰੀ ਖੇਡ ਬਜਟ ਵਿਚੋਂ ਪੰਜਾਬ ਦੇ ਗ੍ਰਾਮੀਣ ਖੇਡ ਢਾਂਚੇ ਅਤੇ ਦੇਸੀ ਖੇਡ ਅਕੈਡਮੀਆਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਘੱਟ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬੀ ਨੌਜਵਾਨ ਰਵਾਇਤੀ ਖੇਡਾਂ ਤੋਂ ਦੂਰ ਹੋ ਰਹੇ ਹਨ। ਦੂਜੇ ਪਾਸੇ, ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਨੇ ਦੇਸ਼ ਨੂੰ ਹਾਕੀ ਅਤੇ ਅਥਲੈਟਿਕਸ ਵਿਚ ਅਨੇਕਾਂ ਉਲੰਪੀਅਨ ਦਿੱਤੇ ਹਨ ਪਰ ਰਾਸ਼ਟਰੀ ਪੱਧਰ ’ਤੇ ਖੇਤਰੀ ਖੇਡਾਂ ਦੀ ਸੂਚੀ ਤਿਆਰ ਕਰਦੇ ਸਮੇਂ ਪੰਜਾਬ ਦੀ ਖੇਡ ਵਿਰਾਸਤ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।। ਉਧਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਅਤੇ ਨਵੀਂ ਖੇਡ ਨੀਤੀ ਤਹਿਤ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਪੁਰਾਤਨ ਅਤੇ ਦੇਸੀ ਰਵਾਇਤੀ ਖੇਡਾਂ ਨੂੰ ਮੁਕਾਬਲਿਆਂ ਤੇ ਪ੍ਰਦਰਸ਼ਨ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਖਿਡਾਰੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦੀ ਬੀਤੀ ਮਦਦ ਅਤੇ ਖੇਡ ਸਾਮਾਨ ਲਈ 15 ਕਰੋੜ ਡੀ.ਬੀ.ਟੀ. ਰਾਹੀਂ ਦਿੱਤੇ ਗਏ ਹਨ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ 1300 ਕਰੋੜ ਦੀ ਲਾਗਤ ਨਾਲ 3148 ਪੇਂਡੂ ਖੇਡ ਮੈਦਾਨ, 3000 ਤੋਂ ਵੱਧ ਓਪਨ ਇ ਨਡੋਰ ਜਿਮ ਅਤੇ 17000 ਤੋਂ ਵੱਧ ਖੇਡ ਕਿੱਟਾਂ ਵੰਡੀਆਂ ਗਈਆਂ ਹਨ । ਇਹ ਵੀ ਕਿ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਦਾ ਕੁੱਲ ਖੇਡ ਬਜਟ 350 ਕਰੋੜ ਤੋਂ ਵੱਧ ਕੇ 1,791 ਕਰੋੜ ਤੱਕ ਪਹੁੰਚ ਗਿਆ ਹੈ।