21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

-24ਵਾਂ ਆਲ ਇੰਡੀਆ ਬਾਬਾ ਫ਼ਰੀਦ ਕ੍ਰਿਕਟ ਗੋਲਡ ਕੱਪ- ਸ਼ਾਹ ਸਤਨਾਮ ਕਿ੍ਕਟ ਅਕੈਡਮੀ ਤੇ ਵਰਮਾ ਕਲੱਬ ਲੁਧਿਆਣਾ ਸੈਮੀਫ਼ਾਈਨਲ ’ਚ ਪਹੁੰਚੇ

ਫ਼ਰੀਦਕੋਟ, 21 ਸਤੰਬਰ (ਸਰਬਜੀਤ ਸਿੰਘ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸੰਬੰਧੀ ਫ਼ਰੀਦਕੋਟ ਚੱਲ ਰਹੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਫ਼ਰੀਦਕੋਟ ਜ਼ਿਲ੍ਹਾ ਕਿ੍ਰਕਟ ਐਸੋਸੀਏਸ਼ਨ ਵਲੋਂ ਕਿ੍ਕਟ ਗਰਾਊਂਡ ਬਿ੍ਰਜਿੰਦਰਾ ਕਾਲਜ ਵਿਖੇ ਕਰਵਾਏ ਜਾ ਰਹੇ 24ਵੇਂ ਆਲ ਇੰਡੀਆ ਬਾਬਾ ਫ਼ਰੀਦ ਕ੍ਰਿਕਟ ਗੋਲਡ ਕੱਪ ਟੂਰਨਾਮੈਂਟ ਵਿਚ ਅੱਜ ਦੇ ਮੁਕਾਬਲਿਆਂ ਵਿਚ ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਤੇ ਵਰਮਾ ਕਲੱਬ ਲੁਧਿਆਣਾ ਆਪਣੇ ਪੂਲ ਵਿਚ ਖੇਡਦੀਆਂ ਹੋਈਆਂ ਜੇਤੂ ਰਹੀਆਂ ਅਤੇ ਸੈਮੀਫ਼ਾਈਨਲ ਵਿਚ ਪਹੁੰਚੀਆਂ। ਫ਼ਰੀਦਕੋਟ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਗਰਗ, ਡਾ.

Ad Position 21
No active advertisement
ਅਜੀਤ ਡੈਸਕ 22-09-2026
ਫ਼ਰੀਦਕੋਟ, 21 ਸਤੰਬਰ (ਸਰਬਜੀਤ ਸਿੰਘ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸੰਬੰਧੀ ਫ਼ਰੀਦਕੋਟ ਚੱਲ ਰਹੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਫ਼ਰੀਦਕੋਟ ਜ਼ਿਲ੍ਹਾ ਕਿ੍ਰਕਟ ਐਸੋਸੀਏਸ਼ਨ ਵਲੋਂ ਕਿ੍ਕਟ ਗਰਾਊਂਡ ਬਿ੍ਰਜਿੰਦਰਾ ਕਾਲਜ ਵਿਖੇ ਕਰਵਾਏ ਜਾ ਰਹੇ 24ਵੇਂ ਆਲ ਇੰਡੀਆ ਬਾਬਾ ਫ਼ਰੀਦ ਕ੍ਰਿਕਟ ਗੋਲਡ ਕੱਪ ਟੂਰਨਾਮੈਂਟ ਵਿਚ ਅੱਜ ਦੇ ਮੁਕਾਬਲਿਆਂ ਵਿਚ ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਤੇ ਵਰਮਾ ਕਲੱਬ ਲੁਧਿਆਣਾ ਆਪਣੇ ਪੂਲ ਵਿਚ ਖੇਡਦੀਆਂ ਹੋਈਆਂ ਜੇਤੂ ਰਹੀਆਂ ਅਤੇ ਸੈਮੀਫ਼ਾਈਨਲ ਵਿਚ ਪਹੁੰਚੀਆਂ। ਫ਼ਰੀਦਕੋਟ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਗਰਗ, ਡਾ. ਏ.ਜੀ.ਐਸ. ਬਾਵਾ ਜਨਰਲ ਸਕੱਤਰ ਤੇ ਗੁਰਕੀਰਤ ਸਿੰਘ ਰਨੀਆ ਕੋਚ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕੁੱਲ 8 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਇਨ੍ਹਾਂ ਟੀਮਾਂ ਨੂੰ ਚਾਰ ਪੂਲਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪੂਲ ਵਿਚ ਹੋਏ ਅੱਜ ਦੇ ਮੁਕਾਬਲਿਆਂ ਵਿਚ ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਵਲੋਂ ਲੌਂਚਿੰਗ ਸਟਾਰ ਕਲੱਬ ਚੰਡੀਗੜ੍ਹ ਦੀ ਟੀਮ ਨੂੰ ਹਰਾ ਕੇ ਤੇ ਵਰਮਾ ਕਲੱਬ ਲੁਧਿਆਣਾ ਦੀ ਟੀਮ ਵਲੋਂ ਡੀ.ਏ.ਵੀ. ਕਾਲਜ ਬਠਿੰਡਾ ਦੀ ਟੀਮ ਨੂੰ ਹਰਾ ਕੇ ਸੈਮੀਫਾਈਲ ਵਿਚ ਆਪਣੀ ਜਗ੍ਹਾ ਬਣਾਈ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੋਏ ਸੈਮੀਫ਼ਾਈਨਲ ਵਿਚ ਫ਼ਰੈਂਡਜ਼ ਕਲੱਬ ਜਲੰਧਰ ਦੀ ਟੀਮ ਵਲੋਂ ਜੇਤੂ ਰਹਿੰਦੇ ਹੋਏ ਫ਼ਾਈਨਲ ਵਿਚ ਆਪਣੀ ਜਗ੍ਹਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਨੂੰ ਹੌਂਸਲਾ ਦੇਣ ਲਈ ਸੰਦੀਪ ਸਿੰਘ ਧਾਲੀਵਾਲ ਪੰਜਾਬ ਰਾਜ ਸੂਚਨਾ ਕਮਿਸ਼ਨਰ ਅਤੇ ਸ਼ਮਿੰਦਰ ਸਿੰਘ ਮਾਨ ਆਰ.ਟੀ.ਏ. ਮੋਗਾ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਬਲਜਿੰਦਰ ਸਿੰਘ ਜਿੰਦ, ਪਰਮਿੰਦਰ ਸਿੰਘ ਗਿੱਲ, ਯੋਗੇਸ਼ ਚਾਵਲਾ, ਸਤੀਸ਼ ਕੁਮਾਰ ਖਜ਼ਾਨਚੀ, ਭੁਪਿੰਦਰ ਸਿੰਘ, ਵਰੁਣ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਵਲੋਂ ਕੁਆਰਟਰ ਫ਼ਾਈਨਲ ਮੈਚ ਕਰਵਾਏ
Ad Position 24