08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪ੍ਰਭੂਸੱਤਾ ਸੰਪੰਨ ਦੇਸ਼ ਦੇ ਆਗੂ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ-ਪਿ੍ਯੰਕਾ

Ad Position 21
No active advertisement
ਅਜੀਤ ਡੈਸਕ 02-03-2026
ਨਵੀਂ ਦਿੱਲੀ, 1 ਮਾਰਚ (ਪੀ.ਟੀ.ਆਈ.) ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਏਮੇਨੀ ਦੀ ਹੱਤਿਆ ਦੀ ਆਲੋਚਨਾ ਕਰਦੇ ਹੋਏ, ਕਾਂਗਰਸ ਆਗੂ ਪਿ੍ਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਆਗੂ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਅਤੇ 'ਲੋਕਤੰਤਰੀ ਦੁਨੀਆ ਦੇ ਅਖÏਤੀ ਆਗੂਆਂ' ਵਲੋਂ ਇੰਨੇ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ ਘਿਣਾਉਣੀ ਹੈ ਅਤੇ ਇਸਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ¢ਕਾਂਗਰਸ ਜਨਰਲ ਸਕੱਤਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਝੁਕਣ ਤੋਂ ਬਾਅਦ, ਪ੍ਰਧਾਨ ਮੰਤਰੀ ਪ੍ਰਭਾਵਿਤ ਦੇਸ਼ਾਂ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ¢ ਐਕਸ 'ਤੇ ਇੱਕ ਪੋਸਟ ਵਿੱਚ, ਪਿ੍ਯੰਕਾ ਗਾਂਧੀ ਨੇ ਕਿਹਾ, 'ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਆਗੂ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਅਤੇ ਲੋਕਤੰਤਰੀ ਦੁਨੀਆ ਦੇ ਅਖÏਤੀ ਨੇਤਾਵਾਂ ਦੁਆਰਾ ਇੰਨੇ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ ਘਿਣਾਉਣੀ ਹੈ ਅਤੇ ਇਸਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ, ਭਾਵੇਂ ਕੋਈ ਵੀ ਕਾਰਨ ਹੋਵੇ¢' ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਦੇਸ਼ ਹੁਣ ਟਕਰਾਅ ਵਿੱਚ ਘਸੀਟ ਰਹੇ ਹਨ¢ ਪਿ੍ਯੰਕਾ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੂੰ ਸ਼ਾਂਤੀ ਦੀ ਲੋੜ ਹੈ, ਬੇਲੋੜੀਆਂ ਜੰਗਾਂ ਦੀ ਨਹੀਂ¢ਉਨ੍ਹਾਂ ਕਿਹਾ, 'ਜ਼ਿੰਮੇਵਾਰਾਂ ਨੂੰ ਮਹਾਤਮਾ ਗਾਂਧੀ ਦੇ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ: ਅੱਖ ਦੇ ਬਦਲੇ ਅੱਖ ਪੂਰੀ ਦੁਨੀਆ ਨੂੰ ਅੰਨ੍ਹਾ ਬਣਾ ਦਿੰਦੀ ਹੈ¢' 'ਮੈਨੂੰ ਉਮੀਦ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਟਰੰਪ ਅੱਗੇ ਝੁਕਣ ਤੋਂ ਬਾਅਦ, ਸਾਡੇ ਪ੍ਰਧਾਨ ਮੰਤਰੀ ਪ੍ਰਭਾਵਿਤ ਦੇਸ਼ਾਂ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ¢'

Ad Position 22
No active advertisement
ਪਿਛਲੀ ਖ਼ਬਰ ਪੁਡੂਚੇਰੀ 'ਚ ਕਾਂਗਰਸ ਦਾ ਰਾਜ ਰਾਜਨੀਤਕ ਅਸਥਿਰਤਾ ਤੇ ਭਿ੍ਸ਼ਟਾਚਾਰ ਨਾਲ ਭਰਿਆ ਰਿਹਾ-ਮੋਦੀ <br/> ਅਗਲੀ ਖ਼ਬਰ ਏ.ਐਫ.ਸੀ. ਵਲੋਂ ਵੈਸਟ ਜ਼ੋਨ ਚੈਂਪੀਅਨਜ਼ ਲੀਗ ਮੈਚ ਮੁਲਤਵੀ
Ad Position 24