ਸ੍ਰੀ ਅਗਰਵਾਲ ਸਭਾ ਨੇ ਪੰਜ ਕੌਂਸਲਰਾਂ ਅਤੇ ਇਕ ਕਲਾਕਾਰ ਨੂੰ ਕੀਤਾ ਸਨਮਾਨਿਤ
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਅਗਰਵਾਲ ਸਭਾ ਜੈਤੋ ਨੇ ਅਗਰਵਾਲ ਭਵਨ ਵਿਖੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ । ਸਮਾਗਮ ਦੌਰਾਨ ਪੰਜ ਨਵੇਂ ਚੁਣੇ ਗਏ ਅਗਰਵਾਲ ਕੌਂਸਲਰਾਂ ਅਤੇ ਇਕ ਪ੍ਰਤਿਭਾਸ਼ਾਲੀ ਕਲਾਕਾਰ ਜਿਨ੍ਹਾਂ ਨੇ ਭਾਈਚਾਰੇ ਅਤੇ ਖੇਤਰ ਦਾ ਮਾਣ ਵਧਾਇਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਅਗਰਵਾਲ ਸਭਾ ਜੈਤੋ ਨੇ ਅਗਰਵਾਲ ਭਵਨ ਵਿਖੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ । ਸਮਾਗਮ ਦੌਰਾਨ ਪੰਜ ਨਵੇਂ ਚੁਣੇ ਗਏ ਅਗਰਵਾਲ ਕੌਂਸਲਰਾਂ ਅਤੇ ਇਕ ਪ੍ਰਤਿਭਾਸ਼ਾਲੀ ਕਲਾਕਾਰ ਜਿਨ੍ਹਾਂ ਨੇ ਭਾਈਚਾਰੇ ਅਤੇ ਖੇਤਰ ਦਾ ਮਾਣ ਵਧਾਇਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਕੀਤੀ। ਸਭਾ ਦੇ ਸਹਿ-ਸਕੱਤਰ ਰਮੇਸ਼ ਬਾਂਸਲ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭਾ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਕਿਹਾ ਕਿ ਇਹ ਸਮੁੱਚੇ ਅਗਰਵਾਲ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਭਾਈਚਾਰੇ ਦੇ ਨੁਮਾਇੰਦੇ ਰਾਜਨੀਤੀ ਅਤੇ ਕਲਾ ਦੇ ਖੇਤਰਾਂ ਵਿਚ ਸ਼ਾਨਦਾਰ ਕੰਮ ਕਰ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਰੇ ਕੌਂਸਲਰ ਸ਼ਹਿਰ ਦੇ ਵਿਕਾਸ ਅਤੇ ਲੋਕ ਸੇਵਾ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਚੁਣੇ ਗਏ ਪੰਜ ਅਗਰਵਾਲ ਕੌਂਸਲਰਾਂ ਜਿਨ੍ਹਾਂ ਵਿਚ ਨਿਰਮਲਾ ਦੇਵੀ ਪ੍ਰਧਾਨ, ਡਾ. ਹਰੀਸ਼ ਗੋਇਲ ਸਾਬਕਾ ਪ੍ਰਧਾਨ ਤੇ ਉਪ ਪ੍ਰਧਾਨ, ਤੁਲਸੀ ਰਾਮ ਬਾਂਸਲ, ਪਿ੍ਰਯੰਕਾ ਮਿੱਤਲ ਅਤੇ ਪ੍ਰਵੀਨ ਗਰਗ ਸਾਰੇ ਕੌਂਸਲਰ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਰਾਮਾਂ ਕ੍ਰਿਸ਼ਨਾ ਡਰਾਮੇਟਿਕ ਕਲੱਬ ਦੇ ਇਕ ਸੀਨੀਅਰ ਕਲਾਕਾਰ ਅਨਿਲ ਮਿੱਤਲ ਨੂੰ ਵੀ ਹਾਲ ਹੀ ਵਿਚ ਹੋਈ ਰਾਮਲੀਲ੍ਹਾ ਵਿਚ ਉਨ੍ਹਾਂ ਦੇ ਬਹੁਤ ਪ੍ਰਸੰਸਾਯੋਗ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਸਭਾ ਦੇ ਅਧਿਕਾਰੀਆਂ ਨੇ ਸਾਰੇ ਸਨਮਾਨਿਤ ਪਤਵੰਤਿਆਂ ਦਾ ਯਾਦਗਾਰੀ ਚਿੰਨ ਅਤੇ ਅੰਗ-ਵਸਤਰ ਭੇਟ ਕਰਕੇ ਸਨਮਾਨ ਕੀਤਾ। ਸਭਾ ਦੇ ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ ਨੇ ਮੰਚ ਸੰਚਾਲਨ ਕੀਤਾ।