27ਵਾਂ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਸ਼ੁਰੂ
ਫ਼ਰੀਦਕੋਟ, 21 ਸਤੰਬਰ (ਸਰਬਜੀਤ ਸਿੰਘ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸੰਬੰਧੀ ਬਾਬਾ ਫ਼ਰੀਦ ਸ਼ੂਟਿੰਗ ਬਾਲ ਕਲੱਬ ਫ਼ਰੀਦਕੋਟ ਵਲੋਂ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਚ 27ਵਾਂ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਵਿਚ ਗੁਰਮੀਤ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਫ਼ਰੀਦਕੋਟ, 21 ਸਤੰਬਰ (ਸਰਬਜੀਤ ਸਿੰਘ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸੰਬੰਧੀ ਬਾਬਾ ਫ਼ਰੀਦ ਸ਼ੂਟਿੰਗ ਬਾਲ ਕਲੱਬ ਫ਼ਰੀਦਕੋਟ ਵਲੋਂ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਚ 27ਵਾਂ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਵਿਚ ਗੁਰਮੀਤ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕਲੱਬ ਦੇ ਜਨਰਲ ਸਕੱਤਰ ਕੌਰ ਸਿੰਘ ਸੰਧੂ ਤੇ ਗੁਰਵਿੰਦਰ ਸਿੰਘ ਢੀਂਗੜਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਦੇਸ਼ ਭਰ ਵਿਚੋਂ ਕੁੱਲ 15 ਟੀਮਾਂ ਭਾਗ ਲੈ ਰਹੀਆਂ ਹਨ। ਜਿਸ ਵਿਚ ਮਹਾਂਰਾਸ਼ਟਰ ਤੇ ਰਾਜਸਥਾਨ ਤੋਂ ਦੋ-ਦੋ ਟੀਮਾਂ ਭਾਗ ਲੈਣ ਲਈ ਪਹੁੰਚੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਮੁੱਖ ਮੁਕਾਬਲੇ ਜੈਤੋ ਅਤੇ ਸਰਾਵਾਂ ਦੀਆਂ ਟੀਮਾਂ, ਗੋਰੇਵਾਂਗ ਮਹਾਂਰਾਸ਼ਟਰ ਤੇ ਬਾਬਾ ਫ਼ਰੀਦ ਕਲੱਬ ਸਿੱਧੂ ਕੋਟਕਪੂਰਾ ਤੇ ਸਰਾਵਾਂ ਵਿਚਕਾਰ ਹੋਏ। ਦੋ ਦਿਨਾਂ ਇਸ ਟੂਰਨਾਮੈਂਟ ਦੇ ਆਖਰੀ ਮੈਚ 22 ਸਤੰਬਰ ਨੂੰ ਦੇਰ ਸ਼ਾਮ ਨੂੰ ਖੇਡੇ ਜਾਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਜਨਿੰਦਰ ਜੈਨ, ਗੁਰਮੀਤ ਸਿੰਘ ਬਰਾੜ ਮੀਤ ਪ੍ਰਧਾਨ, ਜਸਵੰਤ ਸਿੰਘ ਕੁਲ ਮੀਤ ਪ੍ਰਧਾਨ, ਪ੍ਰਭਦੀਪ ਸਿੰਘ ਚਾਵਲਾ ਜੁਆਇੰਟ ਸਕੱਤਰ, ਗੁਰਲਿੰਦਰ ਸਿੰਘ ਬਰਾੜ ਜੁਆਇੰਟ ਸਕੱਤਰ, ਸੰਤੋਖ ਸਿੰਘ ਚਾਨ ਖਜ਼ਾਨਚੀ, ਗੁਰਵਿੰਦਰ ਸਿੰਘ ਬਰਾੜ ਜੈਤੋ, ਬਲਬੀਰ ਸਿੰਘ ਬਰਾੜ, ਜਗਦੀਸ਼ ਸਿੰਘ, ਸੇਵਕ ਸਿੰਘ, ਕਰਨੈਲ ਸਿੰਘ ਬਰਾੜ ਆਦਿ ਹਾਜ਼ਰ ਸਨ।