05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਮੌਕੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਵੀ ਹੋਏ ਸ਼ਾਮਿਲ

ਪਟਿਆਲਾ, 5 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਹੈਦਰਾਬਾਦ ਹਾਊਸ ਵਿਖੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਾਰਮੇਲਿਨ ਪੁੱਜੇ, ਜਿੱਥੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 06-10-2026
ਪਟਿਆਲਾ, 5 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਹੈਦਰਾਬਾਦ ਹਾਊਸ ਵਿਖੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਾਰਮੇਲਿਨ ਪੁੱਜੇ, ਜਿੱਥੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਅੱਜ ਇਸ ਸਵਾਗਤ ਸਮਾਰੋਹ ਮੌਕੇ ਦੇਸ਼ ਦੇ ਵੱਖ- ਵੱਖ ਹਿੱਸਿਆਂ ’ਚੋਂ ਦੋ ਦਰਜਨ ਦੇ ਕਰੀਬ ਮੀਡੀਆ ਹਾਊਸ ਨਾਲ ਸੰਬੰਧਿਤ ਮਾਲਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਵਾਗਤ ਦੌਰਾਨ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਪਦਮਸ੍ਰੀ ਡਾ. ਜਗਜੀਤ ਸਿੰਘ ਦਰਦੀ ਵੀ ਵਿਸ਼ੇਸ਼ ਤੌਰ ’ਤੇ ਪ੍ਰਧਾਨ ਮੰਤਰੀ ਵਲੋਂ ਮਿਲੇ ਸੱਦੇ ’ਤੇ ਸ਼ਾਮਿਲ ਹੋਏ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਾ. ਜਗਜੀਤ ਸਿੰਘ ਦਰਦੀ ਬਾਰੇ ਸਵਿਟਜਰਲੈਂਡ ਦੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਨੇ ਡਾ. ਦਰਦੀ ਦੀਆਂ ਪ੍ਰਾਪਤੀਆਂ ਸੁਣ ਕੇ ਖੁਸ਼ੀ ਮਹਿਸੂਸ ਕੀਤੀ। ਨਰਿੰਦਰ ਮੋਦੀ ਨੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਦਾ ਸਵਾਗਤ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਭਾਰਤ-ਸਵਿਟਜ਼ਰਲੈਂਡ ਸੰਬੰਧਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਾ ਹਾਂ। ਪਿਛਲੇ ਸਾਲ ਅਕਤੂਬਰ ਵਿਚ ਉਨ੍ਹਾਂ ਦੇ ਨਿੱਜੀ ਸਮਰਥਨ ਨਾਲ, ਅਸੀਂ ਭਾਰਤ ਤੇ ਯੂਰਪੀ ਮੁਕਤ ਵਪਾਰ ਸੰਘ, ਯਾਨੀ “ਈ.ਐੱਫ.ਟੀ.ਏ.” ਦੇਸ਼ਾਂ ਵਿਚਕਾਰ, ਇਕ ਇਤਿਹਾਸਕ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤਾ ਲਾਗੂ ਕੀਤਾ। ਇਹ ਯੂਰਪ ਦੇ ਕਿਸੇ ਵੀ ਆਰਥਿਕ ਸਮੂਹ ਨਾਲ ਭਾਰਤ ਦਾ ਪਹਿਲਾ ਐੱਫ.ਟੀ.ਏ. ਹੈ। ਇਹ ਨਿਵੇਸ਼, ਨਵੀਨਤਾ, ਰੁਜ਼ਗਾਰ ਤੇ ਸਾਂਝੀ ਖੁਸ਼ਹਾਲੀ ਲਈ ਇਕ ਅਭਿਲਾਸ਼ੀ ਖਰੜਾ ਵੀ ਹੈ। ਇਸ ਨਾਲ ਅਸੀਂ ਅਗਲੇ 15 ਸਾਲਾਂ ਵਿਚ ਭਾਰਤ ਵਿਚ 100 ਬਿਲੀਅਨ ਡਾਲਰ ਦੇ ਨਿਵੇਸ਼ ਤੇ 10 ਲੱਖ ਪ੍ਰਤੱਖ ਨੌਕਰੀਆਂ ਦੇ ਟੀਚਿਆਂ ਨੂੰ ਪੂਰਾ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਸਵਿਟਜ਼ਰਲੈਂਡ ਦੀ ਦੋਸਤੀ ਸਦੀਆਂ ਪੁਰਾਣੀ ਹੈ। 19ਵੀਂ ਸਦੀ ਵਿਚ ਸਵਾਮੀ ਵਿਵੇਕਾਨੰਦ ਨੇ ਸਵਿਸ ਆਲਪਸ ਵਿਚ ਹਿਮਾਲਿਆ ਦੀ ਝਲਕ ਦੇਖੀ ਸੀ। ਮਹਾਤਮਾ ਗਾਂਧੀ ਨੇ ਵੀ ਸਵਿਟਜ਼ਰਲੈਂਡ ਵਿਚ ਸਮਾਂ ਬਿਤਾਇਆ ਤੇ ਉੱਥੋਂ ਦੇ ਲੋਕਾਂ ਨਾਲ ਸੰਵਾਦ ਕੀਤਾ। ਇਨ੍ਹਾਂ ਇਤਿਹਾਸਕ ਯਾਤਰਾਵਾਂ ਦੀਆਂ ਯਾਦਾਂ ਅੱਜ ਵੀ ਸਾਡੀ ਦੋਸਤੀ ਵਿਚ ਗੂੰਜਦੀਆਂ ਹਨ। ਅੱਜ ਨਵੀਨਤਾ, ਬੁਨਿਆਦੀ ਢਾਂਚਾ ਅਤੇ ਉੱਨਤ ਤਕਨਾਲੋਜੀ ਸਾਡੀ ਭਾਈਵਾਲੀ ਦੇ ਮਜ਼ਬੂਤ ਥੰਮ੍ਹ ਹਨ ਅਤੇ ਅੱਜ ਦੇ ਇਸ ਸਿਖ਼ਰ ਸੰਮੇਲਨ ਤੋਂ ਅਸੀਂ ਆਪਣੀ ਭਾਈਵਾਲੀ ਨੂੰ ਇਕ ਨਵੀਂ ਗਤੀ ਅਤੇ ਨਵੀਂ ਉਚਾਈ ਦੇਣ ਜਾ ਰਹੇ ਹਾਂ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਪੁਲਿਸ ਅੜਿੱਕੇ ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ
Ad Position 24