‘ ਪਰੰਪਰਾ ਸੇ ਪ੍ਰਗਤੀ’ ਤੇ ‘ਸਪਨੋ ਕੀ ਉਡਾਨ’ ਨਾਟਕਾਂ ਦਾ ਸ਼ਾਨਦਾਰ ਮੰਚਨ
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲ ਦੇ ਅਧੀਨ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਖੁੱਲ੍ਹੇ ਪੰਡਾਲ ਵਿਚ ਇਕ ਸਵੱਛਤਾ ਵਰਕਸ਼ਾਪ ਦਾ ਆਯੋਜਨ ਸਕੂਲ ਦੇ ਵਿਦਿਆਰਥੀਆਂ ਲਈ ਸਕੂਲ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤਾ, ਜਿਸ ਵਿਚ 40 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੇ ਸਵੱਛਤਾ ਵਰਕਸ਼ਾਪ ਵਿਚ ਭਾਗ ਲੈਂਦੇ ਹੋਏ ਰੰਗ ਮੰਚ ਦੀਆਂ ਬਰੀਕੀਆਂ ਦੇ ਨਾਲ ਨਾਲ ਨੁੱਕੜ ਨਾਟਕਾਂ ਦੇ ਬਾਰੇ ਵਿਚ ਜਾਣਕਾਰੀ ਹਾਸਿਲ ਕਰਦੇ ਹੋਏ ਪਰੰਪਰਾ ਸੇ ਪਰਗਤੀ ਕੀ ਔਰ, ਸਪਨੋ ਕੀ ਉਡਾਨ ਨਾਟਕਾਂ ਦੇ ਦੋ ਸ਼ਾਨਦਾਰ ਮੰਚਨ ਕੀਤੇ। ਰੰਗ ਮੰਚ ਦੇ ਸੀਨੀਅਰ ਕਲਾਕਾਰ ਤੇ ਨਾਟਕ ਨਿਰਦੇਸ਼ਕ ਗੋਪਾਲ ਸ਼ਰਮਾ ਨੇ ਸਕੂਲ ਦੇ ਖੁੱਲ੍ਹੇ ਰੰਗਮੰਚ ’ਤੇ ਜਾ ਕੇ ਬੱਚਿਆਂ ਨੂੰ ਸਿਖਲਾਈ ਦਿੰਦੇ ਹੋਏ ਰੰਗਮੰਚ ਦੀ ਤਕਨੀਕ ਦੇ ਬਾਰੇ ਸਮਝਾਇਆ ਤੇ ਉਨ੍ਹਾਂ ਵਿਦਿਆਰਥੀਆਂ ਤੋਂ ਉਹ ਨਾਟਕ ਕਰਵਾਉਣ ਵਿਚ ਸਫਲ ਹੋਏ।
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲ ਦੇ ਅਧੀਨ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਖੁੱਲ੍ਹੇ ਪੰਡਾਲ ਵਿਚ ਇਕ ਸਵੱਛਤਾ ਵਰਕਸ਼ਾਪ ਦਾ ਆਯੋਜਨ ਸਕੂਲ ਦੇ ਵਿਦਿਆਰਥੀਆਂ ਲਈ ਸਕੂਲ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤਾ, ਜਿਸ ਵਿਚ 40 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੇ ਸਵੱਛਤਾ ਵਰਕਸ਼ਾਪ ਵਿਚ ਭਾਗ ਲੈਂਦੇ ਹੋਏ ਰੰਗ ਮੰਚ ਦੀਆਂ ਬਰੀਕੀਆਂ ਦੇ ਨਾਲ ਨਾਲ ਨੁੱਕੜ ਨਾਟਕਾਂ ਦੇ ਬਾਰੇ ਵਿਚ ਜਾਣਕਾਰੀ ਹਾਸਿਲ ਕਰਦੇ ਹੋਏ ਪਰੰਪਰਾ ਸੇ ਪਰਗਤੀ ਕੀ ਔਰ, ਸਪਨੋ ਕੀ ਉਡਾਨ ਨਾਟਕਾਂ ਦੇ ਦੋ ਸ਼ਾਨਦਾਰ ਮੰਚਨ ਕੀਤੇ। ਰੰਗ ਮੰਚ ਦੇ ਸੀਨੀਅਰ ਕਲਾਕਾਰ ਤੇ ਨਾਟਕ ਨਿਰਦੇਸ਼ਕ ਗੋਪਾਲ ਸ਼ਰਮਾ ਨੇ ਸਕੂਲ ਦੇ ਖੁੱਲ੍ਹੇ ਰੰਗਮੰਚ ’ਤੇ ਜਾ ਕੇ ਬੱਚਿਆਂ ਨੂੰ ਸਿਖਲਾਈ ਦਿੰਦੇ ਹੋਏ ਰੰਗਮੰਚ ਦੀ ਤਕਨੀਕ ਦੇ ਬਾਰੇ ਸਮਝਾਇਆ ਤੇ ਉਨ੍ਹਾਂ ਵਿਦਿਆਰਥੀਆਂ ਤੋਂ ਉਹ ਨਾਟਕ ਕਰਵਾਉਣ ਵਿਚ ਸਫਲ ਹੋਏ। ਨਾਟਕ ਦੇ ਮੰਚਨ ਤੇ ਨਾਲ-ਨਾਲ ਸਵੱਛਤਾ ਸਿੱਖਿਆ, ਗੁਰੂ ਕੁਲ ਸਿੱਖਿਆ, ਮੌਜੂਦਾ ਸਿੱਖਿਆ ਪ੍ਰਣਾਲੀ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖਤਰਿਆਂ ਬਾਰੇ ਵਿਸ਼ੇਸ਼ ਰੂਪ ਵਿਚ ਜਾਣਕਾਰੀ ਦਿੱਤੀ ਗਈ ਅਤੇ ਇਸ ਦੌਰਾਨ ਸਵੱਛਤਾ ਵਰਕਸ਼ਾਪ ਦੇ ਬਾਰੇ ਸਾਰੇ ਹੀ ਮਾਹਿਰਾਂ ਨੇ ਭਾਗ ਲੈਂਦੇ ਕਿਹਾ ਕਿ ਇਕ ਅਜਿਹਾ ਵਿਸ਼ਾ ਹੈ ਜੋ ਸਾਡੇ ਸਮਾਜ ਨੂੰ ਸਵੱਛ ਬਣਾਏ ਰੱਖਣ ਨਾਲ-ਨਾਲ ਲੋਕਾਂ ਨੂੰ ਵਿਸ਼ੇਸ਼ ਰੂਪ ਦੇ ਵਿਚ ਸਵੱਛ ਅਤੇ ਪ੍ਰਭਾਵਸ਼ਾਲੀ ਮਹੱਤਵਪੂਰਨ ਸਿਖਿਆ ਪ੍ਰਦਾਨ ਕਰਦਾ ਹੈ।ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਡਾਕਟਰ ਅਸ਼ਵਿਨ ਮਹੇਸ਼ ਦਲਵੀ ਦੇ ਅਗਵਾਈ ’ਚ ਸਫਲ ਸਵੱਛਤਾ ਵਰਕਸ਼ਾਪ ਲਈ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਵਲੋਂ ਉਨ੍ਹਾਂ ਦਾ ਖੁੱਲ੍ਹੇ ਦਿਲ ਤੋਂ ਧੰਨਵਾਦ ਕੀਤਾ ਤੇ ਖੁਸ਼ੀ ਜਾਹਿਰ ਕੀਤੀ ਗਈ ਕਿ ਸਭਿਆਚਾਰ ਕੇਂਦਰ ਨੇ ਸਕੂਲੀ ਵਿਦਿਆਰਥੀਆਂ ਲਈ ਰੰਗ ਮੰਚ ਦੀ ਵਰਕਸ਼ਾਪ ਦਾ ਆਯੋਜਨ ਕਰਦੇ ਹੋਏ ਸਵੱਛਤਾ ਵਰਕਸ਼ਾਪ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ।