ਪਿੰਡ ਕਨਸੂਹਾ ਖੁਰਦ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ
ਹਰ ਸਾਲ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ
ਭਾਦਸੋਂ, 22 ਸਤੰਬਰ (ਪ੍ਰਦੀਪ ਦੰਦਰਾਲਾ)-ਹਲਕਾ ਨਾਭਾ ਦੇ ਨੇੜਲੇ ਪਿੰਡ ਕਨਸੂਹਾ ਖੁਰਦ ਵਿਖੇ 17ਵਾਂ ਕੁਸ਼ਤੀ ਦੰਗਲ ਐਨ. ਆਰ.
ਭਾਦਸੋਂ, 22 ਸਤੰਬਰ (ਪ੍ਰਦੀਪ ਦੰਦਰਾਲਾ)-ਹਲਕਾ ਨਾਭਾ ਦੇ ਨੇੜਲੇ ਪਿੰਡ ਕਨਸੂਹਾ ਖੁਰਦ ਵਿਖੇ 17ਵਾਂ ਕੁਸ਼ਤੀ ਦੰਗਲ ਐਨ.ਆਰ.ਆਈਜ਼. ਵੀਰਾਂ, ਗੁੱਗਾ ਮੈੜੀ ਕਮੇਟੀ, ਗ੍ਰਾਮ ਪੰਚਾਇਤ, ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਯੋਗਦਾਨ ਸ਼ਰਧਾ ਸਿੰਘ ਨਿਰਮਾਣ ਯੂ. ਐਸ. ਏ., ਹਰਜਿੰਦਰ ਸਿੰਘ ਯੂ.ਐਸ.ਏ. ਤੇ ਗੁਰਨਾਮ ਸਿੰਘ ਯੂ.ਐਸ.ਏ. ਵਲੋਂ ਦਿੱਤਾ ਗਿਆ। ਕੁਸ਼ਤੀ ਦੰਗਲ ਵਿਚ ਵਿਸ਼ੇਸ਼ ਤੌਰ ’ਤੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸ਼ਿਰਕਤ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਖੇਡ ਗਰਾਊਂਡ ਨਾਲ ਜੋੜੋ ਅਤੇ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਣ ਲਈ ਜ਼ਰੂਰ ਪ੍ਰੇਰਿਤ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਦੰਗਲ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਰਪੰਚ ਸਤਨਾਮ ਸਿੰਘ ਸੱਤੀ ਨੇ ਧੰਨਵਾਦ ਕੀਤਾ। ਇਸ ਮੌਕੇ ਡਾਇਰੈਕਟਰ ਯੂਥ ਸਪੋਰਟਸ ਤੇਜਿੰਦਰ ਸਿੰਘ ਖਹਿਰਾ, ਪੰਚ ਅਮਰੀਕ ਸਿੰਘ, ਸ਼ਿੰਗਾਰਾ ਸਿੰਘ, ਗਗਨਦੀਪ ਸਿੰਘ, ਹਰਬੰਸ ਸਿੰਘ ਭਗਤ, ਜੋਗਾ ਸਿੰਘ ਪ੍ਰਧਾਨ, ਜੱਗਾ ਸਿੰਘ ਮੀਤ ਪ੍ਰਧਾਨ, ਸੰਦੀਪ ਸਿੰਘ, ਜਗਤਾਰ ਸਿੰਘ ਹਾਜ਼ਰ ਹੋਏ।ਇਸ ਤੋਂ ਇਲਾਵਾ ਕੁਸ਼ਤੀ ਦੰਗਲ ਵਿਚ ਸਹਿਯੋਗ ਦੇਣ ਵਾਲੇ ਐੱਨ.ਆਰ.ਆਈਜ਼. ਸੱਜਣ ਕੁਲਵੰਤ ਯੂ.ਕੇ., ਗੁਰਜੰਟ ਕੁਵੈਤ, ਸੰਦੀਪ ਕੈਨੇਡਾ, ਮਨਵੀਰ ਕੈਨੇਡਾ, ਸੁਖਵਿੰਦਰ ਸਿੰਘ ਆਸਟ੍ਰੇਲੀਆ, ਜਸਵਿੰਦਰ ਸਿੰਘ ਨਿਊਜ਼ੀਲੈਂਡ, ਗੁਰਦਾਸ ਸਿੰਘ ਖਰੌੜ ਅਮਰੀਕਾ, ਮਨਜੀਤ ਸਿੰਘ ਅਮਰੀਕਾ, ਭੰਤਾ ਆਸਟ੍ਰੇਲੀਆ, ਗੁਰਸ਼ਰਨਪ੍ਰੀਤ ਸਿੰਘ ਆਸਟ੍ਰੇਲੀਆ, ਜਸਪ੍ਰੀਤ ਸਿੰਘ ਆਸਟ੍ਰੇਲੀਆ, ਜਸ਼ਨ ਸਿੰਘ ਕੈਨੇਡਾ, ਜਤਿੰਦਰ ਸਿੰਘ ਇਟਲੀ, ਦਿਲਪ੍ਰੀਤ ਸਿੰਘ ਕੈਨੇਡਾ, ਕਰਨ ਸਿੰਘ ਕੈਨੇਡਾ, ਲਖਵੀਰ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਯੂ.ਕੇ., ਗੁਰੀ ਕੈਨੇਡਾ, ਦਵਿੰਦਰ ਸਿੰਘ ਯੂ.ਕੇ., ਸੁਖਜੀਤ ਸਿੰਘ ਇੰਗਲੈਂਡ, ਗੁਰਦੀਪ ਸਿੰਘ ਕੈਨੇਡਾ, ਗੁਰਨੈਬ ਸਿੰਘ ਕੈਨੇਡਾ, ਜਸਪ੍ਰੀਤ ਸਿੰਘ ਕੈਨੇਡਾ, ਹਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਉਮਾਨ, ਹਰਪਾਲ ਸਿੰਘ ਦੋਹਾ ਕਤਰ, ਲਖਬੀਰ ਸਿੰਘ ਦੋਹਾ ਕਤਰ, ਸੈਂਟੀ ਦੋਹਾ ਕਤਰ, ਸਤਵਿੰਦਰ ਸਿੰਘ ਕਵੈਤ, ਗੁਰਦੀਪ ਸਿੰਘ ਦੁਬਈ ਦਾ ਸਮੂਹ ਨਗਰ ਵਾਸੀਆਂ ਵਲੋਂ ਧੰਨਵਾਦ ਕੀਤਾ ਗਿਆ।