ਹਰਿਆਵਲ ਤੇ ਸਿਹਤਮੰਦ ਪੰਜਾਬ ਸੰਸਥਾ ਵਲੋਂ ਪਿੰਡ ਘੜੀਸਪੁਰ ਵਿਖੇ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਸੰਬੰਧੀ ਹੋਈ ਮੀਟਿੰਗ 11 ਨੂੰ ਖ਼ਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਵੀ ਹੋਣਗੇ
ਨੂਰਪੁਰ ਬੇਦੀ, 5 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਮਾਜ ਸੇਵੀ ਸੰਸਥਾ ‘ਹਰਿਆਵਲ ਅਤੇ ਸਿਹਤਮੰਦ ਪੰਜਾਬ’ ਵਲੋਂ 11 ਅਕਤੂਬਰ ਨੂੰ ਪਿੰਡ ਘੜੀਸਪੁਰ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਦੌਰਾਨ ਸੰਸਥਾ ਵਲੋਂ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ।
ਨੂਰਪੁਰ ਬੇਦੀ, 5 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸਮਾਜ ਸੇਵੀ ਸੰਸਥਾ ‘ਹਰਿਆਵਲ ਅਤੇ ਸਿਹਤਮੰਦ ਪੰਜਾਬ’ ਵਲੋਂ 11 ਅਕਤੂਬਰ ਨੂੰ ਪਿੰਡ ਘੜੀਸਪੁਰ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਦੌਰਾਨ ਸੰਸਥਾ ਵਲੋਂ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ। ਕੈਂਪ ਦੀਆਂ ਤਿਆਰੀਆਂ ਅਤੇ ਰੂਪ ਰੇਖਾ ਉਲੀਕਣ ਲਈ ਸੰਸਥਾ ਦੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸਰਪੰਚ ਬਖਤੌਰ ਸਿੰਘ ਟੱਪਰੀਆਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੱਗੂ ਗਿੱਲ, ਡਾਕਟਰ ਵਿਜੇ ਚੌਧਰੀ ਅਤੇ ਰਜਿੰਦਰ ਸਿੰਘ ਘੜੀਸਪੁਰ, ਨੇ ਸਾਂਝੇ ਤੌਰ ’ਤੇ ਦੱਸਿਆ ਕਿ 11 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ ਜਿਨਾਂ ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 3100 ਰੁਪਏ ਨਕਦ ਅਤੇ 5 ਪੱਗਾਂ, ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 2100 ਰੁਪਏ ਨਕਦ ਅਤੇ 3 ਪੱਗਾਂ, ਜਦਕਿ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 1100 ਰੁਪਏ ਨਕਦ ਅਤੇ ਇੱਕ ਪੱਗ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਵਿਜੇ ਚੌਧਰੀ ਮੀਤ ਪ੍ਰਧਾਨ, ਮਹਿੰਦਰ ਸਿੰਘ ਅਸਾਲਤਪੁਰ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਨੰਬਰਦਾਰ ਚੌਧਰੀ ਵਰਿੰਦਰ ਕੁਮਾਰ ਬਾਲੇਵਾਲ, ਸੰਦੀਪ ਸਿੰਘ, ਮਨੀਸ਼ ਚੌਧਰੀ, ਰਮਨਦੀਪ ਸਿੰਘ, ਹਰਿੰਦਰ ਸਿੰਘ ਬੇਈਂਹਾਰਾ ਆਦਿ ਹਾਜ਼ਰ ਸਨ।