ਹੈਲਿਕਸ ਸਕੂਲ ਦੇ ਪ੍ਰਬੰਧਕਾਂ ਅਤੇ ਵਿੱਦਿਆਰਥੀਆਂ ਨੇ ਝੌਪੜੀਆਂ ’ਚ ਰਹਿੰਦੇ ਬੱਚਿਆਂ ਨਾਲ ਮਨਾਈ ਦੀਵਾਲੀ
ਮਠਿਆਈਆਂ ਅਤੇ ਫਲ ਵੰਡ ਕੇ ਖੁਸ਼ੀਆਂ ਕੀਤੀਆਂ ਸਾਂਝੀਆਂ
ਪਾਤੜਾਂ, 7 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਹੈਲਿਕਸ ਸਕੂਲ ਪਾਤੜਾਂ ਦੇ ਪ੍ਰਬੰਧਕਾਂ ਅਤੇ ਅਤੇ ਅਧਿਆਪਕਾਂ ਤੇ ਵਿੱਦਿਆਰਥੀਆਂ ਵਲੋਂ ਝੌਪੜੀਆਂ ਵਿਚ ਰਹਿੰਦੇ ਲੋਕਾਂ ਦੇ ਬੱਚਿਆਂ ਨਾਲ ਦੀਵਾਲੀ ਦੀ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਨਾਲ ਗਾਣਿਆਂ ਤੇ ਡਾਂਸ ਕਰਨ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ ਮਠਿਆਈਆਂ ਅਤੇ ਫਲ ਵੰਡੇ ਗਏ ਸਕੂਲ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਇਲਾਕੇ ਦੇ ਲੋਕਾਂ ਵਲੋਂ ਪ੍ਰਸੰਸਾਂ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕਲੂ ਪਿ੍ਸੀੰਪਲ ਅਮਰਜੋਤ ਕੌਰ ਹਰੀਕਾ ਨੇ ਦੱਸਿਆ ਕਿ ਇਸ ਵਾਰ ਦੀਵਾਲੀ ਮੌਕੇ ਹੈਲਿਕਸ ਸਕੂਲ ਦੇ ਵਿੱਦਿਆਰਥੀਆਂ ਨੇ ਇੱਕ ਵੱਖਰਾ ਉਪਰਾਲਾ ਕਰਦਿਆਂ ਵਾਇਸ ਪਿ੍ਰੰਸੀਪਲ ਮੰਨਤ ਕੌਰ ਦੀ ਅਗਵਾਈ ’ਚ ਅਧਿਆਪਕਾਂ ਦੀ ਸਖਤ ਮਿਹਨਤ ਦੀ ਬਦੋਲਤ ਵਿੱਦਿਆਰਥੀਆਂ ਤੋਂ ਹੱਥੀ ਸਮਾਨ ਤਿਆਰ ਕਰਵਾਕੇ ਸਕੂਲ ਵਿਚ ਸਟਾਲਾਂ ਲਾਈਆਂ ਗਈਆਂ ਹਨ।
ਪ
ਪ੍ਰਿੰਸੀਪਲ ਅਮਰਜੋਤ ਕੌਰ ਅਤੇ ਪਰਮਿੰਦਰ ਕੌਰ ਹਰਿਆਊ ਪ੍ਰਧਾਨ ਈਨਰਵ੍ਹੀਲ ਕਲੱਬ ਤੇ ਹੈਲਿਕਸ ਸਕੂਲ ਦੇ ਵਿੱਦਿਆਰਥੀ ਝੌਪੜ ਪੱਟੀ ਦੇ ਬੱਚਿਆਂ ਨੂੰ ਖਾਣ ਦਾ ਸਮਾਨ ਵੰਡਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ
08-11-2026
ਪਾਤੜਾਂ, 7 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਹੈਲਿਕਸ ਸਕੂਲ ਪਾਤੜਾਂ ਦੇ ਪ੍ਰਬੰਧਕਾਂ ਅਤੇ ਅਤੇ ਅਧਿਆਪਕਾਂ ਤੇ ਵਿੱਦਿਆਰਥੀਆਂ ਵਲੋਂ ਝੌਪੜੀਆਂ ਵਿਚ ਰਹਿੰਦੇ ਲੋਕਾਂ ਦੇ ਬੱਚਿਆਂ ਨਾਲ ਦੀਵਾਲੀ ਦੀ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਨਾਲ ਗਾਣਿਆਂ ਤੇ ਡਾਂਸ ਕਰਨ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ ਮਠਿਆਈਆਂ ਅਤੇ ਫਲ ਵੰਡੇ ਗਏ ਸਕੂਲ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਇਲਾਕੇ ਦੇ ਲੋਕਾਂ ਵਲੋਂ ਪ੍ਰਸੰਸਾਂ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕਲੂ ਪਿ੍ਸੀੰਪਲ ਅਮਰਜੋਤ ਕੌਰ ਹਰੀਕਾ ਨੇ ਦੱਸਿਆ ਕਿ ਇਸ ਵਾਰ ਦੀਵਾਲੀ ਮੌਕੇ ਹੈਲਿਕਸ ਸਕੂਲ ਦੇ ਵਿੱਦਿਆਰਥੀਆਂ ਨੇ ਇੱਕ ਵੱਖਰਾ ਉਪਰਾਲਾ ਕਰਦਿਆਂ ਵਾਇਸ ਪਿ੍ਰੰਸੀਪਲ ਮੰਨਤ ਕੌਰ ਦੀ ਅਗਵਾਈ ’ਚ ਅਧਿਆਪਕਾਂ ਦੀ ਸਖਤ ਮਿਹਨਤ ਦੀ ਬਦੋਲਤ ਵਿੱਦਿਆਰਥੀਆਂ ਤੋਂ ਹੱਥੀ ਸਮਾਨ ਤਿਆਰ ਕਰਵਾਕੇ ਸਕੂਲ ਵਿਚ ਸਟਾਲਾਂ ਲਾਈਆਂ ਗਈਆਂ ਹਨ। ਮੋਮਬੱਤੀਆਂ ਅਤੇ ਦੀਵਿਆਂ ਤੋਂ ਇਲਾਵਾ ਵਿੱਦਿਆਰਥੀਆਂ ਵਲੋਂ ਬਣਾਏ ਗਏ ਹੋਰ ਸਜਾਵਟੀ ਸਮਾਨ ਦੀਆਂ ਇਨ੍ਹਾਂ ਸਟਾਲਾਂ ਨੂੰ ਦੇਖਣ ਆਏ ਮਹਿਮਾਨਾ ਅਤੇ ਵਿੱਦਿਆਰਥੀਆਂ ਦੇ ਮਾਂਪਿਆਂ ਵਲੋਂ ਖ੍ਰੀਦ ਕੀਤੇ ਗਏ ਸਮਾਨ ਤੋਂ ਇਕੱਤਰ ਹੋਈ ਰਾਸ਼ੀ ਨਾਲ ਬਰਗਰ, ਪੀਜੇ ਅਤੇ ਮਠਿਆਈਆਂ ਤੋਂ ਇਲਾਵਾ ਫਲਾਂ ਨੂੰ ਖੀਰਦ ਕੀਤਾ ਗਿਆ ਹੈ ਅਤੇ ਪਾਤੜਾਂ ਦੇ ਚੁਨਾਗਰਾ ਰੋਡ ਤੇ ਝੌਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਇਹ ਫਲ ਅਤੇ ਹੋਰ ਖਾਣ ਪੀਣ ਵਾਲਾ ਸਮਾਨ ਵੰਡ ਕੇ ਉਨ੍ਹਾਂ ਨਾਲ ਗਾਂਣਿਆਂ ਤੇ ਅਧਿਆਪਕਾਂ ਵਲੋਂ ਡਾਂਸ ਕਰਕੇ ਉਨ੍ਹਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਪਿੰਸ੍ਰੀਪਲ ਅਮਰਜੋਤ ਨੇ ਇਹ ਵੀ ਕਿਹਾ ਅਸੀ ਫੈਸਲਾ ਕੀਤਾ ਹੈ ਝੌਪੜ ਪੱਟੀ ਦੇ ਪੜਨ ਦੇ ਇੱਛਕ ਹੁਸ਼ਿਆਰ ਬੱਚਿਆਂ ਨੂੰ ਆਪਣੇ ਸਕੂਲ ਵਿਚ ਮੁਫਤ ਵਿੱਦਿਆ ਦਿੱਤੀ ਜਾਵੇਗੀ। ਇਸ ਮੌਕੇ ਈਨਰਵ੍ਹੀਲ ਕਲੱਬ ਪਾਤੜਾਂ ਦੇ ਪ੍ਰਧਾਨ ਪਰਮਿੰਦਰ ਕੌਰ ਹਰਿਆਊ ਨੇ ਹੈਲਿਕਸ ਸਕੂਲ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਆਪਣੇ ਵਾਸਤੇ ਅਤੇ ਆਪਣੇ ਬੱਚਿਆਂ ਵਾਸਤੇ ਹਰ ਕੋਈ ਸੋਚਦਾ ਹੈ ਪਰ ਅਸਲ ਵਿੱਚ ਸਹੀ ਇਨਸਾਨ ਉਹ ਹੈ ਜੋ ਆਪਣੇ ਨਾਲ ਕਿਸੇ ਵੀ ਤਰਾਂ ਦੇ ਸਮਾਜ ਵਿਚ ਆਰਥਿਕ ਪੱਖੋਂ ਪਛੜ ਚੁੱਕੇ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਦਾ ਹੈ ਅਤੇ ਉਨ੍ਹਾਂ ਦੀ ਵੀ ਆਪਣੀ ਕਮਾਈ ਵਿੱਚ ਹਿੱਸਾ ਕੱਡ ਕੇ ਸਹਾਇਤਾ ਕਰਦਾ ਹੈ ਅਤੇ ਹੈਲਿਕਸ ਸਕੂਲ ਦੇ ਵਿੱਦਆਰਥੀਆਂ ਨੇ ਅਤੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਇਹ ਸੇਵਾ ਦਾ ਕਾਰਜ ਕਰਕੇ ਜੋ ਪਹਿਲਕਮਦੀ ਕੀਤੀ ਹੈ ਉਸ ਤੋਂ ਸਭ ਨੂੰ ਸੇਧ ਲੈਣੀ ਚਾਹੀਦੀ ਹੈ।