07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬਿੱਟੂ ਚੱਠਾ ਦੀ ਅਗਵਾਈ ਹੇਠ ਵੱਡੀ ਜਤਿੰਦਰ ਸ਼ਰਮਾ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਮਿਲ

ਪਟਿਆਲਾ, 7 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਹੁੰਦੀ ਜਥੇਬੰਦਕ ਤਾਕਤ ਨੂੰ ਉਸ ਸਮੇਂ ਹੋਰ ਵੱਡਾ ਹੁਲਾਰਾ ਮਿਲਿਆ, ਜਦੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਹਿਊਮਨ ਸਰਵਿਸ ਸੋਸਾਇਟੀ ਪੰਜਾਬ ਦੇ ਚੇਅਰਮੈਨ ਜਤਿੰਦਰ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਇਸ ਮੌਕੇ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਜਸਪਾਲ ਸਿੰਘ ਬਿੱਟੂ ਚੱਠਾ ਵਲੋਂ ਜਤਿੰਦਰ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 08-11-2026
ਪਟਿਆਲਾ, 7 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਹੁੰਦੀ ਜਥੇਬੰਦਕ ਤਾਕਤ ਨੂੰ ਉਸ ਸਮੇਂ ਹੋਰ ਵੱਡਾ ਹੁਲਾਰਾ ਮਿਲਿਆ, ਜਦੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਹਿਊਮਨ ਸਰਵਿਸ ਸੋਸਾਇਟੀ ਪੰਜਾਬ ਦੇ ਚੇਅਰਮੈਨ ਜਤਿੰਦਰ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਇਸ ਮੌਕੇ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਜਸਪਾਲ ਸਿੰਘ ਬਿੱਟੂ ਚੱਠਾ ਵਲੋਂ ਜਤਿੰਦਰ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਤਿੰਦਰ ਸ਼ਰਮਾ ਦੇ ਨਾਲ, ਸੇਵਾ ਮੁਕਤ ਐੱਸ.ਐੱਸ.ਪੀ. ਪਵਨ ਕੁਮਾਰ, ਵੰਦਨਾ ਸ਼ਰਮਾ, ਰਾਧਾ ਰਾਣੀ, ਕ੍ਰਿਸ਼ਨਾ ਪ੍ਰਧਾਨ, ਸੰਜੂ, ਡਿੰਪਲ, ਚਰਨਜੀਤ ਸਿੰਘ, ਗੁਰਪ੍ਰੀਤ ਕੌਰ, ਵਰਸ਼ਾ ਗੋਇਲ ਅਤੇ ਕਿਰਨ ਠਾਕੁਰ, ਰਾਹੁਲ, ਬੌਬੀ, ਜਤਿਨ, ਸਚਿਨ, ਸ਼ਿਵਾ, ਸ਼ੰਭੂ, ਗੁਰਮਨ, ਯੁਵਰਾਜ, ਨਿੰਜਾ, ਲੋਕਾ ਬਾਕਸਰ, ਟਿੰਕੂ, ਰਵੀ, ਅਰੁਣ, ਅਮਨ, ਬ੍ਰਿਜਮੋਹਨ, ਹਰੀਓਮ, ਵਿੱਕੀ, ਨੀਰਜ, ਰਾਜੇਸ਼ਵਰ, ਰਾਮਪਾਲ, ਰਾਜਪਾਲ, ਮੰਗਾ, ਰਿੰਪਾ, ਰਤਨ ਮੱਟੂ, ਨਿੱਕੂ, ਗੁਰਪ੍ਰੀਤ ਸਿੰਘ, ਸੁਰਜੀਤ ਕੁਮਾਰ, ਬਲਕਾਰ ਸਿੰਘ, ਅਮਰਜੋਤ ਸਿੰਘ, ਰੋਹਿਤ ਅਤੇ ਧਨਰਾਜ ਗਾਂਧੀ ਅਤੇ ਚੀਮਾ ਸਮੇਤ 150 ਤੋਂ ਵੱਧ ਸਾਥੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਜਸਪਾਲ ਸਿੰਘ ਬਿੱਟੂ ਚੱਠਾ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਟਿਆਲਾ ਦਿਹਾਤੀ ਵਿਚ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਪ੍ਰਤੀ ਸਮਰਪਣ ਵਿਚ ਲੋਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਜਤਿੰਦਰ ਸ਼ਰਮਾ ਵਰਗੇ ਸਮਾਜਿਕ ਖੇਤਰ ਵਿਚ ਸਰਗਰਮ ਆਗੂ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਨਾਲ ਜੁੜਨਾ ਸਾਡੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕਾਂਗਰਸ ਦੀ ਰਾਜਨੀਤੀ ਤੋਂ ਨਿਰਾਸ਼ ਲੋਕ ਹੁਣ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲ ਉਮੀਦ ਨਾਲ ਦੇਖ ਰਹੇ ਹਨ। ਬਿੱਟੂ ਚੱਠਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਵਿਚ ਅਕਾਲੀ ਦਲ ਦਾ ਹਰ ਨਵਾਂ ਜੁੜਦਾ ਸਾਥੀ ਮਿਸ਼ਨ 2027 ਦੀ ਲੜਾਈ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਸਾਡਾ ਮਕਸਦ ਸਿਰਫ਼ ਪਾਰਟੀ ਦਾ ਵਿਸਥਾਰ ਨਹੀਂ, ਸਗੋਂ ਹਰ ਪਿੰਡ, ਹਰ ਵਾਰਡ ਅਤੇ ਹਰ ਵਰਗ ਦੇ ਲੋਕਾਂ ਦੀ ਆਵਾਜ਼ ਬਣਨਾ ਹੈ। ਇਸ ਮੌਕੇ ਕੁਲਵੰਤ ਸਿੰਘ ਬਾਜਵਾ, ਅਮਰਜੀਤ ਸਿੰਘ ਬੱਠਲਾ, ਨਵਦੀਪ ਸਿੰਘ ਚੰਦੀ (ਸਰਕਲ ਪ੍ਰਧਾਨ), ਡਾ. ਮਨਪ੍ਰੀਤ ਸਿੰਘ ਚੱਢਾ (ਜ਼ਿਲ੍ਹਾ ਪ੍ਰਧਾਨ, ਵਪਾਰ ਵਿੰਗ ਪਟਿਆਲਾ), ਅਰਵਿੰਦਰ ਸਿੰਘ ਬਿੱਟੂ (ਐਮ.ਸੀ.), ਗੁਰਤੇਜ ਸਿੰਘ ਕੌਲ (ਮੈਂਬਰ ਜਨਰਲ ਕੌਂਸਲ, ਪਟਿਆਲਾ), ਗੁਰਪ੍ਰੀਤ ਸਿੰਘ ਕੰਬੋਜ, ਅਮਨ ਚੌਹਾਨ, ਬਲਵਿੰਦਰ ਸਨੀ, ਚੰਨਜੋਤ ਸਿੰਘ ਸਿੱਧੂ (ਯੂਥ ਪ੍ਰਧਾਨ, ਹਲਕਾ ਪਟਿਆਲਾ ਦਿਹਾਤੀ), ਅਮਨਦੀਪ ਸੈਣੀ, ਜਗਪ੍ਰੀਤ ਕੰਬੋਜ, ਸੁਖਦੀਪ ਸਿੰਘ ਅਤੇ ਗੁਰਸਿਮਰਨ ਸਿੰਘ ਨਾਗਰਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਵਿਖੇ ਦੀਵਾਲੀ ਤਿਉਹਾਰ ਮਨਾਇਆ ਅਗਲੀ ਖ਼ਬਰ ਹੈਲਿਕਸ ਸਕੂਲ ਦੇ ਪ੍ਰਬੰਧਕਾਂ ਅਤੇ ਵਿੱਦਿਆਰਥੀਆਂ ਨੇ ਝੌਪੜੀਆਂ ’ਚ ਰਹਿੰਦੇ ਬੱਚਿਆਂ ਨਾਲ ਮਨਾਈ ਦੀਵਾਲੀ ਮਠਿਆਈਆਂ ਅਤੇ ਫਲ...
Ad Position 24