ਸੰਤ ਨਿਰੰਕਾਰੀ ਸਤਿਸੰਗ ਭਵਨ ਸਮਾਣਾ ਵਿਖੇ ‘ਖਿਮਾ ਯਾਚਨਾ ਦਿਵਸ’ ਮਨਾਇਆ
ਸਮਾਣਾ, 29 ਨਵੰਬਰ (ਪ੍ਰੀਤਮ ਸਿੰਘ ਨਾਗੀ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਸਮਾਜ ਵਿਚ ਆਪਸੀ ਪਿਆਰ, ਨਿਮਰਤਾ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਮਾਣਾ ਦੇ ਪਟਿਆਲਾ ਰੋਡ ’ਤੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ‘ਖਿਮਾ ਯਾਚਨਾ ਦਿਵਸ’ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਸਮਾਗਮ ਖੇਤਰੀ ਸੰਚਾਲਕ ਪਟਿਆਲਾ ਮਨਮੋਹਨ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਕੇ ਖਿਮਾ ਅਤੇ ਨਿਮਰਤਾ ਦੇ ਮਹੱਤਵ ਬਾਰੇ ਵਿਚਾਰ ਸਰਵਣ ਕੀਤੇ।
ਸਮਾਣਾ, 29 ਨਵੰਬਰ (ਪ੍ਰੀਤਮ ਸਿੰਘ ਨਾਗੀ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਸਮਾਜ ਵਿਚ ਆਪਸੀ ਪਿਆਰ, ਨਿਮਰਤਾ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਮਾਣਾ ਦੇ ਪਟਿਆਲਾ ਰੋਡ ’ਤੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ‘ਖਿਮਾ ਯਾਚਨਾ ਦਿਵਸ’ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਸਮਾਗਮ ਖੇਤਰੀ ਸੰਚਾਲਕ ਪਟਿਆਲਾ ਮਨਮੋਹਨ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਕੇ ਖਿਮਾ ਅਤੇ ਨਿਮਰਤਾ ਦੇ ਮਹੱਤਵ ਬਾਰੇ ਵਿਚਾਰ ਸਰਵਣ ਕੀਤੇ। ਖਿਮਾ ਜਾਚਨਾ ਦਿਵਸ ਵਿਸ਼ਵ ਪੱਧਰੀ ਸਲਾਨਾ ਸਮਾਗਮ ਦੀ ਸਫਲਤਾ ਪੂਰਵਕ ਸੰਪੰਤਾ ਉਪਰੰਤ ਹਰੇਕ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਵਿਚ ਬੜੀ ਸ਼ਰਧਾ ਭਾਵਨਾ ਮਨਾਇਆ ਜਾਂਦਾ ਹੈ। ਇਸ ਦਿਨ ਸੇਵਾ ਦਲ ਤੇ ਸੇਵਾਦਾਰਾਂ ਵਲੋਂ ਸਮਾਗਮ ਦੌਰਾਨ ਜਾਂ ਸਾਰਾ ਸਾਲ ਸੇਵਾ ਕਰਦਿਆਂ ਕੋਈ ਜਾਣੇ ਅਣਜਾਣੇ ਗਲਤੀ ਹੋ ਜਾਵੇ ਜਾਂ ਕੋਈ ਭੁੱਲ ਚੁੱਕ ਹੋ ਜਾਵੇ ਉਸ ਲਈ ਸੰਗਤ ਅਤੇ ਸਤਿਗੁਰੂ ਪਾਸੋਂ ਖਿਮਾ ਮੰਗੀ ਜਾਂਦੀ ਹੈ, ਮੁਆਫੀ ਮੰਗੀ ਜਾਂਦੀ ਹੈ ਅਤੇ ਸਤਿਗੁਰੂ ਅਤੇ ਸੰਗਤ ਦੇ ਚਰਨਾਂ ’ਚ ਅਰਦਾਸ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਉਨ੍ਹਾਂ ਨੂੰ ਸਮੱਤ ਬਖਸ਼ਣਾ ਕਿ ਉਨ੍ਹਾਂ ਕੋਲੋ ਸੇਵਾ ਕਰਦਿਆਂ ਕੋਈ ਗਲਤੀ ਜਾਂ ਭੁੱਲ ਚੁੱਕ ਨਾ ਹੋਵੇ ਤੇ ਉਹ ਨਿਰੰਤਰ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿਣ। ਪਟਿਆਲਾ ਖੇਤਰ ਦੇ ਖੇਤੀ ਸੰਚਾਲਕ ਭਾਈ ਸਾਹਿਬ ਮਨਮੋਹਨ ਸਿੰਘ ਨੇ ਆਪਣੇ ਵਿਚਾਰਾਂ ਰਾਹੀਂ ਸਮਝਾਇਆ ਕਿ ਖਿਮਾ ਮਨੁੱਖੀ ਜੀਵਨ ਦਾ ਅਜਿਹਾ ਅਨਮੋਲ ਗੁਣ ਹੈ, ਜੋ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਦੇਣ ਦੇ ਨਾਲ-ਨਾਲ ਆਪਸੀ ਰਿਸ਼ਤਿਆਂ ਵਿਚ ਮਿਠਾਸ ਅਤੇ ਸਮਾਜ ਵਿਚ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ।