13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

67ਵੇਂ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ’ਚ ਸਰਕਾਰੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 13 ਨਵੰਬਰ (ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ (ਮੁਕਤਸਰ ਜ਼ੋਨ) ਸੈਸ਼ਨ 2026-27 ਵਿਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੀ ਪ੍ਰਿੰਸੀਪਲ ਮੰਜੂ ਕਪੂਰ ਦੀ ਅਗਵਾਈ ਅਤੇ ਪ੍ਰੋਫ਼ੈਸਰਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ।

Ad Position 21
No active advertisement
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਸਨਮਾਨ ਚਿੰਨ੍ਹ ਦਿੰਦੇ ਪ੍ਰਿੰਸੀਪਲ ਪਰਮਜੀਤ ਕੌਰ ਅਤੇ ਸਰਪੰਚ ਰਜਨੀਸ਼ ਕੁਮਾਰ। ਤਸਵੀਰ: ਜਗਜੀਤ ਸਿੰਘ 14-11-2026
ਸ੍ਰੀ ਮੁਕਤਸਰ ਸਾਹਿਬ, 13 ਨਵੰਬਰ (ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ (ਮੁਕਤਸਰ ਜ਼ੋਨ) ਸੈਸ਼ਨ 2026-27 ਵਿਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੀ ਪ੍ਰਿੰਸੀਪਲ ਮੰਜੂ ਕਪੂਰ ਦੀ ਅਗਵਾਈ ਅਤੇ ਪ੍ਰੋਫ਼ੈਸਰਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕਾਲਜ ਨੇ ਗਰੁੱਪ ਸ਼ਬਦ ਵਿਚ ਪਹਿਲਾ ਸਥਾਨ, ਗੀਤ ਵਿਚ ਦੂਜਾ ਸਥਾਨ ਅਤੇ ਨਾਨ-ਪਰਕਸ਼ਨ (ਸਿਤਾਰ ਵਾਦਨ) ਵਿਚ ਤੀਜਾ ਸਥਾਨ ਹਾਸਿਲ ਕੀਤਾ। ਥੀਏਟਰ ਆਈਟਮਾਂ ਵਿਚ ਵੀ ਕਾਲਜ ਨੇ ਕਮਾਲ ਕੀਤਾ। ਵਨ ਐਕਟ ਪਲੇਅ ਵਿਚ ਤੀਜਾ ਸਥਾਨ ਤੇ ਵਿਅਕਤੀਗਤ ਤੀਜਾ ਇਨਾਮ, ਸਕਿੱਟ ਵਿਚ ਦੂਜਾ ਸਥਾਨ ਤੇ ਵਿਅਕਤੀਗਤ ਤੀਜਾ ਸਥਾਨ, ਭੰਡ ਵਿਚ ਤੀਜਾ ਸਥਾਨ ਤੇ ਹਿਸਟੋਨਿਕ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਵਿਰਾਸਤੀ ਤੇ ਸਾਹਿਤਕ ਆਈਟਮਾਂ ਵਿਚ ਵੀ ਕਾਲਜ ਪਿੱਛੇ ਨਾ ਰਿਹਾ। ਸੁੰਦਰ ਲਿਖਾਈ ਅੰਗਰੇਜ਼ੀ ਵਿਚ ਦੂਜਾ ਸਥਾਨ ਤੇ ਸੰਸਕ੍ਰਿਤ ਭਾਸ਼ਾ ਵਿਚ ਤੀਜਾ ਸਥਾਨ, ਨਾਲਾ ਬਣਾਉਣ ਵਿਚ ਦੂਜਾ ਸਥਾਨ ਤੇ ਖਿੱਦੋ ਬਣਾਉਣ ਵਿਚ ਤੀਜਾ ਸਥਾਨ ਹਾਸਿਲ ਕੀਤਾ। ਲੋਕ ਨਾਚਾਂ ਵਿਚ ਵੀ ਕਾਲਜ ਨੇ ਆਪਣਾ ਝੰਡਾ ਗੱਡਿਆ। ਭੰਗੜੇ ਵਿਚ ਦੂਜਾ ਸਥਾਨ ਤੇ ਭੰਗੜੇ ਵਿਚ ਹੀ ਵਿਅਕਤੀਗਤ ਦੂਜਾ ਇਨਾਮ ਅਤੇ ਲੁੱਡੀ ਲੋਕ ਨਾਚ (ਲੜਕੀਆਂ) ਵਿਚ ਦੂਜਾ ਸਥਾਨ ਤੇ ਵਿਅਕਤੀਗਤ ਦੂਜਾ ਇਨਾਮ ਜਿੱਤ ਕੇ ਕਾਲਜ ਦੀ ਝੋਲੀ ਵਿਚ ਪਾਇਆ। ਇਸ ਮੌਕੇ ਪ੍ਰਿੰਸੀਪਲ ਮੰਜੂ ਕਪੂਰ ਨੇ ਸਮੂਹ ਜੇਤੂ ਵਿਦਿਆਰਥੀਆਂ, ਇੰਚਾਰਜ ਅਧਿਆਪਕਾਂ ਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇੰਟਰ ਜ਼ੋਨਲ ਮੁਕਾਬਲਿਆਂ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ : ਜਸਵਿੰਦਰ ਬਰਾੜ ਕੋਟਸੁਖੀਆ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਚੱਕ ਦੂਹੇਵਾਲਾ ਸਕੂਲ ’ਚ ਨਵੇਂ ਕਮਰੇ ਦਾ ਉਦਘਾਟਨ
Ad Position 24