ਭਾਜਪਾ ਦੀ ਨਸ਼ਾ ਮੁਕਤ ਯਾਤਰਾ ਦਾ ਬਰਗਾੜੀ ਵਿਖੇ ਪਹੁੰਚਣ ’ਤੇ ਕੀਤਾ ਭਰਵਾਂ ਸਵਾਗਤ
ਬਰਗਾੜੀ, 25 ਸਤੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ’ਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ। ਇਸ ਲੜੀ ਤਹਿਤ ਅੱਜ ਇਹ ਯਾਤਰਾ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਰੋੜੀਕਪੂਰਾ ਤੋਂ ਸ਼ੁਰੂ ਕੀਤਾ ਯਾਤਰਾ ਜੈਤੋ ਬਾਜਾਖਾਨਾ ਹੁੰਦੀ ਹੋਈ ਬਰਗਾੜੀ ਪਹੁੰਚੀ।
ਬਰਗਾੜੀ, 25 ਸਤੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ’ਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ। ਇਸ ਲੜੀ ਤਹਿਤ ਅੱਜ ਇਹ ਯਾਤਰਾ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਰੋੜੀਕਪੂਰਾ ਤੋਂ ਸ਼ੁਰੂ ਕੀਤਾ ਯਾਤਰਾ ਜੈਤੋ ਬਾਜਾਖਾਨਾ ਹੁੰਦੀ ਹੋਈ ਬਰਗਾੜੀ ਪਹੁੰਚੀ। ਜਿਥੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸ਼ਨੀ ਬਰਾੜ ਦੀ ਦੇਖ-ਰੇਖ ਹੇਠ ਭਾਜਪਾ ਦੇ ਸੀਨੀਅਰ ਆਗੂ ਡਾ. ਬਲਵਿੰਦਰ ਸਿੰਘ ਬਰਗਾੜੀ, ਮੰਡਲ ਪ੍ਰਧਾਨ ਹਰਮੇਲ ਸਿੰਘ, ਚਹਿਲ ਅਤੇ ਬਲਾਕ ਸੰਮਤੀ ਮੈਂਬਰ ਵਿਜੈ ਕੁਮਾਰ ਵਿੱਕੀ ਦੀ ਅਗਵਾਈ ’ਚ ਲੋਕਾਂ ਦੇ ਭਰਵੇਂ ਇੱਕਠ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਭਾਜਪਾ ਦੇ ਸੀਨੀਅਰ ਆਗੂ ਹੌਬੀ ਧਾਲੀਵਾਲ ਨੇ ਕਿਹਾ ਕਿ ਸੱਤ੍ਹਾ ’ਚ ਆਉਣ ਤੇ ਇਕ ਮਹੀਨੇ ’ਚ ਪੰਜਾਬ ’ਚ ਨਸ਼ਾ ਖਤਮ ਕਰਨ ਦੀਆਂ ਗਾਰੰਟੀਆਂ ਦੇਣ ਵਾਲੀ ਪਾਰਟੀ ਦੇ ਰਾਜ ’ਚ ਨਸ਼ਾ ਬੰਦ ਹੋਣਾ ਤਾਂ ਦੂਰ ਦੀ ਗੱਲ ਸਗੋਂ ਹੁਣ ਇਹ ਸਰਕਾਰ ਦੀ ਮਿਲੀ ਭੁਗਤ ਨਾਲ ਨੌਜਵਾਨਾਂ ਨੂੰ ਘਰ-ਘਰ ਪਹੁੰਚਾਇਆਂ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਿਵਿਆਂ ਦੀ ਅੱਗ ਠੰਡੀ ਹੋਣ ਦੀ ਬਜਾਏ ਤੇਜ਼ ਹੋ ਰਹੀ ਹੈ ਤੇ ਚੁੱਲਿ੍ਹਆ ਦੀ ਅੱਗ ਬਿਲਕੁਲ ਬੁਝ ਰਹੀ ਹੈ। ਜੋ ਪੰਜਾਬ ਦੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ’ਚ ਨਸ਼ੇ ਦੇ ਖਾਤਮੇ ਲਈ ਉਹ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਤਾਂ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੀ ਵਾਂਗਡੋਰ ਭਾਜਪਾ ਦੇ ਹੱਥ ਆ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸਾਨ, ਮਜ਼ਦੂਰ ਦੀ ਆੜ੍ਹਤੀਏ ਬਿਨ੍ਹਾਂ ਗਤੀ ਨਹੀਂ ਪੈਦੀ ਇਸ ਲਈ ਪੰਜਾਬ ਲਈ ਨਰਿੰਦਰ ਮੋਦੀ ਵਰਗੇ ਦੂਰ-ਅਦੇਸ਼ੀ ਸੋਚ ਵਾਲੇ ਵਿਅਕਤੀ ਦੀ ਲੋੜ ਹੈ ਜੋ ਪੰਜਾਬ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ, ਇੰਚ. ਜੀਵਨ ਗਰਗ, ਸਾਬਕਾ ਡੀ.ਜੀ.ਪੀ ਪਰਮਦੀਪ ਸਿੰਘ ਮੋਗਾ ਆਦਿ ਆਗੂਆਂ ਨੇ ਵੀ ਇਸ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗਗਨ ਸੇਠੀ, ਹਰਦੀਪ ਸ਼ਰਮਾ, ਜਸਪਾਲ ਸਿੰਘ ਪੰਜਗਰਾਈਂ, ਡਾ. ਰਮਨ ਜੈਤੋ, ਗੁਰਮੇਲ ਸਿੰਘ ਰਾਮੇਆਣਾ, ਪਵਨ ਹਰੀਨੌਂ, ਪ੍ਰਕਾਸ਼ ਸਿੰਘ ਸੇਵੇਵਾਲਾ, ਸੰਦੀਪ ਟੋਨੀ, ਹਾਕਮ ਸਿੰਘ, ਮਨਪ੍ਰੀਤ ਸਿੰਘ, ਰਾਮ ਰਤਨ ਜੈਤੋ, ਅਰਸ਼ਦੀਪ ਪੰਜਗਰਾਈਂ, ਨਾਹਰ ਸਿੰਘ ਬਾਜਾਖਾਨਾ, ਜਗਮੀਤ ਸਿੰਘ ਢਿੱਲੋਂ, ਜਸਪਾਲ ਸਿੰਘ ਝੱਖੜਵਾਲਾ, ਕੌਰ ਸਿੰਘ ਸਰਾਵਾਂ, ਮਨਜੀਤ ਸਿੰਘ ਢਿੱਲਵਾਂ, ਲਖਵਿੰਦਰ ਸਿੰਘ ਰੰਧਾਵਾ , ਰਾਜਿੰਦਰ ਸਿੰਘ ਦੇਸੂਯੋਧਾ, ਜਤਿੰਦਰ ਸਿੰਘ ਰੰਧਾਵਾ, ਜਸਵਿੰਦਰ ਸਿੰਘ ਜਿਉਣਵਾਲਾ, ਗੁਰਸੇਵਕ ਬਰਗਾੜੀ, ਡਾ. ਕਸ਼ਮੀਰ ਸਿੰਘ ਸੇਢੇਵਾਲਾ, ਆਤਮਾ ਰਾਮ, ਲਵਪ੍ਰੀਤ ਸਿੰਘ, ਜਗਸੀਰ ਸਿੰਘ ਜੱਗਾ, ਰੁਲਦੂ ਸਿੰਘ, ਜਸਵਿੰਦਰ ਕੌਰ, ਸੁਖਜੀਤ ਕੌਰ ਪੰਚ, ਰਾਮ ਪਿਆਰੀ ਲੰਭਵਾਲੀ, ਸ਼ਤੋਸ ਰਾਣੀ, ਡਾ. ਸੁਰਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਲੋਕ ਹਾਜ਼ਰ ਸਨ।